ਇਮਿਊਨਿਟੀ ਬੂਸਟਰ ਪ੍ਰੋਗਰਾਮ ਦੇ ਦੂਜੇ ਦਿਨ ਸਿਖਾਏ ਗਏ ਮਨ ਨੂੰ ਸ਼ਾਂਤ ਕਰਨ ਦੇ ਢੰਗ

ਨਵਾਂਸ਼ਹਿਰ, 20 ਜੂਨ : 7ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਤੇ  ਆਯੋਜਿਤ ਜਿਲਾ ਪ੍ਰਸ਼ਾਸਨ ਅਤੇ  ਅਤੇ ਆਰਟ ਆਫ  ਲਿਵਿੰਗ ਦੇ ਪ੍ਰਯਾਸ ਨਾਲ ਇਮਿਊਨਿਟੀ ਬੂਸਟਰ ਪ੍ਰੋਗਰਾਮ ਵਿਚ ਮਨ ਨੂੰ ਸ਼ਾਂਤ ਕਰਨ ਲਈ ਯੋਗ ਨਿਦ੍ਰਾ ਅਤੇ ਧਿਆਨ ਦੀ ਵਿਧੀ ਸਿਖਾਈ ਗਈ।  ਆਰਟ ਆਫ ਲਿਵਿੰਗ ਦੇ ਅਧਿਆਪਕਾਂ ਵਲੋਂ ਹਰ ਪ੍ਰਕ੍ਰਿਆ ਨੂੰ ਵਿਸਤਾਰ ਪੂਰਵਕ ਦੱਸਿਆ ਗਿਆ।  ਉਹਨਾਂ ਨੇ ਰੀਡ ਦੀ ਹੱਡੀ ਜੋ ਕਿ ਇਨਸਾਨੀ ਬਣਤਰ ਦਾ ਮੁੱਖ ਅੰਗ ਹੈ ਉਹਦੀ ਸਾਜ ਸੰਭਾਲ ਵਾਰੇ ਯੋਗਿਕ ਪ੍ਰਕ੍ਰਿਆ ਨਾਲ ਕਿਵੇਂ ਠੀਕ ਰੱਖਿਆ ਜਾਵੇ ਉਸ ਵਾਰੇ  ਵਿਸਤਾਰ ਵਿਚ ਦੱਸਿਆ। ਇਸ ਮੌਕੇ ਜ਼ਿਲ੍ਹਾ ਏ. ਡੀ. ਸੀ. ਡਿਵੈਲਪਮੈਂਟ ਸ਼੍ਰੀ ਅਮਰਜੀਤ ਬੈਂਸ  ਨੇ ਦੱਸਿਆ ਕਿ ਆਰਟ ਆਫ  ਲਿਵਿੰਗ ਦੇ ਟੀਚਰ ਬਹੁਤ ਹੀ ਚੰਗੇ ਤਰੀਕੇ ਨਾਲ ਯੋਗ ਦੇ ਸੈਸ਼ਨ ਲੈ ਰਹੇ ਹਨ।  ਉਹਨਾਂ ਨੇ ਦੱਸਿਆ ਕਿ ਇਸ ਨਾਲ ਉਹਨਾਂ ਨੂੰ ਬਹੁਤ ਹੀ ਸਕੂਨ ਮਿਲ ਰਿਹਾ ਰਿਹਾ ਹੈ ਅਤੇ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।  ਜਿਲਾ ਕੋਆਰਡੀਨੇਟਰ ਮਨੋਜ ਕੰਡਾ ਨੇ ਕਿਹਾ ਕਿ ਪ੍ਰੋਗਰਾਮ ਦੀ ਸਫਲਤਾ ਦਾ ਇੱਸ ਗੱਲ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪ੍ਰੋਗਰਾਮ ਵਿਚ ਭਾਗ  ਵਾਲੇ ਸਾਰੇ ਕਰਮਚਾਰੀ ਇੱਸ ਨੂੰ ਭਵਿੱਖ ਵਿਚ ਜਾਰੀ ਰੱਖਣ ਲਈ ਮੈਸਜ  ਭੇਜ ਰਹੇ ਹਨ।   