ਨਵਾਂਸ਼ਹਿਰ : 4 ਮਾਰਚ (ਬਿਊਰੋ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੋਰੋਨਾ ਵਾਇਰਸ ਨਾਲ ਇਕ ਦੀ ਮੌਤ ਹੋ ਗਈ ਤੇ 147 ਜਣੇ ਕੋਰੋਨਾ ਪਾਜ਼ੇਟਿਵ ਨਵੇਂ ਕੇਸ ਆਉਣ ਦਾ ਸਮਾਚਾਰ ਹੈ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਨਵਾਂਸ਼ਹਿਰ ਵਿਚ 32, ਰਾਹੋਂ ਵਿਚ 5, ਬੰਗਾ ਵਿਚ 11, ਸੁੱਜੋਂ ਵਿਚ 15, ਮੁਜਫਰਪੁਰ ਵਿਚ 32, ਮੁਕੰਦਪੁਰ ਵਿਚ 20, ਬਲਾਚੌਰ ਵਿਚ 19 ਤੇ ਸੜੋਆ ਵਿਚ 13 ਮਰੀਜ ਪਾਜ਼ੇਟਿਵ ਕੇਸ ਆਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਬਲਾਕ ਮੁਕੰਦਪੁਰ ਦੇ 68 ਸਾਲਾ ਵਿਅਕਤੀ ਦੀ ਐਨਐੱਚਐੱਸ ਹਸਪਤਾਲ ਜਲੰਧਰ ਵਿਖੇ ਮੌਤ ਹੋ ਗਈ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ 1,33,525 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਜਾ ਚੁੱਕੇ ਹਨ। ਜਿਸ 'ਚੋਂ 4510 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ 'ਚੋਂ 3490 ਮਰੀਜ ਠੀਕ ਹੋਏ ਅਤੇ 124 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 26 ਨੂੰ ਹੋਮ ਕੁਆਰਨਟਾਇਨ, 858 ਲੋਕਾਂ ਨੂੰ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਅੱਜ 5189 ਲੋਕਾਂ ਨੂੰ ਕੋਵੀਸ਼ੀਲਡ ਟੀਕੇ ਲਗਾਏ ਗਏ। ਅੱਜ 90 ਹੈਲਥ ਕੇਅਰ ਵਰਕਰਾਂ, 92 ਫਰੰਟ ਲਾਈਨ ਵਰਕਰਾਂ ਅਤੇ 45 ਤੋਂ 60 ਸਾਲ ਤੱਕ ਦੇ 50 ਵਿਅਕਤੀਆਂ, 60 ਸਾਲ ਤੋਂ ਵੱਧ 163 ਨੂੰੂ ਕੋਵਿਸ਼ੀਲਡ ਦੇ ਟੀਕੇ ਲਗਾਏ ਗਏ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 6 ਬਲਾਕਾਂ ਦੇ 43 ਸਕੂਲਾਂ ਵਿਚ ਕੋਰੋਨਾ ਪਾਜ਼ੇਟਿਵਾਂ ਦੀ ਅੱਜ ਤੱਕ ਕੁੱਲ ਗਿਣਤੀ 464 ਹੋ ਗਈ ਹੈ।