51 ਕਿਲੋ ਹੈਰੋਇਨ ਅਤੇ ਵੱਡੀ ਮਾਤਰਾ ਵਿਚ ਨਸ਼ੇ ਵੀ ਕੀਤੇ ਬਰਾਮਦ
ਅੰਮ੍ਰਿਤਸਰ 25 ਜੂਨ: ਅੰਤਰਰਾਸ਼ਟਰੀ ਪੱਧਰ ਤੇ ਅੱਜ ਮਨਾਏ ਜਾਣ ਵਾਲੇ ਨਸ਼ਾ ਵਿਰੋਧੀ ਦਿਵਸ ਤੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਡਾ: ਸੁਖਚੈਨ ਸਿੰਘ ਗਿਲ ਨੇ ਅੰਮ੍ਰਿਤਸਰ ਸਹਿਰੀ ਪੁਲਸ ਦੀ ਪਿਛਲੇ ਸਾਢੇ ਚਾਰ ਸਾਲ ਦੋਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਵਲੋ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਦੋਰਾਨ 2230 ਨਸ਼ਾ ਸਮਗਲਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਦੀਆਂ ਸਲਾਖਾਂ ਪਿਛੇ ਕੈਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲ ਦੋਰਾਨ ਪੁਲਸ ਵਲੋ 1479 ਮੁਕੱਦਮੇ ਦਰਜ ਕਰਕੇ ਦੋਸੀਆਂ ਕੋਲੋ 51.004 ਕਿਲੋ ਗਰਾਮ ਹੈਰੋਇਨ, 1.017 ਕਿਲੋ ਗਰਾਮ ਸਮੈਕ, 28.374 ਕਿਲੋ ਗਰਾਮ ਅਫੀਮ,24.042 ਕਿਲੋ ਗਰਾਮ ਚਰਸ,113.182 ਕਿਲੋ ਗਰਾਮ ਭੁੱਕੀ,22.210 ਕਿਲੋ ਗਰਾਮ ਗਾਂਜਾ,6 ਕਿਲੋ ਗਰਾਮ ਭੰਗ,112705 ਨਸ਼ੀਲੇ ਕੈਪਸੂਲ/ਗੋਲੀਆਂ,796 ਨਸ਼ੀਲੇ ਟੀਕੇ10.974 ਕਿਲੋ ਗਰਾਮ ਨਸ਼ੀਲਾ ਪਾਊਡਰ ਅਤੇ 5 ਗਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਹੈ।
ਡਾ: ਗਿੱਲ ਨੇ ਦੱਸਿਆ ਕਿ ਇਸ ਤੋ ਇਲਾਵਾ ਥਾਣਾ ਸਦਰ ਵਲੋ ਦੋਸੀ ਹਿਲਾਲ ਅਹਿਮਦ ਸਰਗੋਜਰੀ ਪੁੱਤਰ ਸੰਮਦ ਵਾਸੀ ਨਵਗੁਮ ਜ਼ਿਲਾ ਪੁਲਵਾਮਾ ਜੰਮੂ ਅਤੇ ਰਣਜੀਤ ਸਿੰਘ ਉਰਫ ਚੀਤਾ ਪੁੱਤਰ ਹਰਭਜਨ ਸਿੰਘ ਵਾਸੀ ਹਵੇਲੀਆਂ ਹਾਲ ਡੇਰਾ ਬਾਬਾ ਦਰਸ਼ਨ ਸਿੰਘ ਕਲੋਨੀ ਰਾਮਤੀਰਥ ਨੂੰ ਮੁਕੱਦਮਾ ਨੰ: 135 ਮਿਤੀ 25.4.20 ਨੂੰ ਐਨ ਡੀ ਪੀ ਐਕਸ ਐਕਟ ਅਧੀਨ ਸਮੇਤ 10 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੰਨ੍ਹਾਂ ਦੇ ਕਬਜ਼ੇ ਵਿਚੋ 3 ਕਿਲੋਗਰਾਮ ਹੈਰੋਇਨ,1 ਟਰੱਕ, 01 ਜੈਨ ਕਾਰ,1 ਐਕਟਿਵਾ ਸਮੇਤ 32 ਲੱਖ 25 ਹਜ਼ਾਰ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਪੁਲਸ ਕਮਿਸ਼ਨਰ ਨੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2017 ਵਿਚ ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਐਨ:ਡੀ:ਪੀ:ਐਸ ਐਕਟ ਤਹਿਤ 231 ਮੁਕਦਮੇ ਦਰਜ ਕਰਕੇ 353 ਦੋਸ਼ੀ ਗ੍ਰਿਫਤਾਰ ਕੀਤੇ ਗਏ ਜਿੰਨਾਂ ਕੋਲੋਂ 3.367 ਕਿਲੋਗ੍ਰਾਮ ਹੈਰੋਇਨ, 12 ਗਰਾਮ ਸਮੈਕ, 7.750 ਕਿਲੋਗਰਾਮ ਅਫੀਮ, 32 ਕਿਲੋਗਰਾਮ ਭੁੱਕੀ, 100 ਗਾਂਜਾਂ ਅਤੇ 620 ਨਸ਼ੀਲੇ ਟੀਕੇ ਬਰਾਮਦ ਕੀਤੇ ਸਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ 2018 ਵਿੱਚ 418 ਮੁਕਦਮੇ ਦਰਜ ਕੀਤੇ ਗਏ ਅਤੇ 621 ਦੋਸ਼ੀ ਗ੍ਰਿਫਤਾਰ ਕੀਤੇ ਗਏ ਜਿੰਨਾਂ ਕੋਲੋਂ 20.430 ਕਿਲੋਗਰਾਮ ਹੈਰੋਇਨ, 4.212 ਕਿਲੋਗਰਾਮ ਅਫੀਮ, 7.864 ਕਿਲੋਗਰਾਮ ਚਰਸ, 27.560 ਕਿਲੋਗਰਾਮ ਭੂੱਕੀ, 3.600 ਕਿਲੋਗਰਾਮ ਗਾਂਜਾਂ, 126 ਨਸ਼ੀਲੇ ਟੀਕੇ ਅਤੇ 5 ਗਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਲ 2019 ਦੌਰਾਨ 349 ਮੁਕੱਦਮੇ ਦਰਜ ਕਰਕੇ 536 ਦੋਸ਼ੀਆਂ ਨੂੰ ਸਲਾਖਾ ਪਿਛੇ ਭੇਜਿਆ ਗਿਆ ਹੈ ਜਿੰਨਾਂ ਕੋਲੋਂ 6.266 ਕਿਲੋਗਰਾਮ ਹੈਰੋਇਨ, 8.104 ਕਿਲੋਗਰਾਮ ਅਫੀਮ, 7.748 ਕਿਲੋਗਰਾਮ ਚਰਸ, 24.772 ਕਿਲੋਗਰਾਮ ਭੁੱਕੀ, 7.170 ਕਿਲੋਗਰਾਮ ਗਾਂਜਾਂ, 135209 ਨਸ਼ੀਲੇ ਕੈਪਸੂਲ/ਗੋਲੀਆਂ, 50 ਨਸੀਲੇ ਟੀਕੇ ਬਰਾਮਦ ਕੀਤੇ ਗਏ ਸਨ। ਡਾ: ਗਿੱਲ ਨੇ ਸਾਲ 2020 ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੌਰਾਨ ਐਨ:ਡੀ:ਪੀ:ਐਸ ਐਕਟ 238 ਮੁਕਦਮੇ ਦਰਜ ਕਰਕੇ 383 ਦੋਸ਼ੀ ਗ੍ਰਿਫਤਾਰ ਕੀਤੇ ਸਨ ਜਿੰਨਾਂ ਕੋਲੋਂ 11.264 ਕਿਲੋਗਰਾਮ ਹੈਰੋਇਨ, 1.005 ਕਿਲੋਗਰਾਮ ਸਮੈਕ, 5.348 ਕਿਲੋਗਰਾਮ ਅਫੀਮ, 2.740 ਕਿਲੋਗਰਾਮ ਚਰਸ, 28.350 ਕਿਲੋਗਰਾਮ ਭੂੂੱਕੀ, 5.285 ਕਿਲੋਗਰਾਮ ਗਾਂਜਾਂ, 450430 ਨਸ਼ੀਲੇ ਕੈਪਸੂਲ/ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਪੁਲਿਸ ਕਮਿਸ਼ਨਰ ਦੱਸਿਆ ਕਿ ਸਾਲ 2021 ਵਿੱਚ ਹੁਣ ਤੱਕ 243 ਮੁਕਦਮੇ ਦਰਜ ਕੀਤੇ ਗਏ ਹਨ ਅਤੇ 337 ਦੋਸੀ ਗ੍ਰਿਫਤਾਰ ਕੀਤੇ ਗਏ ਹਨ ਜਿੰਨਾਂ ਕੋਲੋਂ 9.677 ਕਿਲੋਗਰਾਮ ਹੈਰੋਇਨ, 2.960 ਕਿਲੋਗਰਾਮ ਅਫੀਮ, 1.665 ਕਿਲੋਗਰਾਮ ਚਰਸ, 500 ਗਰਾਮ ਭੂੱਕੀ, 6.050 ਕਿਲੋਗਰਾਮ ਗਾਂਜਾਂ, 132828 ਨਸ਼ੀਲੇ ਕੈਪਸੂਲ/ਗੋਲੀਆਂ ਅਤੇ 31 ਗਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜੀਰੋ ਟਾਲਰੈਂਸ ਨੀਤੀ ਅਪਣਾਉਂਦੇ ਹੋਏ ਨਸ਼ੇ ਦੇ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਵਿੱਚ ਹੋਰ ਤੇਜੀ ਲਿਆਂਦੀ ਜਾ ਰਹੀ ਹੈ।