ਅੰਮਿ੍ਰਤਸਰ, 25 ਜੂਨ :- ਸੀ. ਆਈ. ਆਈ. (ਕੰਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ) ਨੇ ਅੰਮਿ੍ਰਤਸਰ ਜਿਲ੍ਹੇ ਵਿਚ ਪੁਲਿਸ ਨਾਲ ਮਿਲ ਕੇ ਵਿਭਾਗ ਦੇ ਕੰਮਕਾਰ ਵਿਚ ਫੁਰਤੀ ਅਤੇ ਪਾਰਦਰਸ਼ਤਾ ਲਿਆਉਣ ਲਈ ਕੰਮ ਕਰਨ ਦਾ ਐਲਾਨ ਕੀਤਾ ਹੈ, ਜਿਸ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਕਤ ਸਬਦਾਂ ਦਾ ਪ੍ਰਗਟਾਵਾ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ ਨੇ ਸੀ. ਆਈ. ਆਈ ਵੱਲੋਂ ਇਸ ਸਬੰਧ ਵਿਚ ਵਿਸੇਸ਼ ਤੌਰ ਉਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ। ਸ. ਗਿੱਲ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਨਅਤੀ ਅਦਾਰੇ ਪੁਲਿਸ ਨਾਲ ਮਿਲ ਕੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਅੱਗੇ ਆਏ ਹਨ ਅਤੇ ਆਸ ਹੈ ਕਿ ਇੰਨਾਂ ਦੇ ਸਹਿਯੋਗ ਅਤੇ ਨਵੀਂ ਤਕਨੀਕ ਨਾਲ ਅਸੀਂ ਇਸ ਟੀਚੇ ਵਿਚ ਕਾਮਯਾਬੀ ਵੀ ਹਾਸਲ ਕਰਾਂਗੇ। ਡਾ. ਗਿੱਲ ਨੇ ਸੀ.ਆਈ.ਆਈ. ਅੰਮਿ੍ਰਤਸਰ ਦੇ ਉੱਦਮ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਫੋਰਮ ਬਦਲਦੇ ਢੰਗਾਂ ਨਾਲ ਨਜਿੱਠਣ ਅਤੇ ਪੁਲਿਸ ਦੇ ਅਕਸ ਨੂੰ ਤੋੜਨ ਲਈ ਮਦਦਗਾਰ ਹੋਵੇਗਾ। ਉਨਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਅਪਰਾਧੀਆਂ ਨੂੰ ਡਿਜੀਟਲ ਚਲਾਨ ਜਾਰੀ ਕਰਨਾ, ਟ੍ਰੈਫਿਕ ਪ੍ਰਬੰਧਨ ਵਿਚ ਸੁਧਾਰ, ਉਦਯੋਗਿਕ ਖੇਤਰਾਂ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਅਤੇ ਉਦਯੋਗਿਕ ਖੇਤਰਾਂ ਵਿਚ ਨਿਯਮਤ ਤੌਰ ਉਤੇ ਪੈਟਰੋਲਿੰਗ ਤਬਦੀਲੀ ਅਤੇ ਤਨਖਾਹ ਦੇ ਦਿਨਾਂ ਦੌਰਾਨ ਵਿਸੇਸ ਤੌਰ 'ਤੇ. ਮਕਬੂਲਪੁਰਾ ਅਤੇ ਉਦਯੋਗਿਕ ਫੋਕਲ ਪੁਆਇੰਟ ਵਿਚ ਵਿਸੇਸ਼ ਨਾਕੇ ਲਗਾਉਣ ਦਾ ਕੰਮ ਕੀਤਾ ਜਾਵੇਗਾ। ਡਾ. ਸਿੰਘ ਨੇ ਕਮੇਟੀ ਦੇ ਹਰੇਕ ਮੈਂਬਰ ਨਾਲ ਗੱਲਬਾਤ ਕਰਦਿਆਂ ਮੈਂਬਰਾਂ ਨੂੰ ਸੜਕਾਂ ਅਪਣਾਉਣ ਅਤੇ ਕੁਆਲਟੀ ਪੱਧਰ ਦੇ ਕੈਮਰੇ ਲਗਾਉਣ ਲਈ ਵੀ ਕਿਹਾ, ਜਿਸ ਦਾ ਕੰਟਰੋਲ ਸੈਂਟਰ ਸਨਅਤੀ ਜੋਨ ਵਿੱਚ ਸਥਾਪਤ ਕੀਤਾ ਜਾਵੇਗਾ। ਕਮਿਸ਼ਨਰ ਬਿਹਤਰ ਸੰਚਾਰ ਅਤੇ ਆਪਸੀ ਤਾਲਮੇਲ ਲਈ ਥਾਣੇ ਪੱਧਰ ਦੇ ਖੇਤਰਾਂ ਅਨੁਸਾਰ ਅਗਲੀਆਂ ਮੀਟਿੰਗਾਂ ਕਰਨ ਲਈ ਵੀ ਸਹਿਮਤ ਹੋਏ। ਮੀਟਿੰਗ ਦੇ ਵਿਸੇਸ ਮਹਿਮਾਨ ਦਾ ਸਵਾਗਤ ਕਰਦਿਆਂ ਸ੍ਰੀ ਰਾਜੀਵ ਸਜਦੇਹ, ਚੇਅਰਮੈਨ, ਸੀਆਈਆਈ, ਅੰਮਿ੍ਰਤਸਰ ਜੋਨ ਨੇ ਅੰਮਿ੍ਰਤਸਰ ਸਹਿਰ ਦੇ ਪੁਲਿਸ ਕਮਿਸਨਰ ਡਾ. ਸੁਖਚੈਨ ਸਿੰਘ ਗਿੱਲ ਦਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਕਰਨ ਵਰਮਾ, ਵਾਈਸ ਚੇਅਰਮੈਨ, ਸੀਆਈਆਈ, ਅਮਿ੍ਰਤਸਰ ਜੋਨ ਨੇ ਆਪਣੀ ਸਮਾਪਤੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਸੱਚਮੁੱਚ ਬਹੁਤ ਖੁਸੀ ਦੀ ਗੱਲ ਹੈ ਕਿ ਅੰਮਿ੍ਰਤਸਰ ਪੁਲਿਸ ਵਿਭਾਗ ਨੇ ਹਮੇਸਾਂ ਹੀ ਸਹਿਰ ਵਿੱਚ ਪੁਲਿਸ ਨੂੰ ਵਧੇਰੇ ਪ੍ਰਭਾਵਸਾਲੀ ਅਤੇ ਕੁਸਲ ਬਣਾਉਣ ਲਈ ਵਿਕਾਸ ਦੀਆਂ ਪਹਿਲਕਦਮੀਆਂ ਦਿਖਾਈਆਂ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡੀ ਸੀ ਪੀ ਸ੍ਰੀ ਪੀ ਐਸ ਭੰਡਾਲ, ਏਡੀਸੀਪੀ ਹਰਜੀਤ ਸਿੰਘ, ਏਡੀਸੀਪੀ ਸੰਦੀਪ ਕੁਮਾਰ ਮਲਿਕ, ਏਡੀਸੀਪੀ ਹਰਜੀਤ ਸਿੰਘ, ਏਡੀਸੀਪੀ ਜਸਵੰਤ ਕੌਰ, ਅੰਮਿ੍ਰਤਸਰ ਪੁਲਿਸ ਤੋਂ ਮੌਜੂਦ ਸਨ। ਸ੍ਰੀ ਨਾਵਨੀਤ ਮੀਟਰ, ਸ੍ਰੀ ਕਨਵ ਅਗਰਵਾਲ, ਸ੍ਰੀ ਡੀ ਪੀ ਸਿੰਘ, ਸ੍ਰੀ ਗੁਰਪ੍ਰੀਤ ਮੁੰਜਰਾਲ ਸੀਆਈਆਈ ਤੋਂ ਹਾਜਰ ਸਨ।
ਕੈਪਸ਼ਨ :ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਸੀ ਆਈ ਆਈ ਨਾਲ ਮੀਟਿੰਗ ਦੌਰਾਨ।