ਸੁਪਰਡੈਂਟ ਤਰਨਦੀਪ ਦੁੱਗਲ ਅਤੇ ਪੀ ਏ ਅਜੇ ਕੁਮਾਰ ਨੇ
ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਵੈਕਸੀਨ ਪ੍ਰਤੀ ਪ੍ਰੇਰਿਤ ਕੀਤਾ
ਨਵਾਂਸ਼ਹਿਰ, 2 ਮਾਰਚ: (ਬਿਊਰੋ) ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਪਾਲ ਕਟਾਰੀਆ ਦੀਆ ਹਦਾਇਤਾਂ ਅਨੁਸਾਰ ਅਤੇ ਡਾਕਟਰ ਹਰਪਿੰਦਰ ਸਿੰਘ ਦੀ ਅਗਵਾਹੀ ਵਿੱਚ ਚਲ ਰਹੇ ਟੀਕਾਕਰਣ ਤਹਿਤ ਅੱਜ ਸਿਵਲ ਸਰਜਨ ਡਾਕਟਰ ਗੁਰਦੀਪ ਸਿੰਘ ਕਪੂਰ ਦੇ ਪੀ ਏ ਅਜੇ ਕੁਮਾਰ ਅਤੇ ਸੁਪਰਡੈਂਟ ਤਰਨਦੀਪ ਦੁੱਗਲ ਜੀ ਨੇ ਕੋਰੋਨਾ-19 ਵੈਕਸੀਨ ਪ੍ਰਤੀ ਲੋਕਾਂ ਦੇ ਮਨਾਂ ਵਿਚੋਂ ਅਫਵਾਹਾਂ ਨੂੰ ਦੂਰ ਕਰਨ ਲਈ ਅੱਜ ਸਿਵਲ ਹਸਪਤਾਲ, ਨਵਾਂਸ਼ਹਿਰ ਵਿਖੇ ਪਹੁੰਚ ਕੇ ਖੁਦ ਕੋਵਿਡ-19 ਦਾ ਟੀਕਾ ਲਗਵਾਇਆ। ਪੀ ਏ ਅਜੇ ਕੁਮਾਰ ਅਤੇ ਸੁਪਰਡੈਂਟ ਤਰਨਦੀਪ ਦੁੱਗਲ ਨੇ ਫਰੰਟ ਲਾਈਨ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਵੈਕਸੀਨ ਪ੍ਰਤੀ ਪ੍ਰੇਰਿਤ ਕੀਤਾ। ਇਸ ਮੌਕੇ ਨੋਡਲ ਅਫ਼ਸਰ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਹਰਪਿੰਦਰ ਸਿੰਘ ਅਤੇ ਤਰਸੇਮ ਲਾਲ ਬੀ ਈ ਈ ਨੇ ਕਿਹਾ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਲੋਕਾਂ ਨੂੰ ਟੀਕਾਕਰਨ ਸਬੰਧੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਸ਼ਹੀਦ ਭਗਤ ਸਿੰਘ ਨਗਰ ਵਿਚ ਹੈਲਥ ਕੇਅਰ ਵਰਕਰਾਂ ਨੂੰ ਹੁਣ ਤੱਕ ਕਾਫੀ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਕਿਸੇ ਦੀ ਸਿਹਤ ਉੱਤੇ ਕੋਈ ਬੁਰਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਕੋਵਿਡ-19 ਵੈਕਸੀਨ ਪ੍ਰਤੀ ਅਫਵਾਹਾਂ ਫੈਲ ਰਹੀਆਂ ਹਨ ਕਿ ਇਹ ਵੈਕਸੀਨ ਪਹਿਲੀ ਵਾਰ ਲਗਾਈ ਜਾ ਰਹੀ ਹੈ। ਅਸੀਂ ਵੀ ਅਜਿਹੀਆਂ ਅਫਵਾਹਾਂ ਬਾਰੇ ਪੜ੍ਹਿਆ ਹੈ ਪਰ ਅਸੀਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ, ਨਵਾਂਸ਼ਹਿਰ ਵਿਖੇ ਅੱਜ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਵੈਕਸੀਨ ਦੇ ਦੂਜੇ ਟੀਕੇ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਨੂੰ 5300 ਕੋਵੀਸ਼ੀਲਡ ਵੈਕਸੀਨ ਦੀਆਂ ਡੋਜਾਂ ਪ੍ਰਾਪਤ ਹੋਈਆਂ ਹਨ, ਜੋ ਕਿ ਸਰਕਾਰੀ ਤੇ ਨਿੱਜੀ ਖੇਤਰ ਦੇ ਹੈਲਥ ਕੇਅਰ ਵਰਕਰਾਂ ਨੂੰ ਲਗਾਈਆਂ ਜਾਣੀਆਂ ਹਨ। ਅੱਜ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਵਿਖੇ ਡਾਕਟਰ ਹਰਵਿੰਦਰ ਸਿੰਘ, ਸਰੂਪ ਲਾਲ, ਡਾਕਟਰ ਰਿਸ਼ੂ ਗਲਹੁਟਰਾ, ਡਾਕਟਰ ਨਵੀਨ ਅਰੋੜਾ, ਬਲਵਿੰਦਰ ਕੌਰ, ਮੀਨੂ ਵਰਮਾ, ਕੈਲਾਸ਼, ਹਰਜੀਤ ਸਿੰਘ ਭੱਟੀ, ਡਾਕਟਰ ਦਿਲਬਾਗ ਸਿੰਘ ਤੋਂ ਇਲਾਵਾ ਹੋਰ ਵੀ ਹੈਲਥ ਕੇਅਰ ਵਰਕਰਾਂ ਅਤੇ ਪੁਲਸ ਕਰਮਚਾਰੀਆਂ ਵਲੋ Covid 19 ਤਹਿਤ ਟੀਕਾਕਰਣ ਕਰਵਾਇਆ ਗਿਆ। ਇਸ ਮੌਕ ਡਾਕਟਰ ਸਤਵਿੰਦਰ ਸਿੰਘ, ਬਲਵਿੰਦਰ ਕੌਰ, ਪਿਆਰੀ ਸਟਾਫ, ਸੋਨੀਆ, ਰਾਜੇਸ਼ ਕੁਮਾਰ, ਮਨਪ੍ਰੀਤ ਕੌਰ, ਜੋਤੀ, ਬਲਜੀਤ ਕੌਰ, ਰਿੰਪੀ ਸਹੋਤਾ, ਰਾਜੇਸ਼ ਕੁਮਾਰ, ਅਨੂਪ ਸਿੰਘ, ਏ ਐੱਸ ਆਈ ਸਵੇਦੀਪ ਸਿੰਘ ਪੁਲਸ ਪਾਰਟੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਹਿਯੋਗ ਦਿੱਤਾ ਗਿਆ।
ਫੋਟੋ ਕੈਪਸ਼ਨ : ਅਜੇ ਕੁਮਾਰ ਪੀ ਏ ਟੂ ਸਿਵਲ ਸਰਜਨ ਅਤੇ ਤਰਨਦੀਪ ਦੁੱਗਲ ਸੁਪਰਡੈਂਟ ਸਿਵਲ ਸਰਜਨ ਦਫਤਰ ਨੇ ਕੋਵਿਡ-19 ਵੈਕਸੀਨ ਦਾ ਦੂਜਾ ਟੀਕਾ
ਫੋਟੋ ਕੈਪਸ਼ਨ : ਅਜੇ ਕੁਮਾਰ ਪੀ ਏ ਟੂ ਸਿਵਲ ਸਰਜਨ ਅਤੇ ਤਰਨਦੀਪ ਦੁੱਗਲ ਸੁਪਰਡੈਂਟ ਸਿਵਲ ਸਰਜਨ ਦਫਤਰ ਨੇ ਕੋਵਿਡ-19 ਵੈਕਸੀਨ ਦਾ ਦੂਜਾ ਟੀਕਾ