ਰੁੱਖ ਅਤੇ ਕੁੱਖ ਬਚਾਉਣਾ ਸਮੇਂ ਦੀ ਲੋੜ ਹੈ-ਜਗਜੀਤ ਸਿੰਘ

ਨਵਾਂਸ਼ਹਿਰ 04 ਜੂਨ :- ਧਰਤੀ ਦੀ ਤਪਸ ਦਿਨੋਂ - ਦਿਨ ਵੱਧਦੀ ਜਾ ਰਹੀ ਹੈ।ਇਸ ਦਾ ਕਾਰਣ ਗਲੋਬਲਾਈਜੇਸ਼ਨ ਹੋਣਾ ਹੈ।ਮਨੁੱਖ ਨੇ ਆਪਣੇ ਚੁਗਿਰਦੇ ਨੂੰ ਗੰਧਲਾ ਅਤੇ ਦੂਸਿਤ ਕਰ ਦਿੱਤਾ ਹੈ।ਵਾਤਾਵਰਨ ਦੀ ਦੂਸਿਤਾ  ਕਰਕੇ ਧਰਤੀ ਦੀ ਤਪਸ ਵੱਧ ਰਹੀ ਹੈ ਅਤੇ ਧਰੁੱਵਾਂ ਉੱਤੇ ਪਈ ਬਰਫ਼ ਪਿਘਲ ਰਹੀ ਹੈ।ਵਾਤਾਵਰਨ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ,ਇਹ ਵਿਚਾਰ ਜਗਜੀਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਨੇ ਧਰਤ ਦਿਵਸ ਨੂੰ ਸਮਰਪਿੱਤ ਸਰਕਾਰੀ ਸੈਕੰਡਰੀ ਸਕੂਲ ਸਕੂਲ ਰਾਹੋਂ(ਕੁੜੀਆਂ) ਵਿਖੇ ਦਰੱਖਤ ਲਗਾਉ ਮੁਹਿੰਮ ਸ਼ੁਰੂ ਕਰਕੇ ਪ੍ਰੈਸ ਨਾਲ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਜਿੰਨੀ ਤੇਜੀ ਨਾਲ ਅਸੀਂ ਦਰੱਖਤਾਂ ਦੀ ਕਟਾਈ ਕਰ ਰਹੇ ਹਾਂ,ਉਨ੍ਹੀ ਤੇਜੀ ਨਾਲ ਲਗਾਏ ਨਹੀਂ ਜਾ ਰਹੇ।ਦਰੱਖਤਾਂ ਦੇ ਘੱਟਣ ਨਾਲ ਧਰਤੀ ਉੱਤੇ ਆਕਸੀਜਨ ਦੀ ਕਮੀ ਆ ਜਾਵੇਗੀ।ਇਸ ਲਈ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਤਾੰ ਕਿ ਧਰਤੀ ਉੱਤੇ ਮਨੁੱਖੀ ਜੀਵਨ ਸੰਭਵ ਰਹਿ ਸਕੇ। ਇਸ ਮੌਕੇ ਉਨ੍ਹਾਂ ਸਮੂਹ ਅਧਿਆਪਕ ਵਰਗ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਇਸ ਵਾਰੇ ਪ੍ਰੇਰਿਤ ਕੀਤਾ ਜਾਵੇ ਕਿ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ ਅਤੇ ਉਨ੍ਹਾਂ ਦੀ ਦੇਖਭਾਲ ਵੀ ਕੀਤੀ ਜਾਵੇ।ਇਸ ਮੌਕੇ ਉਨ੍ਹਾਂ ਦੇ ਨਾਲ ਅਮਰੀਕ ਸਿੰਘ ਉੱਪ ਜਿਲ੍ਹਾ ਸਿੱਖਿਆ ਅਫ਼ਸਰ,ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ,ਗੁਰਦਿਆਲ ਮਾਨ ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਅਤੇ ਸਕੂਲ ਸਟਾਫ਼ ਮੈਂਬਰ ਵੀ ਹਾਜਿਰ ਸਨ।
ਕੈਪਸ਼ਨ:ਧਰਤ ਦਿਵਸ ਨੂੰ ਸਭਰਪਿੱਤ ਦਰੱਖਤ ਲਗਾਉ ਮੁਹਿੰਮ ਦਾ ਆਗਾਜ ਕਰਦੇ ਹੋਏ।