ਨਵਾਂ ਸ਼ਹਿਰ, 24 ਜੂਨ : ਕਿਸੇ ਵੀ ਦੇਸ ਦੀ ਤਰੱਕੀ ਉੱਥੋ ਦੇ ਪੜ੍ਹੇ ਲਿਖੇ ਨੌਜਵਾਨ ਵਰਗ ਉੱਤੇ ਨਿਰਭਰ ਕਰਦੀ ਹੈ।ਜੇਕਰ ਸਾਡਾ ਹਰ ਬੱਚਾ ਪੜਿਆ-ਲਿਖਿਆ ਹੋਵੇਗਾ ਤਾਂ ਉਹ ਦੇਸ ਨੂੰ ਅੱਗੇ ਲਿਜਾਉਣ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਵੇਗਾ। ਇਸ ਲਈ ਕਿਸੇ ਸਕੂਲ ਨੂੰ ਦਿੱਤਾ ਤੁਹਾਡਾ ਦਾਨ ਬੇਅਰਥ ਨਹੀਂ ਜਾਵੇਗਾ। ਸਗੋਂ ਕਈ ਗੁਣਾ ਹੋਕੇ ਵਧੇਗਾ,ਇਹ ਵਿਚਾਰ ਅਸ਼ਵਨੀ ਦੱਤਾ ਸੈਕਟਰੀ ਕੋਆਪਰੇਟਿਵ ਬੈਂਕ ਨੇ ਆਪਣੀ ਸੇਵਾ ਮੁਕਤੀ ਦੀ ਖੁਸ਼ੀ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੰਗੜੋਆ ਵਿਖੇ ਬੱਚਿਆਂ ਨੂੰ ਲਿਖਣ ਸਮੱਗਰੀ ਵੰਡਣ ਮੌਕੇ ਪਤਵੰਤੇ ਸੱਜਣਾ ਨਾਲ ਸਾਂਝੇ ਕੀਤੇ।ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਸਕੂਲ ਇੱਕ ਵਿੱਦਿਆ ਦਾ ਮੰਦਰ ਹੈ।ਜਿੱਥੋ ਬੱਚਾ ਅੱਖਰ ਗਿਆਨ ਪ੍ਰਾਪਤ ਕਰਕੇ ਗੁਰਦਵਾਰੇ ਜਾ ਮੰਦਰ ਵਿੱਚ ਠੀਕ ਢੰਗ ਨਾਲ ਬੈਠਣ ਅਤੇ ਸਿੱਖਣ ਦਾ ਕਾਰਜ ਕਰਦਾ ਹੈ।ਇਸ ਲਈ ਸਾਡਾ ਸਾਰਿਆ ਦਾ ਫ਼ਰਜ ਬਣਦਾ ਹੈ ਕਿ ਸਕੂਲਾਂ ਲਈ ਵੱਧ ਤੋਂ ਵੱਧ ਦਾਨ ਦਈਏ ਤਾਂਕਿ ਸਾਡਾ ਹਰ ਬੱਚਾ ਵਿੱਦਿਆ ਪ੍ਰਾਪਤ ਕਰ ਸਕੇ।ਇਸ ਮੌਕੇ ਗੁਰਦੇਵ ਸਿੰਘ ਪਾਬਲਾ ਸਰਪੰਚ ਅਤੇ ਰਮਨ ਕੁਮਾਰ ਸਕੂਲ ਇੰਚਾਰਜ ਨੇ ਸਾਂਝੇ ਤੌਰ ਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿ ਅਸੀਂ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇਹ ਦਾਨੀ ਸੱਜਣ ਸਕੂਲ ਦੀ ਮਦਦ ਕਰਦੇ ਰਹਿਣਗੇ ਅਤੇ ਅਸੀਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਮੇਸਾ਼ ਯਤਨਸ਼ੀਲ ਰਹਾਗੇ। ਇਸ ਮੌਕੇ ਸ਼ਤੀਸ ਚੰਦਰ ਸ਼ਰਮਾ, ਨਿਸ਼ਾ ਦੱਤਾ, ਦੇਵ ਇੰਦਰ, ਮੱਧੂ ਦੱਤਾ, ਸਤਨਾਮ ਸਿੰਘ, ਗੁਰਦਿਆਲ ਮਾਨ, ਨੀਲ ਕਮਲ, ਰਿੰਕੂ, ਗਗਨਦੀਪ, ਸ਼ਲੀਨਤਾ ਭਨੋਟ ਵੀ ਹਾਜਿਰ ਸਨ।
ਕੈਪਸ਼ਨ:ਅਸ਼ਵਨੀ ਦੱਤਾ ਸੈਕਟਰੀ ਕੋਪਰੇਟਿਵ ਬੈਂਕ ਆਪਣੀ ਸੇਵਾ ਮੁਕਤੀ ਦੀ ਖੁਸ਼ੀ ਮੌਕੇ ਸਕੂਲੀ ਬੱਚਿਆਂ ਲਈ ਲਿਖਣ ਸਮੱਗਰੀ ਸਕੂਲ ਅਧਿਆਪਕਾਂ ਨੂੰ ਦਿੰਦੇ ਹੋਏ
ਕੈਪਸ਼ਨ:ਅਸ਼ਵਨੀ ਦੱਤਾ ਸੈਕਟਰੀ ਕੋਪਰੇਟਿਵ ਬੈਂਕ ਆਪਣੀ ਸੇਵਾ ਮੁਕਤੀ ਦੀ ਖੁਸ਼ੀ ਮੌਕੇ ਸਕੂਲੀ ਬੱਚਿਆਂ ਲਈ ਲਿਖਣ ਸਮੱਗਰੀ ਸਕੂਲ ਅਧਿਆਪਕਾਂ ਨੂੰ ਦਿੰਦੇ ਹੋਏ