ਡਿਪਟੀ ਕਮਿਸ਼ਨਰ ਵੱਲੋਂ ਕੋਰੋਨਾ ਮਿ੍ਰਤਕਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰਨ ਵਾਲੇ ਕਰਮਚਾਰੀਆਂ ਦਾ ਸਨਮਾਨ

ਰੱਬ ਅਤੇ ਜਗ ਦੋਵੇਂ ਕਚਿਹਰੀਆਂ ਵਿਚ ਸੱਚੇ ਹਨ ਸਾਡੇ ਇਹ ਯੋਧੇ-ਗੁਰਪ੍ਰੀਤ ਸਿੰਘ
ਅੰਮਿ੍ਰਤਸਰ, 8 ਅਗਸਤ :-ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਕੋਰੋਨਾ
ਦੀ ਜੰਗ ਹਾਰਨ ਵਾਲੇ ਲੋਕਾਂ ਦਾ ਸੰਸਕਾਰ ਕਰਨ ਵਾਲੀ ਟੀਮ ਨੂੰ ਅੱਜ ਵਿਸੇਸ਼ ਤੌਰ ਉਤੇ
ਸਨਮਾਨਿਤ ਕਰਕੇ ਹੌਂਸਲਾ ਅਫਜ਼ਾਈ ਕੀਤੀ ਗਈ। ਸ. ਖਹਿਰਾ ਨੇ ਕਿਹਾ ਕਿ ਭਾਵੇਂ ਮਾਰਚ 2020
ਤੋਂ ਸ਼ੁਰੂ ਹੋਈ ਕਰੋਨਾ ਮਹਾਂਮਾਰੀ ਦੌਰਾਨ ਹਰੇਕ ਅਧਿਕਾਰੀ ਤੇ ਕਰਮਚਾਰੀ ਨੇ ਬਹੁਤ ਵਧੀਆ
ਡਿਊਟੀ ਨਿਭਾਈ ਹੈ, ਪਰ ਸਭ ਤੋਂ ਔਖਾ ਅਤੇ ਅਹਿਮ ਕੰਮ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ
ਦਾ ਸੰਸਕਾਰ ਕਰਨਾ ਹੈ, ਜੋ ਕਿ ਕਈ ਤਰਾਂ ਦੀਆਂ ਸਰੀਰਕ ਤੇ ਮਾਨਸਿਕ ਚੁਣੌਤੀਆਂ ਭਰੂਪਰ
ਕਾਰਜ ਹੈ। ਉਨਾਂ ਕਿਹਾ ਕਿ ਸਾਡੀ ਟੀਮ ਜੋ ਕਿ ਐਸ ਡੀ ਐਮ ਸ੍ਰੀ ਵਿਕਾਸ ਹੀਰਾ ਦੀ ਅਗਵਾਈ
ਹੇਠ ਕੰਮ ਕਰ ਰਹੀ ਹੈ, ਹੁਣ ਤੱਕ 2000 ਤੋਂ ਵੱਧ ਵਿਅਕਤੀਆਂ ਦੀਆਂ ਲਾਸ਼ਾਂ ਦੀ ਸੰਭਾਲ
ਕਰ ਚੁੱਕੀ ਹੈ, ਜਿਸ ਵਿਚੋਂ ਬਹੁਤੇ ਵਿਅਕਤੀ ਅੰਮਿ੍ਰਤਸਰ ਜਿਲ੍ਹੇ ਦੇ ਹੋਣ ਕਾਰਨ ਉਨਾਂ
ਦਾ ਸੰਸਕਾਰ ਵੀ ਕੀਤਾ ਗਿਆ ਹੈ। ਸ. ਖਹਿਰਾ ਨੇ ਕਿਹਾ ਕਿ ਕੋਈ ਵੀ ਨਹੀਂ ਚਾਹੁੰਦਾ ਕਿ
ਅਜਿਹੇ ਬੁਰੇ ਦਿਨ ਆਉਣ, ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ। ਜਦੋਂ ਵੀ ਕਿਸੇ
ਵਿਅਕਤੀ ਦੀ ਮੌਤ ਹੁੰਦੀ ਹੈ, ਤਾਂ ਇਹ ਟੀਮ ਮਿ੍ਰਤਕ ਸਰੀਰ ਦੀ ਸੰਭਾਲ ਉਕਤ ਵਿਅਕਤੀਆਂ
ਦੇ ਧਰਮ ਅਨੁਸਾਰ ਕਰਦੇ ਹਨ। ਉਨਾਂ ਕਿਹਾ ਕਿ ਸ਼ੁਰੂਆਤ ਵਿਚ ਤਾਂ ਕਈ ਅਜਿਹੇ ਕੇਸ ਵੀ
ਵੇਖਣ ਨੂੰ ਮਿਲੇ, ਜਦੋਂ ਪਰਿਵਾਰ ਵਾਲਿਆਂ ਨੇ ਖ਼ੁਦ ਸਮਸ਼ਾਨ ਘਾਟ ਤੱਕ ਜਾਣ ਤੋਂ ਮਨ੍ਹਾ
ਕਰ ਦਿੱਤਾ ਸੀ, ਉਸ ਵੇਲੇ ਵੀ ਇਹ ਟੀਮ ਕੋਰੋਨਾ ਤੋਂ ਡਰੀ ਨਹੀਂ।

