ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 65 ਸਾਲ ਦੇ ਬਾਪੂ ਨਿਰਮਲ ਸਿੰਘ ਦੇ ਦੋਵੇਂ ਖਰਾਬ ਗੋਡੇ ਆਧੁਨਿਕ ਤਕਨੀਕ ਨਾਲ ਬਦਲੀ ਕੀਤੇ ਗਏ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 65 ਸਾਲ ਦੇ ਬਾਪੂ ਨਿਰਮਲ ਸਿੰਘ ਦੇ ਦੋਵੇਂ ਖਰਾਬ ਗੋਡੇ ਆਧੁਨਿਕ ਤਕਨੀਕ ਨਾਲ ਬਦਲੀ ਕੀਤੇ ਗਏ
ਬੰਗਾ : 12 ਜੂਨ ( )   ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਲੋਕ ਸੇਵਾ ਹਿੱਤ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਰਵਿੰਦਰ ਖਜ਼ੂਰੀਆ ਐਮ.ਐਸ. (ਗੋਡਾ, ਮੋਢਾ ਅਤੇ ਚੂਲੇ ਦੇ ਜੋੜ ਬਦਲਣ ਦੇ ਮਾਹਿਰ ਡਾਕਟਰ) ਨੇ ਪਿੰਡ ਬਾਲੋਂ ਦੇ ਬਾਪੂ ਨਿਰਮਲ ਸਿੰਘ (ਉਮਰ 65 ਸਾਲ) ਦੇ ਦੋਵੇਂ  ਗੋਡੇ ਇਕੱਠੇ  ਸਫਲਤਾ ਪੂਰਬਕ ਬਦਲੀ ਕੀਤੇ ਹਨ । ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾ . ਰਵਿੰਦਰ ਖਜ਼ੂਰੀਆ ਐਮ.ਐਸ. (ਆਰਥੋ) ਨੇ ਦੱਸਿਆ  ਕਿ ਬਾਪੂ ਨਿਰਮਲ ਸਿੰਘ ਦੇ ਦੋਵੇਂ ਗੋਡੇ ਖਰਾਬ ਹੋਣ ਕਰਕੇ ਲੱਤਾਂ ਵੀ ਵਿੰਗੀਆਂ ਹੋ ਗਈਆਂ ਸਨ।  ਜਿਸ ਕਰਕੇ ਸ. ਨਿਰਮਲ ਸਿੰਘ ਨੂੰ  ਬਹੁਤ ਸਰੀਰਿਕ ਮੁਸ਼ਕਲਾਂ ਅਤੇ ਦਰਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਹੁਣ  ਇਸ ਨਵੀਂ ਤਕਨੀਕ ਨਾਲ ਦੋਵੇਂ ਗੋਡੇ ਇਕੱਠੇ ਬਦਲੀ ਕਰਨ ਉਪਰੰਤ ਬਾਪੂ ਨਿਰਮਲ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹਨ, ਆਪਣੇ ਆਪ  ਰੋਜ਼ਾਨਾ ਦੇ ਸਾਰੇ ਕੰਮ ਕਾਰ ਕਰ ਸਕਦੇ ਹਨ । ਇਸ ਮੌਕੇ ਬਾਪੂ ਨਿਰਮਲ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਦੋਵੇਂ ਗੋਡੇ ਖਰਾਬ ਹੋਣ ਕਰਕੇ ਚੱਲਣ ਫਿਰਨ ਤੋਂ ਅਸਮਰੱਥ ਹੋ ਗਏ ਸਨ ।  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਰਵਿੰਦਰ ਖਜ਼ੂਰੀਆ ਐਮ. ਐਸ. ਨੂੰ ਜਦੋਂ ਆਪਣੇ ਗੋਡਿਆਂ ਦੀ ਸਮੱਸਿਆ/ਬਿਮਾਰੀ ਬਾਰੇ ਮਿਲੇ ਤਾਂ ਡਾਕਟਰ ਸਾਹਿਬ ਨੇ ਬੜੀ ਚੰਗੀ ਤਰ੍ਹਾਂ ਚੈੱਕਐੱਪ ਕੀਤਾ । ਡਾ. ਸਾਹਿਬ ਨੇ ਗੋਡਿਆਂ ਦੇ ਇਲਾਜ ਅਤੇ ਅਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਮੈਂ ਤੰਦਰੁਸਤ ਹੋਣ ਲਈ ਦੋਵੇਂ ਖਰਾਬ ਗੋਡਿਆਂ ਦੇ ਜੋੜ ਬਦਲਣ ਦਾ ਅਪਰੇਸ਼ਨ ਕਰਵਾਇਆ ਹੈ । ਦੋਵੇਂ ਨਵੇਂ ਗੋਡੇ ਪਾਉਣ ਉਪਰੰਤ ਉਹ ਬਹੁਤ ਖੁਸ਼ ਹਨ ਤੇ ਬਿਲਕੁੱਲ ਠੀਕ ਹਨ । ਇਸ ਮੌਕੇ ਬਾਪੂ ਨਿਰਮਲ ਸਿੰਘ ਨੇ ਡਾਕਟਰ ਸਾਹਿਬਾਨ ਅਤੇ ਹਸਪਤਾਲ ਸਟਾਫ ਦਾ ਵਧੀਆ ਇਲਾਜ ਕਰਨ ਲਈ ਧੰਨਵਾਦ ਕੀਤਾ । ਇਸ ਮੌਕੇ ਡਾ.ਰਵਿੰਦਰ ਖਜ਼ੂਰੀਆ ਐਮ.ਐਸ. (ਜੋੜ ਬਦਲਣ ਦੇ ਮਾਹਿਰ), ਸਮੂਹ ਮੈਡੀਕਲ ਸਟਾਫ ਤੋਂ ਇਲਾਵਾ ਬਾਪੂ ਨਿਰਮਲ ਸਿੰਘ ਦਾ ਬੇਟਾ ਅਮਰਜੀਤ ਸਿੰਘ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੋਵੇ ਗੋਡੇ ਬਦਲੀ ਕਰਵਾਉਣ ਉਪਰੰਤ ਡਾਕਟਰ ਰਵਿੰਦਰ ਖਜ਼ੂਰੀਆ ਅਤੇ ਸਮੂਹ ਸਟਾਫ਼ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਬਾਪੂ ਨਿਰਮਲ ਸਿੰਘ