ਵਾਤਾਵਰਨ ਪ੍ਰੇਮੀ ਦੀ ਯਾਦ ਵਿੱਚ ਅਲਮਾਰੀਆਂ ਅਤੇ ਪੱਖੇ ਦਾਨ ਕੀਤੇ

ਨਵਾਂਸ਼ਹਿਰ, 26 ਜੂਨ : ਕਿਸੇ ਵੀ ਦੇਸ ਦੀ ਤਰੱਕੀ ਦਾ ਅਧਾਰ ਉੱਥੋ ਦੀ ਵਿਦਿਆ ਪ੍ਰਣਾਲੀ ਅਤੇ ਸਿਹਤ ਸਹੂਲਤਾਂ  ਉੱਤੇ ਨਿਰਭਰ ਕਰਦਾ ਹੈ।ਜੇਕਰ ਸਾਡਾ ਹਰ ਬੱਚਾ ਪੜਿਆ-ਲਿਖਿਆ ਹੋਵੇਗਾ ਤਾਂ ਉਹ ਆਪਣੀ ਅਤੇ ਆਪਣੇ ਪ੍ਰੀਵਾਰ ਦੀ ਸਿਹਤ ਦਾ ਧਿਆਨ ਰੱਖਦਿਆ ਹੋਇਆ ਦੇਸ ਨੂੰ ਅੱਗੇ ਲਿਜਾਉਣ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਵੇਗਾ।ਇਸ ਲਈ ਕਿਸੇ ਸਕੂਲ ਜਾ ਸਿਹਤ ਵਿਭਾਗ ਨੂੰ ਦਿੱਤਾ ਤੁਹਾਡਾ ਦਾਨ ਬੇਅਰਥ ਨਹੀਂ ਜਾਵੇਗਾ। ਸਗੋਂ ਕਈ ਗੁਣਾ ਹੋਕੇ ਵਧੇਗਾ,ਇਹ ਵਿਚਾਰ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਅਤੇ ਸਮੂਹ ਮਾਨ ਪ੍ਰੀਵਾਰ ਨੇ ਆਪਣੇ ਬਜੁਰਗ ਵਾਤਾਰਨ ਪ੍ਰੇਮੀ ਦੀ ਯਾਦ ਵਿੱਚ ਡਿਸਪੈਂਸਰੀ ਅਤੇ ਆਂਗਣਵਾੜੀ ਸੈਂਟਰਾਂ ਨੂੰ ਅਲਮਾਰੀਆਂ ਅਤੇ ਪੱਖੇ ਭੇਂਟ ਕਰਨ ਮੌਕੇ ਪ੍ਰੈਸ ਨਾਲ ਸਾਂਝੇ ਕੀਤੇ।ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਜਿੱਥੇ ਸਕੂਲ ਇੱਕ ਵਿੱਦਿਆ ਦਾ ਮੰਦਰ ਹੈ,ਉਥੋਂ ਨਾਲ ਹੀ ਸਿਹਤ ਵਿਭਾਗ ਦੇ ਹਸਪਤਾਲ ਅਤੇ ਡਿਸਪੈਂਸਰੀਆਂ ਰੱਬ ਦਾ ਨਾਮ ਲੈਣ ਵਾਲੀਆਂ ਦੂਜੀਆਂ ਸੰਸਥਾਵਾਂ ਹਨ।ਅੱਜ ਦੇ ਕਰੋਨਾ ਕਾਲ ਵਿੱਚ ਸਿਹਤ ਸੰਸਥਾਵਾਂ ਨੇ ਜਿਥੇ ਸਿਹਤ ਸਹੂਲਤਾਂ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ,ਉੱਥੇ ਨਾਲ ਹੀ ਅਧਿਆਪਕਾਂ ਨੇ ਕਰੋਨਾ ਫਰੰਟ ਲਾਈਨ ਦੀ ਭੂਮਿਕਾ ਨਿਭਾਈ ਹੈ।ਸਕੂਲ ਵਿੱਚ ਬੱਚਾ ਅੱਖਰ ਗਿਆਨ ਪ੍ਰਾਪਤ ਕਰਕੇ ਸਮਾਜ ਦੀ ਸੇਵਾ ਕਰਦਾ ਹੈ।ਇਸ ਲਈ ਸਾਡਾ ਸਾਰਿਆ ਦਾ ਫ਼ਰਜ ਬਣਦਾ ਹੈ ਕਿ ਸਕੂਲਾਂ ਅਤੇ ਸਿਹਤ ਸੰਸਥਾਵਾਂ ਲਈ ਵੱਧ ਤੋਂ ਵੱਧ ਦਾਨ ਦਈਏ ਤਾਂਕਿ ਸਾਡਾ ਹਰ ਬੱਚਾ ਵਿੱਦਿਆ ਪ੍ਰਾਪਤ ਕਰਕੇ ਇੱਕ ਚੰਗਾ ਨਾਗਰਿਕ ਬਣਕੇ ਦੇਸ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ।ਇਸ ਮੌਕੇ ਨੀਲਮ ਰਾਣੀ,ਆਸ਼ਾ ਰਾਣੀ ਅਤੇ ਪਰਮਿੰਦਰ ਸਿੰਘ ਨੇ ਸਾਂਝੇ ਤੌਰ ਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿ ਅਸੀਂ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇਹ ਦਾਨੀ ਸੱਜਣ ਡਿਸਪੈਸਰੀਆਂ ਅਤੇ ਸਕੂਲਾਂ ਦੀ ਮਦਦ ਕਰਦੇ ਰਹਿਣਗੇ। ਇਸ ਮੌਕੇ ਗੁਰਮੇਲ ਸਿੰਘ ਮਾਨ,ਬਵਲੀਨ ਮਾਨ,ਇਸ਼ਮੀਤ ਮਾਨ,ਮਨਜਿੰਦਰ ਸਿੰਘ ਮੈਂਬਰ ਪੰਚਾਇਤ  ਵੀ ਹਾਜਿਰ ਸਨ।
ਕੈਪਸ਼ਨ:ਸਮੂਹ ਮਾਨ ਪ੍ਰੀਵਾਰ ਵਲੋਂ ਬਜੁਰਗ ਵਾਤਾਵਰਨ ਪ੍ਰੇਮੀ ਦੀ ਯਾਦ ਵਿੱਚ ਅਲਮਾਰੀਆਂ ਅਤੇ ਪੱਖੇ ਭੇਟ ਕੀਤੇ।