ਨਵਾਂਸ਼ਹਿਰ 3 ਮਾਰਚ (ਬਿਊਰੋ) ਪੰਜਾਬ ਸਰਕਾਰ ਵਲੋ ਚਲਾਏ ਜਾ ਰਹੇ ਨਸ਼ਾ ਮੁਕਤ ਪੰਜਾਬ ਪ੍ਰੋਗਰਾਮ ਤਹਿਤ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਿਨਕਰ ਗੁਪਤਾ ਵਲੋ ਨਸ਼ਿਆ ਵਿਰੁੱਧ ਮੁਹਿੰਮ ਹਫਤਾ ਮਿਤੀ 25-02-2021 ਤੋ ਮਿਤੀ 03-03-2021 ਤੱਕ ਮਨਾਉਣ ਦੇ ਆਦੇਸ਼ ਦਿੱਤੇ ਗਏ। ਜਿਸ ਦੇ ਤਹਿਤ ਸ਼੍ਰੀਮਤੀ ਅਲਕਾ ਮੀਨਾ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਹੁਕਮਾਂ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਨਸ਼ਿਆ ਦੇ ਵਿਰੁੱਧ ਮਿਤੀ 25-02-2021 ਤੋ ਮਿਤੀ 03-03-2021 ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਵਿੱਚ ਨਸ਼ਾਂ ਵੇਚਣ ਵਾਲੇ ਵਿਰੁੱਧ ਸਰਚ ਉਪਰੇਸ਼ਨ, ਉਨ੍ਹਾ ਦੇ ਰਸਤੇ ਗਲੀਆ ਤੇ ਵਿਸ਼ੇਸ਼ ਨਾਕਾ ਬੰਦੀਆ, ਨਸ਼ਾ ਤਸਕਰਾ ਦੇ ਘਰਾਂ ਤੇ ਸ਼ਪੈਸ਼ਲ ਰੇਡਾਂ, ਐਨ.ਡੀ.ਪੀ.ਐਸ ਐਕਟ ਦੇ ਮੁਕੱਦਮਿਆ ਦੇ ਭਗੋੜਿਆ ਨੂੰ ਫੜਨ ਲਈ ਯਤਨ, ਨਸ਼ਾ ਤਸਕਰਾ ਦੀ ਗ੍ਰਿਫਤਾਰੀ ਕਰਕੇ ਰਿਕਵਾਰੀ ਕਰਕੇ ਵੱਧ ਤੋ ਵੱਧ ਮੁਕੱਦਮੇ ਦਰਜ ਕਰਨੇ, ਨਸ਼ਾ ਤਸਕਰਾ ਦੀ ਪ੍ਰਾਪਰਟੀ ਅਟੈਚਮੈਂਟ ਅਤੇ ਨਜਰਬੰਦੀ ਤਜਵੀਜ਼ਾਂ ਤਿਆਰ ਕਰਨ ਦੇ ਸਬੰਧ ਵਿੱਚ ਸਾਰੇ ਪੁਲਿਸ ਸਟੇਸ਼ਨਾ ਨੂੰ ਵਿਸ਼ੇਸ਼ ਹਦਾਇਤਾ ਜਾਰੀ ਕੀਤੀਆ ਗਈਆ ਸਨ। ਜਿਸ ਦੇ ਮੱਦੇਨਜਰ ਜਿਲ੍ਹਾ ਪੁਲਿਸ ਵਲੋ ਇਸ ਹਫਤੇ ਵਿੱਚ 59 ਸਰਚ ਉਪਰੇਸ਼ਨ, ਕਰੀਬ 116 ਸ਼ਪੈਸ਼ਲ ਨਾਕਾਬੰਦੀਆ, ਐਨ.ਡੀ.ਪੀ.