ਨਵਾਂਸ਼ਹਿਰ : 12 ਜੂਨ (ਵਿਸ਼ੇਸ਼ ਪ੍ਰਤੀਨਿਧੀ)ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾਕਟਰ ਗੁਰਦੀਪ ਸਿੰਘ ਕਪੂਰ ਅਤੇ ਪੀ ਐਚ ਸੀ ਮੁਜ਼ੱਫਰਪੁਰ ਦੇ ਐਸ ਐਮ ਓ ਡਾਕਟਰ ਗਿਤਾਜ਼ਲੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਭਘੌਰਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿਚ ਸਿਹਤ ਅਧਿਕਾਰੀ ਘਨਸ਼ਾਮ ਨੇ ਇਕੱਠੇ ਹੋਏ ਲੋਕਾਂ ਨੂੰ ਦੱਸਿਆ ਕਿ ਮਲੇਰੀਆ ਇੱਕ ਵਾਇਰਲ ਬੁਖਾਰ ਹੈ ਜੌ ਕਿ ਇੱਕ ਮਾਦਾ ਐਨਾਫਲੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਵਿਚ ਠੰਡ ਅਤੇ ਕਾਂਬਾ ਲੱਗ ਕੇ ਬੁਖਾਰ ਹੁੰਦਾ ਹੈ। ਬੁਖਾਰ ਬਹੁਤ ਤੇਜ਼ ਅਤੇ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜੌਰੀ ਹੋਣਾ, ਸਰੀਰ ਨੂੰ ਪਸੀਨਾ ਆਉਣਾ ਆਦਿ ਮੁੱਖ ਲੱਛਣ ਹਨ। ਇਸ ਤੋਂ ਬਾਅਦ ਸੀ ਐਚ ਓ ਗੁਰਪ੍ਰੀਤ ਸਿੰਘ ਨੇ ਮਲੇਰੀਆ ਤੋਂ ਬਚਾਓ ਲਈ ਦੱਸਿਆ ਕਿ ਸਾਨੂੰ ਘਰਾਂ ਦੇ ਆਲੇ ਦੁਆਲੇ ਟੋਇਆਂ ਵਿੱਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ੳੁਨ੍ਹਾਂ ਨੂੰ ਮਿੱਟੀ ਨਾਲ ਭਰ ਦੇਣਾ ਚਾਹੀਦਾ ਹੈ, ਛੱਪੜਾਂ ਵਿਚ ਖੜੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ, ਕੱਪੜੇ ਅਜਿਹੇ ਪਾਉਣੇਂ ਚਾਹੀਦੇ ਹਨ ਜਿਸ ਨਾਲ ਪੂਰਾ ਸਰੀਰ ਢੱਕਿਆ ਜਾਵੇ ਤਾਂ ਜੋ ਤੁਹਾਨੂੰ ਮੱਛਰ ਨਾ ਕੱਟ ਸਕੇ, ਸੌਂਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ। ਸਿਹਤ ਅਧਿਕਾਰੀ ਘਨਸ਼ਾਮ ਨੇ ਦੱਸਿਆ ਕਿ ਸਾਲ 2021 ਨੂੰ ਮਲੇਰੀਆ ਇਲਮੀਨੇਟ ਦੇ ਤੌਰ ਤੇ ਮੁੱਖ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਗਰ ਕਿਸੇ ਨੂੰ ਦੱਸੇ ਲੱਛਣਾਂ ਮੁਤਾਬਕ ਬੁਖਾਰ ਹੁੰਦਾ ਹੈ ਤਾਂ ਉਹ ਵਿਆਕਤੀ ਆਪਣੇ ਨਜ਼ਦੀਕੀ ਸਿਹਤ ਸੰਸਥਾ ਜਾਂ ਕਿ ਇਸ ਦੀ ਜਾਂਚ ਕਰਵਾ ਸਕਦਾ ਹੈ। ਮਲੇਰੀਆ ਬੁਖਾਰ ਦੇ ਸਾਰੇ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿਲਕੁੱਲ ਫਰੀ ਕੀਤੇ ਜਾਂਦੇ ਹਨ। ਇਸ ਜਾਗਰੂਕਤਾ ਕੈਂਪ ਵਿੱਚ ਏ ਐਨ ਐਮ ਸੁਰਜੀਤ ਕੌਰ, ਆਸ਼ਾ ਵਰਕਰ ਰਾਜ ਰਾਣੀ, ਪਿੰਡ ਦੇ ਮੋਹਤਬਰ ਵਿਆਕਤੀ ਹਾਜ਼ਰ ਹੋਏ। ਇਸ ਮੌਕੇ ਲੋਕਾਂ ਨੂੰ ਕਰੌਨਾ ਵਾਇਰਸ ਸਬੰਧੀ ਵੀ ਜਾਗਰੂਕ ਕੀਤਾ ਗਿਆ।