ਇੱਸ ਮੌਕੇ ਤੇ ਆਰਟ ਆਫ  ਲਿਵਿੰਗ ਦੇ ਮੇਂਬਰ ਗੁਰਚਰਨ ਅਰੋੜਾ ਨੇ ਆਰਟ ਆਫ  ਲਿਵਿੰਗ ਦੀ ਸਾਰੀ ਟੀਮ ਅਤੇ ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਮੈਡਮ ਦਾ ਧੰਨਵਾਦ ਕੀਤਾ ਜਿਹਨਾਂ ਦੇ ਯਤਨਾਂ ਨਾਲ ਨਵਾਂਸ਼ਹਿਰ ਵਿਚ ਅਜਿਹਾ ਪ੍ਰੋਗਰਾਮ  ਹੋ ਰਿਹਾ ਹੈ।  ਇੱਸ ਮੌਕੇ ਤੇ ਪੁਲਿਸ ਡਿਪਾਰਟਮੈਂਟ ਸਪੈਸ਼ਲ ਬ੍ਰਾਂਚ ਤੋਂ ਏ.ਏਸ.  ਪੀ.  ਕ੍ਰਿਸ਼ਨ ਸਿੰਘ ਨੇ ਵੀ ਆਪਣੇ ਡਿਪਾਰਟਮੈਂਟ ਦੇ ਕਰਮਚਾਰੀਆਂ ਨੂੰ ਇੱਸ ਪ੍ਰੋਗਰਾਮ ਨਾਲ ਜੁੜਣ ਦੀ ਅਪੀਲ ਕੀਤੀ। ਇੱਸ ਮੌਕੇ ਤੇ ਜਿਲੇ ਦੇ ਡੀ. ਪੀ.ਆਰ. ਓ. ਸਰਦਾਰ ਹਰਦੇਵ ਸਿੰਘ  ਨੇ  ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਉਹਨਾਂ ਦੀ ਸੰਸਥਾ ਦਾ ਸਰਕਾਰੀ ਕਰਮਚਾਰੀਆਂ ਲਈ ਕੋਵਿਡ ਕੇਅਰ ਪ੍ਰੋਗਰਾਮ ਕਰਵਾਉਣ ਲਈ ਧੰਨਵਾਦ ਕੀਤਾ। ਜ਼ਿਲ੍ਹਾ ਪੱਧਰੀ ਵਰਚੁਅਲ ਪ੍ਰੋਗਰਾਮ ਵਿਚ ਰਾਜਨ  ਅਰੋੜਾ ,ਰਾਜ ਕੁਮਾਰ , ਚਰਨਜੀਤ ਸਿੰਘ ਅਤੇ ਮੈਡਮ ਸੰਤੋਸ਼  , ਦੀਪਕ , ਅਮ੍ਰਿਤਪਾਲ ਸਿੰਘ , ਡਾਕਟਰ ਕਾਮਿਨੀ ਠਾਕੁਰ , ਡਾ: ਨਿਰਪਾਲ ਸ਼ਰਮਾ, ਡਾ: ਪ੍ਰਦੀਪ ਅਰੋੜਾ, ਡਾ. ਸੀਮਾ ਅਰੋੜਾ, ਡਾ.  ਪੂਜਾ, ਡਾ.  ਜੋਤੀ, ਡਾ.  ਪੂਨਮ, ਡਾ.  ਜਤਿੰਦਰ ਸਿੰਘ ਅਤੇ ਸਿੱਖਿਆ ਵਿਭਾਗ, ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਇੱਛੁਕ ਪ੍ਰਤੀਭਾਗੀ  ਸ਼ਾਮਲ ਹੋਏ।