21 ਜੂਨ ਤੋਂ ਸਕੂਲਾਂ ਅਤੇ ਕਾਲਜਾਂ ਦੇ 18-45 ਉਮਰ ਵਰਗ ਦੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਦਾਟੀਕਾਕਰਨ ਹੋਵੇਗਾ ਸ਼ੁਰੂ-ਵਿਧਾਇਕ ਦੱਤੀ

ਅੰਮ੍ਰਿਤਸਰ, 17 ਜੂਨ :- 21 ਜੂਨ ਤੋਂ ਸਮੂਹ ਸਕੂਲਾਂ ਅਤੇ ਕਾਲਜਾਂ ਦੇ 18-45 ਉਮਰ ਵਰਗ ਦੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦਾ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਜੋ ਸੂਬੇ ਵਿਚਲੀਆਂ ਵਿਦਿਅਕ ਸੰਸਥਾਵਾਂ ਨੂੰ ਸੁਰੱਖਿਅਤ ਢੰਗ ਨਾਲ ਖੋਲਿ੍ਹਆ ਜਾ ਸਕੇ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੀ ਸੁਨੀਲ ਦੱਤੀ ਵਿਧਾਇਕ ਹਲਕਾ ਉਤਰੀ ਨੇ ਮਿਸ਼ਨ ਫਤਿਹ 2 ਤਹਿਤ ਇੰਦਰਾ ਕਾਲੋਨੀ ਵਾਰਡ ਨੰ: 13 ਵਿਖੇ ਲਗਾਏ ਗਏ 18 ਤੋ 44 ਸਾਲ ਦੀ ਉਮਰ ਵਾਲਿਆਂ ਲਈ ਮੁਫਤ ਟੀਕਾਕਰਨ ਕੈਪ  ਦਾ ਉਦਘਾਟਨ ਕਰਨ ਉਪਰੰਤ ਕੀਤਾ। ਸ਼੍ਰੀ ਦੱਤੀ ਨੇ ਦੱਸਿਆ ਕਿ ਸਾਰੇ ਸਹਿ-ਰੋਗਾਂ ਵਾਲੇ ਅਤੇ ਦਿਵਿਆਂਗ ਵਿਅਕਤੀਆਂ ਅਤੇ ਸਰਕਾਰੀ ਕਰਮਚਾਰੀਆਂ ਦਾ ਪਹਿਲ ਦੇ ਆਧਾਰ 'ਤੇ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਾਹੁਣਚਾਰੀ, ਉਦਯੋਗ, ਪਾਰਲਰ ਅਤੇ ਦੁਕਾਨਾਂ, ਰੈਸਟੋਰੈਂਟ, ਜਿੰਮ ਸਮੇਤ ਸਰਵਿਸ ਆਉਟਲੈਟਾਂ ਆਦਿ ਦੇ ਸਟਾਫ਼ ਨੂੰ ਵੀ ਜਲਦੀ ਟੀਕਾ ਲਗਾਇਆ ਜਾਵੇ।   ਇਸ ਮੌਕੇ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਯੂਥ ਵਿਕਾਸ ਬੋਰਡ ਸ਼੍ਰੀ ਪ੍ਰਿੰਸ ਖੁੱਲਰ ਨੇ ਦੱਸਿਆ ਕਿ ਵੱਖ ਵੱਖ ਥਾਵਾਂ ਤੇ ਕੈਪ ਲਗਾ ਕੇ ਲੋਕਾਂ ਨੂੰ ਮੁਫਤ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਕਰੋਨਾ ਵੈਕਸੀਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਫਵਾਹਾਂ ਤੋ ਬਚੋ ਅਤੇ ਕਰੋਨਾ ਵੈਕਸੀਨ ਜ਼ਰੂਰ ਲਗਵਾੳ। ਸ੍ਰੀ ਖੁੱਲਰ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਵੱਖ ਵੱਖ ਵਾਰਡਾਂ ਵਿੱਚ ਰੋਜਾਨਾ ਮੁਫਤ ਕਰੋਨਾ ਵੈਕਸੀਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ  ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਪੁੱਜ ਕੇ ਵੈਕਸੀਨ ਜਰੂਰ ਲਗਵਾਉਣ ਤਾਂ ਜੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ। ਇਸ ਕੈਂਪ ਵਿੱਚ ਸ੍ਰੀਮਤੀ ਮਮਤਾ ਦੱਤਾ ਕੌਂਸਲਰ, ਸ੍ਰੀ ਸੋਨੂੰ ਦੱਤੀ ਕੌਂਸਲਰ, ਸ੍ਰੀ ਪ੍ਰਦੀਪ ਸ਼ਰਮਾ, ਸ੍ਰੀ ਕਮਲ ਸ਼ਰਮਾ, ਸੁਰਿੰਦਰ ਸਿੰਘ ਬਿੱਟੂ, ਸ਼ਾਮ ਭੰਡਾਰੀ, ਸ੍ਰੀ ਰਘੂ ਸ਼ਰਮਾ, ਸ੍ਰੀ ਵਿਸ਼ਾਲ ਸ਼ਰਮਾ ਅਤੇ ਮੁਨੀਸ਼ ਭੰਡਾਰੀ ਵੀ ਹਾਜਰ ਸਨ।