ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਡਰਾਈ ਡੇ ਵਜੋਂ ਮਨਾਉਂਦਿਆ ਭੂਚਰਾ ਮੁਹੱਲਾ ਨਵਾਂ ਸ਼ਹਿਰ ਤੇ ਆਸ਼ ਪਾਸ ਤੋਂ ਲਾਰਵਾ ਨਸਟ ਕੀਤਾ

ਨਵਾਂਸ਼ਹਿਰ: - 18 ਜੂਨ  (ਵਿਸ਼ੇਸ਼ ਪ੍ਰਤੀਨਿਧੀ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ  ਨੇ ਡਾਕਟਰ ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਜਗਦੀਪ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕਮਲ ਦੀਆ ਹਦਾਇਤਾਂ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ  ਟੀਮ ਵਲੋ ਮਲੇਰੀਆ ਅਤੇ  ਡੇਂਗੂ ਜਾਗਰੂਕਤਾ ਮੁਹਿੰਮ  ਤਹਿਤ ਜਿੱਥੇ ਰੇਲਵੇ ਰੋਡ ਨਵਾਂ ਸ਼ਹਿਰ ਤੇ  ਆਸ ਪਾਸ 6 ਥਾਵਾਂ ਤੋਂ ਲਾਰਵਾ ਨਸ਼ਟ ਕੀਤਾ ਨਾਲ ਹੀ  Covid 19, ਨਸ਼ਾ ਮੁਕਤ ਭਾਰਤ ਅਭਿਆਨ ਤਹਿਤ  ਜਾਗਰੂਕ ਵੀ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਮਨਦੀਪ ਕਮਲ ਨੇ ਦੱਸਿਆ ਕਿ ਅੱਜ ਸਿਹਤ ਮਹਿਕਮੇ ਦੀ ਟੀਮ ਜਿਸ ਦੀ ਅਗਵਾਈ ਤਰਸੇਮ ਲਾਲ ਵੱਲੋਂ ਕੀਤੀ ਦੇ ਨਾਲ ਲਖਵੀਰ ਭੱਟੀ ਮ.ਪ.ਹ.ਵ.(ਮੇਲ) ਆਸ਼ਾ ਬਿੰਦਰ  ਅਤੇ ਬਲਪ੍ਰੀਤ, ਜਸਪ੍ਰੀਤ ਦੀ ਟੀਮ ਵੱਲੋ ਭੁੱਚਰਾ ਮੁਹੱਲਾ  ਅਤੇ ਆਸ ਪਾਸ ਉਪਰੋਕਤ  ਥਾਵਾਂ ਤੇ ਵਿਚ ਮਲੇਰੀਆ ਅਤੇ ਡੇਂਗੂ  ਕਰਕੇ ਚੈਕਿੰਗ ਕੀਤੀ ਗਈ । ਉਪਰੋਕਤ ਟੀਮ ਵੱਲੋ ਲਾਰਵਾ ਮਿਲਣ ਤੇ  ਸਬੰਧਤ ਦੇ ਮੁਖੀਆਂ ਨੂੰ ਵਾਰਨਿੰਗ ਦਿੱਤੀ ਗਈ । ਸਿਹਤ ਵਿਭਾਗ ਵੱਲੋਂ ਪਾਣੀ ਖੜੇ ਗਾ ਜਿੱਥੇ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲਾ ਮੱਛਰ ਪਲੇਗਾ। ਨਵਾਂਸ਼ਹਿਰ ਵਿਚ ਡੇਂਗੂ ਦੇ ਕੇਸ ਪਿਛਲੇ ਸਾਲ ਨਾਲੋਂ ਘੱਟ ਨਿਕਲਣ ਤਾਂ ਸਾਨੂੰ ਹੁਣ ਤੋ ਹੀ ਜਿਸ ਤਰਾ ਅੱਜ ਲਾਰਵਾ ਨਸਟ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ  ਅੱਜ ਸ਼ੁੱਕਰਵਾਰ ਨੂੰ ਡਰਾਈ  ਦਿਨ ਵਿਚ ਇਕ ਵਾਰ ਆਪਣੇ ਗਮਲਿਆਂ, ਕੁਲਰਾ, ਟਾਇਰਾ, ਫਰਿਜ  ਪਿਛਲੀਆਂ ਪਾਣੀ ਦੀ ਟਰੇਅ, ਗਮਲੇ ਆਦਿ  ਨੂੰ ਸਾਫ਼ ਕਰਕੇ ਸੁੱਖਾ ਕੇ ਰੱਖਣਾ ਚਾਹੀਦਾ ਹੈ। ਤਾਂ ਜੋ ਉਸ ਵਿੱਚ ਮੱਛਰ ਅੰਡੇ ਨਾ ਦੇ ਦੇਵੇ ਤੇ ਉਨਾ ਤੋ ਲਾਰਵਾ ਤੇ ਫਿਰ ਪੁਉਪਾ ਆਦਿ ਤੋਂ ਹੁੰਦਾ ਮੱਛਰ ਬਣ ਕੇ ਸਾਡੇ ਨਾ ਲੜੇ। ਤਰਸੇਮ ਲਾਲ ਨੇ ਦੱਸਿਆ ਕਿ ਡੇਂਗੂ ਏਡੀਜ਼ ਨਾਮਕ ਮੱਛਰ ਇਕ ਡੇਂਗੂ ਪੋਸਟਿਵ ਮਰੀਜ ਦੇ ਕੱਟਣ ਤੋਂ ਬਾਅਦ ਜਦੋਂ ਇਕ ਤੰਦਰੁਸਤ ਵਿਅਕਤੀ ਨੂੰ ਕੱਟਦੀ ਹੈ ਤਾਂ ਉਹ ਵਿਅਕਤੀ ਵੀ ਡੇਂਗੂ ਦਾ ਮਰੀਜ ਬਣ ਜਾਂਦਾ ਹੈ। ਏਸੇ ਤਰ੍ਹਾਂ ਮਲੇਰੀਆ ਵਿੱਚ ਵੀ ਵਾਪਰਦਾ ਹੈ ਸੋ ਸਾਨੂੰ ਮੱਛਰ ਤੋਂ ਬਚਣ ਲਈ ਬੰਦ ਬਾਜੁ ਦੇ ਕਪੜੇ ਪਾਉਣੇ ਚਾਹੀਦੇ ਹਨ। ਸ੍ਰੀ ਲਖਵੀਰ ਭੱਟੀ ਨੇ ਡੇਂਗੂ ਦੇ ਲੱਛਣ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ  ਬੁਖ਼ਾਰ, ਅੱਖਾਂ ਪਿੱਛੇ ਦਰਦ ਕਮਜ਼ੋਰੀ ਮਹਿਸੂਸ ਹੋਣ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦਾਂ ਹੋਣ, ਜੀ ਕੱਚਾ ਹੋਣਾ ਤੇ ਉਲਟੀਆਂ , ਚਮੜ੍ਹੀ ਤੇ ਦਾਣੇ ਆਦਿ ਹੋਣ ਤਾਂ ਡੇਂਗੂ ਹੋਣ ਦੇ ਕਾਰਨ ਬਣ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਪਰੋਕਤ ਲੱਛਣਾਂ ਵਾਲੇ ਵਿਅਕਤੀ ਨੂੰ ਨੇੜੇ ਦੀ ਸਿਹਤ ਸੰਸਥਾ ਵਿੱਚ ਆਪਣਾ ਖੂਨ ਟੈਸਟ ਕਰਵਾਉਣ ਲਈ ਜਰੂਰ ਜਾਣਾ ਚਾਹੀਦਾ ਹੈ। ਇਸ   ਇਸ ਟੀਮ ਵੱਲੋਂ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ  ਸਿਹਤ ਵਿਭਾਗ ਦੀਆਂ ਹਿਦਾਇਤਾਂ ਬਾਰੇ ਵੀ ਜਾਗਰੁਕ ਕੀਤਾ ਗਿਆ।