ਰਾਸ਼ਨ ਸਮੱਗਰੀ ਅਤੇ ਸੰਗਤਾਂ ਨੂੰ ਲੈ ਕੇ ਸਿੰਘੂ ਬਾਰਡਰ ਲਈ ਰਵਾਨਾ ਹੋਵੇਗਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦਾ ਜੱਥਾ

ਨਵਾਂਸ਼ਹਿਰ 4 ਫਰਵਰੀ (ਐਨ ਟੀ ਟੀਮ) ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਕੱਲ ਮਿਤੀ 06 ਫਰਵਰੀ 2021 ਨੂੰ ਰਾਸ਼ਨ ਸਮੱਗਰੀ ਅਤੇ ਸੰਗਤਾਂ ਨੂੰ  ਲੈ ਕੇ ਇੱਕ ਵੱਡਾ ਜੱਥਾ ਸਿੰਘੂ ਬਾਰਡਰ ਲਈ ਰਵਾਨਾ ਹੋਵੇਗਾ । ਇਸ ਜੱਥੇ ਵਿਚ ਜਿੱਥੇ ਬੱਸ ਰਾਹੀਂ ਸੰਗਤਾਂ ਰਵਾਨਾ ਹੋਣਗੀਆਂ ਉਥੇ ਖਾਣਯੋਗ ਵਸਤਾਂ ਅਤੇ ਪੀਣ ਵਾਲੇ ਪਾਣੀ ਦੀਆਂ ਪੇਟੀਆਂ ਭੇਜਣ ਲਈ ਅਲੱਗ ਤੌਰ  ਫੋਰਵੀਲਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦਸਿਆ ਕਿ ਸੁਸਾਇਟੀ ਦੇ ਇਸ ਉਪਰਾਲੇ ਲਈ ਐੱਨ ਆਰ ਆਈ ਵੀਰਾਂ ਅਤੇ ਸੰਗਤਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਸੁਸਾਇਟੀ ਵੱਲੋਂ ਜਿੱਥੇ ਲੰਗਰਾਂ ਲਈ ਰਾਸ਼ਨ ਸਮੱਗਰੀ ਦਾ ਪ੍ਰਬੰਧ ਕੀਤਾ ਗਿਆਹੈ ਉਥੇ ਸਿੰਘੂ ਬਾਰਡਰ ਤੇ  ਸੰਘਰਸ਼ ਕਰ ਰਹੀਆਂ ਸੰਗਤਾਂ ਵਲੋਂ ਭੇਜੀ ਗਈ ਮੰਗ  ਅਨੁਸਾਰ ਪੀਣ ਵਾਲੇ ਸ਼ੁੱਧ ਪਾਣੀ  (ਮਿਨਰਲ ਵਾਟਰ) ਦਾ ਵੀ ਵਿਸ਼ੇਸ਼ ਤੌਰ ਤੇ  ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸੰਗਤਾਂ ਦੀ ਮੰਗ ਮੁਤਾਬਿਕ ਰਾਸ਼ਨ ਸਮੱਗਰੀ ਤੋਂ ਇਲਾਵਾ ਲੰਮੇ ਸਮੇਂ ਤੱਕ ਚਲਣ ਵਾਲਾ ਦੁੱਧ ਅਤੇ ਕਾਹੜੇ ਦੀ ਸਮੱਗਰੀ ਵੀ ਭੇਜੀ ਜਾ ਰਹੀ ਹੈ। ਉਨ੍ਹਾਂ ਨੇ ਸੰਗਤਾਂ ਅਤੇ ਖਾਸ ਕਰ  ਐੱਨ ਆਰ ਆਈ ਵੀਰਾਂ ਵਲੋਂ  ਇਸ ਕਾਰਜ ਵਿਚ ਪਾਏ ਜਾ ਰਹੇ  ਯੋਗਦਾਨ  ਲਈ ਧੰਨਵਾਦ ਵੀ ਕੀਤਾ।  ਇਸ ਮੌਕੇ ਉਨ੍ਹਾਂ ਦੇ ਨਾਲ ਸੁਸਾਇਟੀ ਦੇ ਸਰਪ੍ਰਸਤ ਸ: ਬਲਵੰਤ ਸਿੰਘ ਸੋਇਤਾ, ਕੈਸ਼ੀਅਰ ਸ: ਜਗਦੀਪ ਸਿੰਘ, ਜਗਜੀਤ ਸਿੰਘ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ ਸਿਆਣ, ਗੁਰਪ੍ਰੀਤ ਸਿੰਘ ਅਤੇ  ਸੁਖਮਨ ਸਿੰਘ  ਮੌਜੂਦ ਸਨ