ਰਾਹੋਂ ਵਿਖੇ ਆਮ ਆਦਮੀ ਪਾਰਟੀ ਵੱਲੋਂ ਝਾੜੂ ਲਗਾ ਕੇ ਚੋਣ ਮਹਿੰਮ ਦਾ ਕੀਤਾ ਆਗਾਜ਼

ਨਵਾਂਸ਼ਹਿਰ/ਰਾਹੋਂ, 6 ਫਰਵਰੀ (ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਹੈਪੀ ਮਾਡਲ ਸਕੂਲ ਦੇ ਨੇੜੇ ਝਾੜੂ ਲਗਾ ਕੇ ਰਾਹੋਂ ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਦੀ ਸ਼ੁਰੂਆਤ ਸਤਨਾਮ ਸਿੰਘ ਜਲਵਾਹਾ ਨਗਰ ਕੌਂਸਲ ਚੋਣ ਇੰਚਾਰਜ ਦੀ ਅਗਵਾਈ ਵਿੱਚ ਨਿਵੇਕਲੇ ਢੰਗ ਨਾਲ ਕੀਤੀ ਗਈ ਹੈ। ਇਸ ਮੌਕੇ ਆਪ ਆਗੂ ਸਤਨਾਮ ਸਿੰਘ ਜਲਵਾਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਝਾੜੂ ਲਗਾਉਣ ਦਾ ਮਕਸਦ ਇਹ ਹੈ ਕਿ ਅਸੀਂ ਰਾਹੋਂ ਦੀ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਝਾੜੂ ਲਗਾ ਕੇ ਅਸੀ ਗੰਦਗੀ ਦੀ ਸਫਾਈ ਕਰਦੇ ਹਾਂ, ਉਸੇ ਤਰਾਂ ਨਾਲ ਰਾਹੋਂ ਦੀ ਜਨਤਾ ਸਾਡੇ ਉਮੀਦਵਾਰਾਂ ਨੂੰ ਬਹੁਮੱਤ ਨਾਲ ਜਿਤਾਉਣ ਤਾਂ ਜੋ ਨਗਰ ਕੋਂਸਲ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਅਸੀ ਝਾੜੂ ਦੇ ਚੋਣ ਨਿਸ਼ਾਨ 'ਤੇ ਜਿੱਤ ਕੇ ਸਫਾਈ ਕਰ ਸਕੀਏ। ਜਲਵਾਹਾ ਨੇ ਇਸ ਮੌਕੇ ਚੋਣ ਘੋਸ਼ਣਾ ਪੱਤਰ ਵੀ ਜਾਰੀ ਕਰਦਿਆਂ ਕਿਹਾ ਕਿ ਆਪ ਪਾਰਟੀ ਦਾ ਵਾਅਦਾ ਹੈ ਕਿ ਨਗਰ ਕੌਂਸਲ ਵਿੱਚ ਭ੍ਰਿਸ਼ਟਾਚਾਰ ਤੋਂ ਮੁਕਤੀ, ਸਾਫ ਸਫਾਈ, ਸਟਰੀਟ ਲਾਈਟਾਂ ਦਾ ਪ੍ਰਬੰਧ, ਡੋਰ ਸਟੈਪ ਸਰਵਿਸ, ਪੀਣ ਵਾਲੇ ਪਾਣੀ ਦੀ ਉਪਲੱਬਧਤਾ, ਨਾਲੀਆਂ ਦਾ ਯੋਗ ਪ੍ਰਬੰਧ, ਸੁੰਦਰ ਪਾਰਕ ਤੇ ਓਪਨ ਜਿੰਮ, ਸਾਫ ਪਬਲਿਕ ਟਾਇਲਟ ਦੀ ਉਪਲੱਬਧਤਾ ਕੀਤੀ ਜਾਵੇਗੀ। ਚੰਦਰ ਮੋਹਨ ਜੇ.ਡੀ. ਜਿਲ੍ਹਾ ਮੀਡੀਆ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਸਾਰਿਆਂ ਨੂੰ ਅਜਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ, ਦੇ ਨਾਰੇ ਨੂੰ ਮੁੱਖ ਰੱਖਦਿਆਂ ਇੱਕ ਪ੍ਰਚਾਰ ਗੀਤ ਵੀ ਜਾਰੀ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘ ਅਟਵਾਲ, ਸਰਿੰਦਰ ਸੰਘਾ, ਭੁਪਿੰਦਰ ਉੜਾਪੜ, ਕੁਲਵੰਤ ਰਕਾਸਣ ਦੋਵੇਂ ਬਲਾਕ ਪ੍ਰਧਾਨ, ਗੁਰਦੇਵ ਮੀਰਪੁਰ, ਵਿਜੇ ਕੁਮਾਰ ਸੋਨੀ, ਉਮੀਦਵਾਰ ਗੁਰਵਿੰਦਰ ਪ੍ਰੀਤ, ਬਲਵਿੰਦਰ ਕੌਰ, ਰਣਜੀਤ ਸਿੰਘ, ਅਜਮੇਰ ਸਿੰਘ, ਭਗਤ ਰਾਮ, ਮਨਜੀਤ ਸਿੰਘ, ਗੁਲਭੂਸ਼ਣ ਚੌਪੜਾ, ਨੀਰੂ ਚੌਪੜਾ, ਬਲਵਿੰਦਰ ਸਿੰਘ ਇਹ ਸਾਰੇ ਉਮੀਦਵਾਰ, ਟੀਟੂ ਆਹੂਜਾ, ਯੋਗੇਸ਼ ਕੁਮਾਰ, ਕਸ਼ਮੀਰ ਲਾਲ, ਰਿਸ਼ੀ ਆਹੂਜਾ, ਸੌਰਵ ਆਹੂਜਾ, ਮਨੀਸ਼ ਚੌਪੜਾ ਆਦਿ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ : ਰਾਹੋਂ ਵਿਖੇ ਆਮ ਆਦਮੀ ਪਾਰਟੀ ਵੱਲੋਂ ਝਾੜੂ ਲਗਾ ਕੇ ਚੋਣ ਮਹਿੰਮ ਦਾ ਆਗਾਜ਼ ਕਰਨ ਮੌਕੇ ਸਤਨਾਮ ਸਿੰਘ ਜਲਵਾਹਾ ਨਗਰ ਕੌਂਸਲ ਚੋਣ ਇੰਚਾਰਜ, ਨਗਰ ਕੌਂਸਲ ਉਮੀਦਵਾਰ ਅਤੇ ਵਰਕਰ