ਸਰਕਾਰੀ ਆਈ ਟੀ ਆਈ (ਲੜਕੀਆਂ) ਨਵਾਂਸ਼ਹਿਰ ਵਿਖੇ ਆਨਲਾਈਨ ਦਾਖਲਾ ਸ਼ੁਰੂ

ਫੋਟੋ ਕੈਪਸ਼ਨ :  ਸ੍ਰੀ ਰਸ਼ਪਾਲ ਚੰਦੜ ਜੀ, ਪ੍ਰਿੰਸੀਪਲ ਸਰਕਾਰੀ ਆਈ ਟੀ ਆਈ  (ਲੜਕੀਆਂ) ਨਵਾਂਸ਼ਹਿਰ  
ਨਵਾਂਸ਼ਹਿਰ : 23 ਜੂਨ :- ਸਰਕਾਰੀ ਆਈ ਟੀ ਆਈ ਨਵਾਂਸ਼ਹਿਰ (ਲੜਕੀਆਂ) ਵਿਖੇ  ਸ਼ੈਸ਼ਨ 2021-2022 ਲਈ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਆਨਲਾਈਨ ਦਾਖਲਾ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਸ੍ਰੀ ਰਸ਼ਪਾਲ ਚੰਦੜ ਪ੍ਰਿੰਸੀਪਲ ਸਰਕਾਰੀ ਆਈ ਟੀ ਆਈ  (ਲੜਕੀਆਂ) ਨਵਾਂਸ਼ਹਿਰ ਨੇ ਪੱਤਰਕਾਰਾਂ ਨੂੰ ਦਿੱਤੀ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ  ਸਰਕਾਰੀ ਆਈ ਟੀ ਆਈ ਨਵਾਂਸ਼ਹਿਰ (ਲੜਕੀਆਂ) ਵਿਚ ਕਰਾਫਟਮੈਨ ਸਕੀਮ ਅਧੀਨ ਕਟਾਈ, ਸਿਲਾਈ, ਕਢਾਈ, ਕੋਪਾ ਅਤੇ ਬੇਸਿਕ ਬਿਊਟੀ ਪਾਰਲਰ ਟਰੇਡਾਂ ਵਿਚ ਦਾਖਲਾ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਦੁਆਰਾ ਚਲਾਈ ਗਈ ਨਵੀਂ DST (Dual System Training) ਸਕੀਮ ਅਧੀਨ ਵੀ ਦਾਖਲਾ ਕੀਤਾ ਜਾ ਰਿਹਾ ਹੈ। ਘੱਟ ਅਮਦਨ ਵਾਲੇ ਐਸ.ਸੀ ਸਿਖਿਆਰਥੀਆ ਦੀ ਟਿਊਸ਼ਨ ਫੀਸ ਮਾਫ ਹੋਵੇਗੀ।  ਸਰਕਾਰੀ ਆਈ ਟੀ ਆਈ ਨਵਾਂਸ਼ਹਿਰ (ਲੜਕੀਆਂ) ਪ੍ਰਿੰਸੀਪਲ  ਸ੍ਰੀ ਰਸ਼ਪਾਲ ਚੰਦੜ ਨੇ ਦੱਸਿਆ ਕਿ ਸਿੱਖਆਰਥੀਆਂ ਲਈ ਬੱਸ ਪਾਸ ਦੀ ਸਹੂਲਤ ਸਰਕਾਰ ਵੱਲੋਂ ਦਿੱਤੀ ਜਾਵੇਗੀ। ਦਾਖਲੇ ਬਾਰੇ ਵਧੇਰੇ ਜਾਣਕਾਰੀ ਫੋਨ ਨੰਬਰ 94177-46509 ਅਤੇ 94636-34355 ਤੇ ਵੀ ਫੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।  ਇਹ ਸਾਰੇ ਕੋਰਸ ਭਾਰਤ ਸਰਕਾਰ ਵੱਲੋਂ ਮਾਨਤਾ  ਪ੍ਰਾਪਤ NCVT ਹਨ।
ਫੋਟੋ ਕੈਪਸ਼ਨ :  ਸ੍ਰੀ ਰਸ਼ਪਾਲ ਚੰਦੜ ਜੀ, ਪ੍ਰਿੰਸੀਪਲ ਸਰਕਾਰੀ ਆਈ ਟੀ ਆਈ  (ਲੜਕੀਆਂ) ਨਵਾਂਸ਼ਹਿਰ