ਬੰਗਾ/ ਨਵਾਂ ਸ਼ਹਿਰ 1ਫਰਵਰੀ (ਬਿਊਰੋ) ਬੇਗਮਪੁਰਾ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਦਿੱਲੀ ਵਿੱਚ ਲੱਗੇ ਹੋਏ ਕਿਸਾਨ ਅੰਦੋਲਨ ਵਿੱਚੋਂ ਪੁਸਤਕ ਪ੍ਰੇਮੀਆਂ ਦੀਆਂ 101 ਕਿਤਾਬਾਂ ਸ੍ਰੀ ਸੰਤੋਖ ਸਿੰਘ ਜੱਸੀ ਪ੍ਰਧਾਨ ਫਾਊਂਡੇਸ਼ਨ ਨੂੰ ਜਨਰਲ ਸਕੱਤਰ ਸੰਦੀਪ ਕੁਮਾਰ ਐਮਾ ਜੱਟਾ ਖਜ਼ਾਨਚੀ, ਪ੍ਰਿੰਸੀਪਲ ਜਸਵੀਰ ਸਿੰਘ ਖਾਨਖਾਨਾ ਅਤੇ ਪੁਸਤਕ ਪ੍ਰਾਪਤ ਕਰਨ ਵਿੱਚ ਸ੍ਰੀ ਨਰੇਸ਼ ਕੁਮਾਰ ਬੰਗਾ, ਮਨਜੀਤ ਸਿੰਘ ਬੰਗਾ ਰਾਹੀਂ ਡਾ ਬੀਆਰ ਅੰਬੇਡਕਰ ਲਾਇਬਰੇਰੀ ਪੁਸਤਕਾਂ ਬੀ ਆਰ ਅੰਬੇਡਕਰ ਸਟੂਡੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਦਿੱਲੀ ਸਿੰਘੋ ਬਾਰਡਰ ਬੰਗਾ ਦੇ ਨਜ਼ਦੀਕ ਪਿੰਡ ਚੱਕ ਕਲਾਲ ਤੋਂ ਰਵਾਨਾ ਕੀਤੀਆਂ ਗਈਆਂ । ਇਸ ਮੌਕੇ ਪਿੰਡ ਕਰੀਮਪੁਰ ਧਿਆਨੀ ਦੇ ਨੌਜਵਾਨਾਂ ਵੱਲੋਂ 800 ਪੇਟੀ ਸ਼ੁੱਧ ਪਾਣੀ ਦੀਆਂ ਭੇਜੀਆਂ ਗਈਆਂ। ਇਸ ਸ਼ੁੱਭ ਕਾਰਜ ਲਈ ਸਭ ਵਰਗ ਦੇ ਲੋਕਾਂ ਨੇ ਭਰਪੂਰ ਸਰਾਹਨਾ ਕੀਤੀ ਗਈ ਅਤੇ ਅਪੀਲ ਕੀਤੀ ਗਈ ਕਿ ਲੋਕ ਲਹਿਰ ਅਤੇ ਜਨ ਸੰਸਦ ਬਣ ਚੁੱਕੀ ਹੈ ਇਸ ਮੁਹਿੰਮ ਵਿਚ ਹਰ ਲੋੜੀਂਦੀ ਵਸਤੂ ਦਾ ਦਸਵੰਧ ਕੱਢਿਆ ਜਾਵੇ ਤਾਂ ਜੋ ਵਿਰਾਸਤ ਨੂੰ ਕਾਇਮ ਰੱਖਿਆ ਜਾਵੇ।
ਤਸਵੀਰ ਕੈਪਸ਼ਨ - ਬੇਗਮਪੁਰਾ ਫਾਊਂਡੇਸ਼ਨ ਪੰਜਾਬ ਅਤੇ ਪੰਚਾਇਤ ਯੂਨੀਅਨ ਬੰਗਾ ਦੇ ਪ੍ਰਧਾਨ ਸ੍ਰੀ ਸੰਤੋਖ ਸਿੰਘ ਜੱਸੀ ਚੱਲ ਰਹੇ ਕਿਸਾਨ ਅੰਦੋਲਨ ਲਈ ਪੁਸਤਕਾਂ ਭੇਟ ਕਰਨ ਸਮੇਂ ਸ੍ਰੀ ਨਰੇਸ਼ ਕੁਮਾਰ ਅਤੇ ਮਨਜੀਤ ਕੁਮਾਰ ਨਜ਼ਰ ਆ ਰਹੇ ਹਨ।