ਨਵਾਂਸ਼ਹਿਰ : 4 ਜੂਨ :- ਡੀ ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਅੱਜ ਹੋਈ ਸੂਬਾ ਪੱਧਰੀ ਵਰਚੁਅਲ ਮੀਟਿੰਗ ਵਿੱਚ 24 ਮਈ ਤੋਂ ਸਮੂਹਿਕ ਛੁੱਟੀ ਲੈ ਕੇ ਜਾਰੀ ਹੜਤਾਲ ਨੂੰ ਅੱਗੇ ਵੀ 7 ਜੂਨ ਤਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਪ੍ਰੰਤੂ ਕਰੋਨਾ ਸਬੰਧੀ ਕੰਮ ਬਾਦਸਤੂਰ ਜਾਰੀ ਰਹੇਗਾ| ਇਸ ਤੋਂ ਇਲਾਵਾ ਸਰਕਾਰ ਨਾਲ ਹੋਈ 3 ਜੂਨ ਦੀ ਮੀਟਿੰਗ ਵਿੱਚ ਸਾਡੀਆਂ ਕਈ ਮੰਨੀਆਂ ਹੋਈਆਂ ਮੰਗਾਂ ਤੋਂ ਇਨਕਾਰੀ ਹੋ ਜਾਣ ਬਾਅਦ ਪੈਦਾ ਹੋਏ ਰੋਸ ਵਜੋਂ 7 ਜੂਨ 2021 ਨੂੰ ਮਲੇਰਕੋਟਲਾ ਵਿਖੇ ਸੂਬਾ ਪੱਧਰੀ ਰੋਸ ਮੁਜ਼ਾਹਰਾ/ਮਾਰਚ ਕੀਤਾ ਜਾਵੇਗਾ । ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ| ਸਾਰੇ ਸਾਥੀ ਮਾਸਕ ਪਹਿਨ ਕੇ ਲੋੜੀਂਦੀ ਦੂਰੀ ਮੇਨਟੇਨ ਰੱਖਣਗੇ | ਮੀਟਿੰਗ ਵਿਚ ਸਪੱਸ਼ਟ ਕੀਤਾ ਕਿ ਹੈ ਕਿ ਸਾਡਾ ਨਵਾਂ ਜ਼ਿਲ੍ਹਾ ਬਣਨ ਜਾਂ ਨਵੀਂ ਸਬ ਡਵੀਜ਼ਨ ਬਣਨ ਦੇ ਨਾਲ ਕੋਈ ਵਿਰੋਧ ਨਹੀਂ ਹੈ। ਸਾਡੀ ਮੰਗ ਸਾਡਾ ਦਫਤਰਾਂ ਵਿਚ ਪਹਿਲਾਂ ਸਟਾਫ ਪੂਰਾ ਕਰਕੇ ਕੋਈ ਵੀ ਜ਼ਿਲ੍ਹਾ ਜਾਂ ਸਬ ਡਵੀਜ਼ਨ ਬਣਾਈ ਜਾਵੇ ਪਰ ਪੂਰਾ ਸਟਾਫ਼ ਦਿਤਾ ਜਾਵੇ ਅਤੇ ਬਾਕੀ ਸਾਡੀਆਂ ਵਿਭਾਗੀ ਅਤੇ ਜੋ ਸਾਂਝੀਆਂ ਮੰਗਾਂ ਹਨ। ਉਨ੍ਹਾਂ ਨੂੰ ਕੈਪਟਨ ਸਰਕਾਰ ਤੁਰੰਤ ਪੂਰਾ ਕਰੇ। ਮੀਟਿੰਗ ਵਿਚ ਕੈਪਟਨ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਮਿਆਦ 31 ਅਗਸਤ ਤੱਕ ਵਧਾਏ ਜਾਣ ਦੀ ਪੁਰਜ਼ੋਰ ਸ਼ਬਦਾਂ ਨਾਲ ਨਿੰਦਾ ਵੀ ਕੀਤੀ ਗਈ |