ਦਿੱਲੀ ਦੇ ਕਿਸਾਨੀ ਘੋਲ ਵਿਚ ਯੋਗਦਾਨ ਪਾਉਣ ਲਈ ਲੰਗੜੋਆ ਵਾਸੀਆਂ ਨੇ 21ਮੈਂਬਰੀ ਕਮੇਟੀ ਬਣਾਈ


ਨਵਾਂਸ਼ਹਿਰ 10 ਫਰਵਰੀ ((ਬਿਊਰੋ)) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਪਿੰਡ ਲੰਗੜੋਆ ਦੀ ਗ੍ਰਾਮ ਪੰਚਾਇਤ ਦੀ ਅਗਵਾਈ ਵਿਚ ਪਿੰਡ ਵਾਸੀਆਂ ਵਲੋਂ ਦਿੱਲੀ ਦੇ ਕਿਸਾਨ ਮੋਰਚੇ ਲਈ ਦੋ ਟਰੈਕਟਰ ਟਰਾਲੀਆਂ ਪੱਕੇ ਤੌਰ ਉੱਤੇ ਦਿੱਲੀ ਲਿਜਾਣ ਦਾ ਫੈਸਲਾ ਕੀਤਾ ਹੈ। ਪਿੰਡ ਵਾਸੀਆਂ ਵਲੋਂ ਇਸ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਲਈ 21 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਕਮੇਟੀ ਮੈਂਬਰ ਗੁਰਚਰਨ ਸਿੰਘ ਰਾਣਾ ਨੇ ਦੱਸਿਆ ਕਿ ਦਿੱਲੀ ਮੋਰਚੇ ਵਿਚ ਇਕ ਹਫਤਾ ਰਹਿਣ ਉਪਰੰਤ ਪਹਿਲੇ ਵਿਅਕਤੀ ਇਨੋਵਾ ਗੱਡੀਆਂ ਰਾਹੀਂ ਵਾਪਸ ਲਿਆਂਦੇ ਜਾਣਗੇ ਅਤੇ ਨਵੇਂ ਬੰਦੇ ਮੋਰਚੇ ਵਿਚ ਸ਼ਾਮਲ ਹੋ ਜਾਇਆ ਕਰਨਗੇ। ਸਾਰਾ ਖਰਚਾ ਗ੍ਰਾਮ ਪੰਚਾਇਤ ਨੇ ਕਰਨ ਦਾ ਫੈਸਲਾ ਕੀਤਾ ਹੈ। ਉਸਨੇ ਦੱਸਿਆ ਕਿ ਇਸ 21ਮੈਂਬਰੀ ਕਮੇਟੀ ਵਿਚ ਗੁਰਚਰਨ ਸਿੰਘ ਰਾਣਾ, ਮਹਿੰਦਰ ਸਿੰਘ ਰਾਏ, ਮੋਹਨ ਸਿੰਘ, ਮਾਨ ਸਿੰਘ, ਕੇਵਲ ਸਿੰਘ, ਪ੍ਰੀਤਮ ਸਿੰਘ ਗਿੱਲ, ਮੱਘਰ ਸਿੰਘ, ਬਲਵਿੰਦਰ ਸਿੰਘ ਲਾਡੀ, ਕੁਲਵੀਰ ਸਿੰਘ, ਦਿਲਬਾਗ ਸਿੰਘ, ਸੁਰਿੰਦਰ ਸਿੰਘ, ਸੰਦੀਪ ਸਿੰਘ, ਪਰਮਿੰਦਰ ਸਿੰਘ ਕਾਲਾ, ਤਰਸੇਮ ਸਿੰਘ ਪਾਬਲਾ, ਬਲਦੇਵ ਸਿੰਘ ਸੁੱਖਾ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਪਾਬਲਾ, ਤਰਸੇਮ ਸਿੰਘ, ਜਸਵੀਰ ਸਿੰਘ ਬਡਵਾਲ, ਕਰਨੈਲ ਸਿੰਘ ਅਤੇ ਪਰਮਿੰਦਰ ਸਿੰਘ ਪਾਬਲਾ ਸ਼ਾਮਲ ਕੀਤੇ ਗਏ ਹਨ ।
 ਫੋਟੋ ਕੈਪਸ਼ਨ :ਦਿੱਲੀ ਦੇ ਕਿਸਾਨੀ ਘੋਲ ਵਿਚ ਯੋਗਦਾਨ ਪਾਉਣ ਲਈ ਬਣਾਈ ਗਈ ਕਮੇਟੀ ਨਾਲ ਪਿੰਡ ਲੰਗੜੋਆ ਵਾਸੀ।