ਨਵਾਂਸ਼ਹਿਰ, 17 ਜੂਨ : - ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰਅਤੇ ਖੰਡ ਦੀ ਰਿਕਵਰੀ ਵਿਚ ਵਾਧਾ ਕਰਨ ਲਈ ਕੇਨ ਕਮਿਸ਼ਨਰ, ਪੰਜਾਬ ਦੀ ਪ੍ਰਧਾਨਗੀ ਹੇਠ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਲਿਮਟਿਡ ਵਿਖੇ ਜਨਰਲ ਮੈਨੇਜਰ ਗਰੀਸ਼ ਚੰਦਰ ਸ਼ੁਕਲਾ ਅਤੇ ਮੁੱਖ ਗੰਨਾ ਵਿਕਾਸ ਅਫ਼ਸਰ ਪਵਿੱਤਰ ਸਿੰਘ ਵੱਲੋਂ ਮੌਜੂਦਾ ਕੋਵਿਡ ਮਹਾਂਮਾਰੀ ਦੇ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਆਨਲਾਈਨ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿਚ ਮਿੱਲ ਦੇ ਅਗਾਂਹਵਧੂ ਗੰਨਾ ਕਾਸ਼ਤਕਾਰਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸੀਨੀਅਰ ਗੰਨਾ ਮਾਹਿਰ ਡਾ. ਗੁਲਜ਼ਾਰ ਸਿੰਘ ਸੰਘੇੜਾ ਅਤੇ ਰਜਿੰਦਰ ਕੁਮਾਰ ਨੇ ਗੰਨੇ ਦੇ ਵੱਧ ਤੋਂ ਵੱਧ ਝਾੜ ਅਤੇ ਵੱਧ ਰਿਕਵਰੀ ਲੈਣ ਲਈ ਸੁਝਾਅ ਦਿੱਤੇ। ਇਸ ਦੌਰਾਨ ਉਨਾਂ ਵੈਬੀਨਾਰ ਵਿਚ ਹਿੱਸਾ ਲੈਣ ਵਾਲੇ ਜ਼ਿਮੀਂਦਾਰਾਂ ਦੀਆਂ ਗੰਨੇ ਦੀ ਫ਼ਸਲ ਨਾਲ ਸਬੰਧਤ ਮੁਸ਼ਕਲਾਂ ਦਾ ਹੱਲ ਵੀ ਦੱਸਿਆ। ਮੁੱਖ ਗੰਨਾ ਵਿਕਾਸ ਅਫ਼ਸਰ ਪਵਿੱਤਰ ਸਿੰਘ ਵੱਲੋਂ ਇਸ ਵੈਬੀਨਾਰ ਵਿਚ ਹਿੱਸਾ ਲੈਣ ਵਾਲੇ ਅਗਾਂਹਵਧੂ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ ਗਿਆ। ਉਨਾਂ ਕਿਹਾ ਕਿ ਜੇਕਰ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਪ੍ਰਤੀ ਕੋਈ ਮੁਸ਼ਕਲ ਹੋਵੇਠ ਤਾਂ ਉਹ ਗੰਨਾ ਗੰਨਾ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਗੰਨਾ ਕਾਸ਼ਤਕਾਰਾਂ ਵੱਲੋਂ ਕੇਨ ਕਮਿਸ਼ਨਰ, ਪੰਜਾਬ ਦਾ ਧੰਨਵਾਦ ਕਰਦਿਆਂ ਇਸ ਨੂੰ ਇਕ ਸ਼ਲਾਘਾਯੋਗ ਕਦਮ ਦੱਸਿਆ।