ਨਵਾਂਸ਼ਹਿਰ 16 ਜੂਨ (ਵਿਸ਼ੇਸ਼ ਪ੍ਰਤੀਨਿਧੀ) ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਨਵਾਂਸ਼ਹਿਰ ਦੇ ਦਫ਼ਤਰ ਅੱਗੇ ਮੁਲਾਜ਼ਮਾਂ ਵੱਲੋਂ ਵਿਸ਼ਾਲ ਰੋਸ ਰੈਲੀ ਕੀਤੀ ਗਈ। ਰੈਲੀ ਦੌਰਾਨ ਕਾਰਜਕਾਰੀ ਇੰਜੀਨੀਅਰ ਵੱਲੋਂ ਮੌਕੇ ਤੇ ਮੰਗਾਂ ਦਾ ਹੱਲ ਕੀਤਾ ਗਿਆ। ਜਿਵੇਂ ਜਿਹੜਾ ਕਰਮਚਾਰੀ ਜਿੱਥੇ ਡਿਊਟੀ ਬਣਦੀ ਹੈ ਉੱਥੇ ਡਿਊਟੀ ਲਈ ਜਾਵੇਗੀ, ਸਮਾਲ ਕੰਟਰੈਕਟਰਾਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਜਾਵੇਗਾ, ਏਸੀਪੀ 4-9-14 ਸਾਲਾ ਦਾ ਬਕਾਇਆ ਦਿੱਤਾ ਜਾਵੇਗਾ, ਜਲ ਸਪਲਾਈ ਸਕੀਮਾਂ ਦੇ ਰਹਿੰਦੇ ਕੰਮ ਕਰਵਾਏ ਜਾਣਗੇ, ਵਰ੍ਹਦੀਆਂ ਫੌਰੀ ਤੌਰ ਤੇ ਦਿੱਤੀਆਂ ਜਾਣਗੀਆਂ, ਸਕੀਮਾਂ ਤੇ ਲੋੜੀਂਦਾ ਸਾਮਾਨ ਜਿਵੇਂ ਕੁਰਸੀਆਂ, ਮੇਜ਼, ਪੱਖੇ, ਜੱਗ, ਗਲਾਸ ਆਦਿ ਦਿੱਤੇ ਜਾਣਗੇ। ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਸ੍ਰੀ ਮੱਖਣ ਸਿੰਘ ਵਾਹਿਦਪੁਰੀ ਨੇ ਕਿਹਾ ਕਿ ਜੇ ਮੰਡਲ ਅਫ਼ਸਰ ਨਵਾਂਸ਼ਹਿਰ ਦਾ ਮੁਲਾਜ਼ਮਾਂ ਪ੍ਰਤੀ ਅੜੀਅਲ ਰਵੱਈਆ ਨਾ ਬਦਲਿਆ ਤਾਂ ਲਗਾਤਾਰ ਸੰਘਰਸ਼ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਪਈਆਂ ਪੋਸਟਾਂ ਜਲ ਸਪਲਾਈ ਵਿਭਾਗ ਵਿਚ ਤੁਰੰਤ ਭਰੀਆਂ ਜਾਣ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ, ਠੇਕੇ ਵਾਲੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਅੱਜ ਦੀ ਰੈਲੀ ਨੂੰ ਵਿਸ਼ੇਸ਼ ਤੌਰ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਆਗੂ ਕੁਲਦੀਪ ਸਿੰਘ ਦੌੜਕਾ, ਸੁੱਚਾ ਸਿੰਘ ਅਤੇ ਜੋਗਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਸਮੇਂ ਚਰਨਜੀਤ, ਹਰਦੀਪ ਲੰਗੇਰੀ, ਹਰਮੇਸ਼ ਨਿੱਕਾ, ਸੁਰਿੰਦਰਪਾਲ ਜ਼ਿਲ੍ਹਾ ਪ੍ਰਧਾਨ, ਮੋਹਣ ਸਿੰਘ ਪੂਨੀਆ ਜ਼ਿਲਾ ਚੇਅਰਮੈਨ, ਸੁਖ ਰਾਮ ਜਨਰਲ ਸਕੱਤਰ, ਹਰਦੇਵ ਚੰਦ, ਦਿਲਬਾਗ ਰਾਏ, ਸੀਬੂ ਰਾਮ, ਬਲਵੀਰ ਬਾਬਾ, ਵਿਨੋਦ ਕੁਮਾਰ, ਕੁਲਵਿੰਦਰ ਸਹੂੰਗੜਾ, ਜਗਦੀਸ਼, ਚੰਨਣ ਰਾਮ, ਰਮਨ ਕੁਮਾਰ, ਕੁਲਵੰਤ ਸਿੰਘ, ਕੁਲਦੀਪ ਸਿੰਘ ਮੁੰਨਾ, ਗੁਰਨੀਤ ਸਿੰਘ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।