ਨਵਾਂਸ਼ਹਿਰ 4 ਮਾਰਚ (ਬਿਊਰੋ) ਸੀਨੀਅਰ ਲੀਡਰ ਸਤਨਾਮ ਸਿੰਘ ਜਲਵਾਹਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਹਲਕਾ ਨਵਾਂਸ਼ਹਿਰ ਦੇ ਜਾਡਲਾ ਸਰਕਲ ਦੇ ਸਰਕਲ ਪ੍ਰਧਾਨਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸਤਨਾਮ ਸਿੰਘ ਜਲਵਾਹਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 21 ਮਾਰਚ ਨੂੰ ਬਾਘਾਪਰਾਣਾ ਵਿਖੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ, ਕਿਸਾਨ ਮਹਾਂਸਮੇਲਨ ਨੂੰ ਸੰਬੋਧਨ ਕਰਨ ਆ ਰਹੇ ਹਨ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਮਨਦੀਪ ਸਿੰਘ ਅਟਵਾਲ ਯੂਥ ਆਗੂ ਨੂੰ ਨਾਲ ਲੈ ਕੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਰਕਾਸਣ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਸਰਕਲ ਪ੍ਰਧਾਨ ਗੁਰਦੇਵ ਸਿੰਘ ਮੀਰਪੁਰ, ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਗਿਰਨ, ਸਰਕਲ ਪ੍ਰਧਾਨ ਦੇਸ ਰਾਜ ਮਹੱਦੀਪੁਰ, ਸਰਕਲ ਪ੍ਰਧਾਨ ਸੰਦੀਪ ਸਿੰਘ ਉਸਮਾਨ ਪੁਰ, ਸਰਕਲ ਪ੍ਰਧਾਨ ਮੁਕੇਸ਼ ਕੁਮਾਰ ਜਾਡਲਾ, ਸਰਕਲ ਪ੍ਰਧਾਨ ਕਿ੍ਸ਼ਨ ਸਨਾਵਾ, ਸਰਕਲ ਪ੍ਰਧਾਨ ਪ੍ਰਸ਼ੋਤਮ ਲਾਲ ਗੋਰਖਪੁਰ ਤੇ ਸਰਕਲ ਪ੍ਰਧਾਨ ਸੁਖਬੀਰ ਰਾਣੇਵਾਲ ਨੂੰ ਵੱਧ ਤੋਂ ਵੱਧ ਬਾਘਾਪੁਰਾਣਾ ਵਿਖੇ ਕਾਫਲਾ ਲੈਕੇ ਜਾਣ ਲਈ ਪ੍ਰੇਰਿਤ ਕੀਤਾ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ ਤੇ ਕਿਸਾਨਾਂ ਦੀਆਂ ਜਾਇਜ ਮੰਗਾਂ ਨੂੰ ਨਜਰ ਅੰਦਾਜ ਕਰ ਰਹੀ ਹੈ। ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਬੇਹਤਾਸ਼ਾ ਵਧਾਈਆ ਗਈਆਂ ਕੀਮਤਾਂ ਨਾਲ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ ਅਤੇ ਇਸ ਲੱਕ ਤੋੜਵੀਂ ਮਹਿੰਗਾਈ ਨੇ ਹਰ ਘਰ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਨਦੀਪ ਸਿੰਘ ਅਟਵਾਲ ਯੂਥ ਆਗੂ ਅਤੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਰਕਾਸਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਸਰਕਾਰ ਦੀ ਧੱਕੇਸ਼ਾਹੀ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀ ਕਰ ਸਕਦੀ ਹੈ। ਕਾਂਗਰਸ ਅਕਾਲੀ ਤੇ ਬੀਜੇਪੀ ਤਿੰਨੋਂ ਰਵਾਇਤੀ ਪਾਰਟੀਆਂ ਆਪਸ ਵਿੱਚ ਰਲੀਆਂ ਹੋਈਆਂ ਹਨ ਅਤੇ ਵਾਰੋਂ ਵਾਰੀ ਲੋਕਾਂ ਨੂੰ ਲੁੱਟ ਰਹੀਆਂ ਹਨ। ਇਸ ਗੱਲ ਦਾ ਹੁਣ ਆਮ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ। ਇਸ ਦੀ ਜਾਣਕਾਰੀ ਪ੍ਰੈਸ ਨੂੰ ਦਿੰਦਿਆ ਹੋਇਆ ਚੰਦਰ ਮੋਹਨ ਜੇਡੀ ਜਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਹਲਕਾ ਬਲਾਚੌਰ ਤੋਂ ਪਿੰਡਾਂ ਵਿੱਚੋਂ ਕਿਸਾਨ ਤੇ ਆਮ ਜਨਤਾ, ਕਿਸਾਨ ਮਹਾਂਸਮੇਲਨ ਵਿੱਚ ਅਪਣੇ ਮਹਿਬੂਬ ਨੇਤਾ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਣਨ ਲਈ ਬਾਘਾਪੁਰਾਣਾ ਜਾਣ ਲਈ ਤਿਆਰ ਬਰ ਤਿਆਰ ਬੈਠੇ ਹਨ।