ਨਵਾਂਸ਼ਹਿਰ, 7 ਫਰਵਰੀ : ਸਥਾਨਕ ਆਰ. ਕੇ ਆਰੀਆ ਕਾਲਜ ਵਿਖੇ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਅਤੇ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਨਗਰ ਕੌਂਸਲ ਚੋਣਾਂ ਸਬੰਧੀ ਚੋਣ ਅਮਲੇ ਦੀ ਟ੍ਰੇਨਿੰਗ ਹੋਈ। ਇਸ ਦੌਰਾਨ ਜ਼ਿਲਾ ਮਾਸਟਰ ਟ੍ਰੇਨਰ ਡਾ. ਸੁਰਿੰਦਰ ਪਾਲ ਅਗਨੀਹੋਤਰੀ ਅਤੇ ਲੈਕਚਰਾਰ ਸੁਰਜੀਤ ਸਿੰਘ ਮਝੂਰ ਵੱਲੋਂ ਈ. ਵੀ. ਐਮ ਉੱਤੇ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਉਨਾਂ ਚੋਣ ਅਮਲੇ ਨੂੰ ਉਕਤ ਚੋਣਾਂ ਦੌਰਾਨ ਲੋੜੀਂਦੇ ਸਾਮਾਨ, ਆਉਣ ਵਾਲੀਆਂ ਦਿੱਕਤਾਂ ਅਤੇ ਉਨਾਂ ਦੇ ਹੱਲ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ। ਇਸੇ ਤਰਾਂ ਚੋਣ ਪ੍ਰਕਿਰਿਆ ਸਬੰਧੀ ਚੋਣ ਅਮਲੇ ਦੇ ਸ਼ੰਕਿਆਂ ਦਾ ਵੀ ਨਿਵਾਰਣ ਕੀਤਾ ਗਿਆ। ਇਸ ਦੌਰਾਨ ਸੁਪਰਵਾਈਜ਼ਰਾਂ ਨੂੰ ਵੱਖਰੇ ਤੌਰ 'ਤੇ ਈ. ਵੀ. ਐਮ ਵਰਕਿੰਗ ਅਤੇ ਅਸੈਂਬਲਿੰਗ ਸਬੰਧੀ ਕਾਰਵਾਈ ਕਰ ਕੇ ਦਿਖਾਈ ਗਈ। ਇਸ ਮੌਕੇ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਨਵਾਂਸ਼ਹਿਰ ਨਗਰ ਕੌਂਸਲ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ 37 ਪੋਲਿੰਗ ਬੂਣ ਬਣਾਏ ਗਏ ਹਨ ਅਤੇ 19 ਸੁਪਰਵਾਈਜ਼ਰਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਮੌਕੇ ਕਾਨੂੰਗੋ ਓਂਕਾਰ ਸਿੰਘ, ਸੁਪਰਡੈਂਟ ਜਸਵਿੰਦਰ ਸਿੰਘ, ਰਣਜੀਤ ਸਿੰਘ, ਇੰਦਰਜੀਤ ਸਿੰਘ, ਬਿਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਕੈਪਸ਼ਨ :-ਆਰ. ਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਚੋਣ ਅਮਲੇ ਨੂੰ ਟ੍ਰੇਨਿੰਗ ਦਿੱਤੇ ਜਾਣ ਦੇ ਦਿ੍ਰਸ਼।