ਕਰੋਨਾ ਨਾਲ ਰਾਕੇਸ਼ ਕੁਮਾਰ ਵਿੱਕੀ ਦੀ ਮੌਤ ਦਾ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ:- ਐੱਮ.ਐੱਲ.ਏ ਅੰਗਦ ਸਿੰਘ

ਨਵਾਂਸ਼ਹਿਰ, 1 ਮਾਰਚ :(ਬਿਊਰੋ) ਯੂਥ ਕਾਂਗਰਸ ਪਾਰਟੀ ਦੇ ਆਗੂ ਰਾਕੇਸ਼ ਕੁਮਾਰ ਵਿੱਕੀ (ਪੀ.ਏ ਟੂ ਐੱਮ.ਐਲ.ਏ ਅੰਗਦ ਸਿੰਘ) ਨੂੰ ਨਗਰ ਕੌਂਸਲ ਚੋਣਾਂ ਵਿੱਚ ਕਰੋਨਾ ਪਾਜ਼ਿਟਵ ਆਉਣ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਅਧੀਨ ਸੀ । ਇਸ  ਉਪਰੰਤ ਵਿੱਕੀ ਨੂੰ ਡੀ. ਐੱਮ. ਸੀ ਲੁਧਿਆਣਾ ਵਿਖੇ ਦਾਖਿਲ ਕੀਤਾ ਗਿਆ ਅਤੇ ਕਰੀਬ 13 ਦਿਨ ਬਾਅਦ ਬੀਤੀ ਰਾਤ ਮੌਤ ਹੋਣ 'ਤੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਵਿਰਾਜੇ ।  ਉਹਨਾਂ ਦੀ ਮੌਤ ਦੀ ਖਬਰ ਸੁਣਦਿਆਂ ਕਾਂਗਰਸ ਪਾਰਟੀ ਅਤੇ ਗੈਰ ਸਮਾਜਿਕ ਸੰਸਥਾਵਾਂ ਵਿੱਚ ਸੋਗ ਦੀ ਲਹਿਰ ਪੈਦਾ ਹੋਈ । ਅੱਜ ਸਵੇਰੇ ਅੰਗਦ ਸਿੰਘ ਵਿਧਾਇਕ ਅਤੇ ਸ਼ਹਿਰ ਦੇ ਕੌਂਸਲਰ ਮ੍ਰਿਤਕ ਵਿੱਕੀ ਦੇ ਪਰਿਵਾਰ ਨਾਲ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਨ ਲਈ ਲੋਕਾਂ ਦਾ ਤਾਂਘਾ ਲੱਗਿਆ ਹੋਇਆ ਹੈ। ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਵਿੱਕੀ ਦੇ ਬੇਵਕਤੀ ਮੌਤ ਨਾਲ ਪਰਿਵਾਰ ਅਤੇ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ । ਉਹ ਆਪਣੇ ਪਿੱਛੇ ਡੇਢ ਸਾਲ ਦਾ ਬੇਟਾ, ਪਤਨੀ ਅਤੇ ਬਜੁਰਗ ਮਾਤਾ ਪਿਤਾ ਅਤੇ ਭੈਣ ਭਰਾ ਛੱਡ ਗਏ। ਵਿੱਕੀ ਦੇ ਸੰਸਕਾਰ 2 ਮਾਰਚ ਨੂੰ ਬੰਗਾ ਰੋਡ ਨਵਾਂਸ਼ਹਿਰ ਵਿਖੇ ਕਰੀਬ 4 ਵਜੇ ਕੀਤਾ ਜਾਵੇਗਾ। ਦੁੱਖ ਦਾ ਪ੍ਰਗਟਾਵਾ ਕਰਨ ਸਮੇਂ ਸੁਭਾਸ਼ ਮੀਰਪੁਰ ਜੱਟਾਂ ,ਕੁਲਜੀਤ ਸਿੰਘ ਭਾਟੀਆ, ਜਤਿੰਦਰ ਬਾਲੀ, ਪ੍ਰਦੀਪ ਚਾਂਦਲਾ, ਬਹਾਦਰ ਸਿੰਘ ਸੁੱਜੋਂ, ਬਲਵਿੰਦਰ ਕੁਮਾਰ ਕੌਂਸਲਰ,  ਚੇਤ ਰਾਮ ਰਤਨ ਕੌਂਸਲਰ, ਰਜਿੰਦਰ ਚੋਪੜਾ, ਰੋਮੀ ਖੋਸਲਾ, ਦਵਿੰਦਰ ਛੋਕਰ, ਰਾਜਵਿੰਦਰ ਸਿੰਘ ਹੀਰ, ਮਨਪ੍ਰੀਤ ਸਿੰਘ ਸੈਣੀ ਮਹਾਲੋਂ, ਸਤਨਾਮ ਸਿੰਘ ਕਾਹਮਾ, ਤਰਸੇਮ ਲਾਲ ਮੈਨਜ਼ਰ, ਗੁਰਦੇਵ ਕੌਰ ਸਾਬਕਾ ਐੱਮ.ਸੀ, ਕਮਲਜੀਤ ਕੌਰ ਭਾਟੀਆ, ਜਸਵੀਰ ਕੌਰ ਕੌਂਸਲਰ, ਪਵਨ ਕੁਮਾਰ ਬੱਬਰ ਅਤੇ ਗੁਰਦਿਆਲ ਸਿੰਘ ਭੰਬਰਾ ਆਦਿ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।