ਸ. ਖਹਿਰਾ ਨੇ ਦੱਸਿਆ ਕਿ ਅੱਜ ਜਿੰਨਾ 17 ਵਿਅਕਤੀਆਂ ਨੂੰ ਇਸ ਅਹਿਮ ਜਿੰਮੇਵਾਰੀ
ਨਿਭਾਉਣ ਲਈ ਸਨਮਾਨਿਤ ਕੀਤਾ ਗਿਆ ਹੈ, ਉਨਾਂ ਵਿਚ ਤਹਿਸੀਲ ਦਫਤਰ, ਕਾਰਪੋਰੇਸ਼ਨ ਅਤੇ
ਸਿਹਤ ਵਿਭਾਗ ਦੇ ਕਰਮਚਾਰੀ ਸ਼ਾਮਿਲ ਹਨ। ਸ. ਖਹਿਰਾ ਨੇ ਕਿਹਾ ਕਿ ਜਿਸ ਤਰਾਂ ਇਸ ਟੀਮ ਨੇ
ਆਪਣੀ ਡਿਊਟੀ ਕੀਤੀ ਹੈ, ਉਹ ਇੰਨਾਂ ਨੂੰ ਰੱਬ ਅਤੇ ਜਗ ਦੋਵਾਂ ਪਾਸਿਆਂ ਤੋਂ ਸਨਮਾਨ
ਦਿਵਾਉਂਦੀ ਹੈ ਅਤੇ ਇਸ ਸੇਵਾ ਦਾ ਫਲ ਇੰਨਾਂ ਨੂੰ ਜ਼ਰੂਰ ਮਿਲੇਗਾ। ਸ. ਖਹਿਰਾ ਨੇ ਇਸ
ਮੌਕੇ ਸਾਰੇ ਟੀਮ ਮੈਂਬਰਾਂ ਨੂੰ 5-5 ਹਜ਼ਾਰ ਰੁਪਏ, ਯਾਦਗਾਰੀ ਨਿਸ਼ਾਨੀ, ਕੰਬਲ ਅਤੇ
ਘਰੇਲੂ ਜ਼ਰੂਰਤਾਂ ਲਈ ਤਿਆਰ ਕੀਤੀ ਸਮਾਨ ਦੀ ਵੱਡੀ ਕਿਟ ਦੇ ਕੇ ਸਨਮਾਨਿਤ ਕੀਤਾ। ਉਨਾਂ
ਟੀਮ ਮੈਂਬਰਾਂ ਨਾਲ ਗੱਲਬਾਤ ਕਰਦੇ ਭਵਿੱਖ ਵਿਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ
ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ
ਡੀ ਐਮ ਸ੍ਰੀ ਵਿਕਾਸ ਹੀਰਾ, ਜਿਲ੍ਹਾ ਸਮਾਜ ਭਲਾਈ ਅਫਸਰ ਸ. ਅਸੀਸਇੰਦਰ ਸਿੰਘ, ਸਟੇਟ
ਬੈਂਕ ਦੇ ਰਿਜਨਲ ਮੈਨੇਜਰ ਸ੍ਰੀ ਰਾਜੇਸ਼ ਗੁਪਤਾ, ਮੈਨੇਜਰ ਸ੍ਰੀ ਕਮਲ ਅਗਰਵਾਲ ਤੇ ਹੋਰ
ਪਤਵੰਤੇ ਹਾਜ਼ਰ ਸਨ। ਸਨਮਾਨਿਤ ਵਿਅਕਤੀ-ਤਰਜੀਤ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ,
ਇਕਬਾਲ ਸਿੰਘ, ਮੰਗਲ ਸਿੰਘ, ਚਰਨਜੀਤ ਸਿੰਘ, ਭੁਪਿੰਦਰ ਸਿੰਘ (ਸਾਰੇ ਡਰਾਈਵਰ), ਕੁਲਦੀਪ
ਸਿੰਘ ਤੇ ਸ੍ਰੀ ਅਰੁਣ (ਸੇਵਾਦਾਰ), ਸ੍ਰੀ ਲੱਕੀ, ਹਰਪ੍ਰੀਤ ਸਿੰਘ, ਸੰਦੀਪ ਸਿੰਘ,
ਕ੍ਰਿਪਾਲ ਸਿੰਘ, ਸ੍ਰੀ ਸ਼ਿਵਾ, ਸ੍ਰੀ ਅੰਕਿਤ, ਸਾਹਿਲ ਸਿੰਘ, ਅਕਾਸ਼ਦੀਪ ਸਿੰਘ, ਹਰਪੀਲ
ਸਿੰਘ (ਸਫਾਈ ਸੇਵਕ)
ਕੈਪਸ਼ਨ:----ਕਰੋਨਾ ਪੀੜਤਾਂ ਦੇ ਮਿ੍ਰਤਕ ਸਰੀਰਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਵਾਲੀ
ਟੀਮ ਦਾ ਸਨਮਾਨ ਕਰਦੇ ਸ. ਗੁਰਪ੍ਰੀਤ ਸਿੰਘ ਖਹਿਰਾ।