ਐਸ ਐਕਟ ਦੇ ਭਗੋੜਿਆ ਅਤੇ ਨਸ਼ਾ ਤਸਕਰਾ ਦੇ ਘਰਾ ਤੇ ਰੇਡ ਕੀਤੇ ਗਏ। ਜਿਸ ਵਿੱਚ ਜਿਲ੍ਹਾ ਦੇ ਵੱਖ-ਵੱਖ ਥਾਣਿਆ ਵਿੱਚ 17 ਮੁਕੱਦਮੇ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ 18 ਵਿਅਕਤੀ ਗ੍ਰਿਫਤਾਰ ਕੀਤੇ ਗਏ। ਜਿਸ ਵਿੱਚ ਭਾਰੀ ਮਾਤਰਾ ਵਿੱਚ ਬੁਪਰੋਨੋਰਫਿਨ ਤੇ ਏਵਲ ਦੇ ਟੀਕੇ, ਟਰੋਮਾ ਡੋਲ ਤੇ ਐਲਪਰਾ ਜੋਲਾ ਗੋਲੀਆ, ਹੈਰੋਇੰਨ, ਚਰਸ ਅਤੇ ਚੂਰਾ ਪੋਸ਼ਤ ਆਦਿ ਫੜਿਆ ਗਿਆ। ਇਸ ਤੋ ਇਲਾਵਾ ਜਿਹੜੇ ਸਮੱਗਲਰਾ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਸੀ ਉਨ੍ਹਾ ਦੀ ਪ੍ਰਾਪਰਟੀ ਅਟੈਚ ਕਰਵਾਉਣ ਲਈ 04 ਕੇਸ ਤਿਆਰ ਕਰਕੇ ਕੰਪੀਟੈਟ ਅਥਾਰਟੀ ਇਨਟੋਰਸਮੈਟ ਡਿਪਾਰਟਮੈਟ ਭਾਰਤ ਸਰਕਾਰ ਦਿੱਲੀ ਨੂੰ ਭੇਜੇ ਗਏ ਹਨ। ਜਿਹੜੇ ਸਮੱਗਲਰ ਪੁਲਿਸ ਦੀ ਗ੍ਰਿਫਤ ਤੋ ਬਾਹਰ ਹਨ ਤੇ ਲਗਾਤਾਰ ਧੰਦਾ ਕਰ ਰਹੇ ਹਨ। ਉਨ੍ਹਾਂ ਦੀਆ ਨਜ਼ਰਬੰਦੀ ਤਜਵੀਜਾਂ ਤਿਆਰ ਕੀਤੀਆ ਜਾ ਰਹੀਆ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਿਭਾਗ ਵਲੋ ਇਸ ਤੋ ਪਹਿਲਾ 21 ਨਸ਼ਾ ਤਸਕਰਾ ਦੀ ਨਜ਼ਰਬੰਦੀ ਤਜਵੀਜਾਂ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀਆ ਗਈਆ। 06 ਨਸ਼ਾ ਤਸਕਰਾ ਦੀ ਪ੍ਰਾਪਰਟੀ ਅਟੈਚ ਕਰਵਾਈ ਗਈ ਹੈ। ਜਿਸ ਵਿੱਚ ਉਨ੍ਹਾਂ ਦੀ ਕ੍ਰੀਬ 01 ਕਰੋੜ 54 ਲੱਖ 95 ਹਜਾਰ 427 ਰੁਪਏ ਦੀ ਪ੍ਰਾਪਰਟੀ ਜਬਤ ਕਰਵਾਈ ਗਈ ਹੈ। ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋ ਅਹਿਤ ਕੀਤਾ ਗਿਆ ਕਿ ਅੱਗੇ ਤੋ ਵੀ ਇਹ ਮੁਹਿੰਮ ਇਸੇ ਤਰ੍ਹਾ ਜਾਰੀ ਰਖੇਗੀ।ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਨਸ਼ਾ ਤਸਕਰਾ ਨੂੰ ਸਮਗਲਿੰਗ ਕਰਨ ਦੀ ਬਿਲਕੁੱਲ ਇਜਾਜਤ ਨਹੀ ਦਿੱਤੀ ਜਾਵੇਗੀ।