ਡਾ. ਗੁਰਦੇਵ ਸਿੰਘ ਅਮਰੀਕਾ ਵੱਲੋਂ ਆਪਣੇ 90ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਲੋੜਵੰਦ ਮਰੀਜ਼ਾਂ ਦੀ ਫਰੀ ਜਾਂਚ ਕਰਵਾਈ

ਡਾ. ਗੁਰਦੇਵ ਸਿੰਘ ਅਮਰੀਕਾ ਵੱਲੋਂ ਆਪਣੇ 90ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਲੋੜਵੰਦ ਮਰੀਜ਼ਾਂ ਦੀ ਫਰੀ ਜਾਂਚ ਕਰਵਾਈ
ਬੰਗਾ : 5 ਫਰਵਰੀ :-
ਪਿੰਡ ਕਰੀਹਾ ਦੇ ਜੱਦੀ ਅਮਰੀਕਾ ਵਾਸੀ ਡਾ. ਗੁਰਦੇਵ ਸਿੰਘ ਵੱਲੋਂ ਆਪਣੇ 90ਵੇਂ ਜਨਮ ਦੀ ਖੁਸ਼ੀ ਵਿਚ ਪਿੰਡ ਕਰੀਹਾ ਦੇ ਲੋੜਵੰਦਾਂ ਮਰੀਜ਼ਾਂ ਦੀ ਫਰੀ ਜਾਂਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਈ ਹੈ। ਇਸ ਮੌਕੇ ਪਿੰਡ ਕਰੀਹਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਰਬੱਤ ਦੇ ਭਲੇ ਅਤੇ ਸਮੂਹ ਮਰੀਜ਼ਾਂ ਦੀ ਤੰਦਰੁਸਤੀ ਲਈ ਸੰਗਤੀ ਰੂਪ ਵਿਚ ਅਰਦਾਸ ਉਪਰੰਤ ਮਰੀਜ਼ ਆਪਣੀ ਫਰੀ ਜਾਂਚ ਕਰਵਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜੇ। ਲੋਕ ਭਲਾਈ ਦੇ ਨੇਕ ਕਾਰਜ ਲਈ ਡਾ. ਗੁਰਦੇਵ ਸਿੰਘ ਦੇ ਛੋਟੇ ਭਰਾ ਗੁਰਮੇਲ ਸਿੰਘ ਤੇ ਸਮੂਹ ਪਰਿਵਾਰ ਨੂੰ ਪਿੰਡ ਵਾਸੀਆਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਉ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਬਾਬਾ ਦਲਜੀਤ ਸਿੰਘ ਕਰੀਹਾ ਨੇ ਡਾ. ਗੁਰਦੇਵ ਸਿੰਘ ਅਮਰੀਕਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸਾਹਿਬ ਅਤੇ ਸਮੂਹ ਪਰਿਵਾਰ ਵੱਲੋਂ ਪਿੰਡ ਦੀ ਤਰੱਕੀ, ਵਿਕਾਸ ਅਤੇ ਲੋਕ ਭਲਾਈ ਕੰਮਾਂ ਵਿਚ ਪਾਏ ਯੋਗਦਾਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਡਾ. ਗੁਰਦੇਵ ਸਿੰਘ ਅਤੇ ਸਮੂਹ ਪਰਿਵਾਰ ਦਾ ਲੋੜਵੰਦ ਮਰੀਜ਼ਾਂ ਲਈ ਕੀਤੀ ਨਿਸ਼ਕਾਮ ਸੇਵਾ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਕਰੀਹਾ ਦੇ ਆਏ ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕਅੱਪ ਕੀਤਾ ਗਿਆ ਅਤੇ ਫਰੀ ਦਵਾਈਆਂ ਪ੍ਰਦਾਨ ਗਈਆਂ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸਮਾਜ ਸੇਵਕ ਬਾਬਾ ਦਲਜੀਤ ਸਿੰਘ, ਗੁਰਿੰਦਰ ਸਿੰਘ ਸਾਬਕਾ ਸਰਪੰਚ, ਕੁਲਵੀਰ ਸਿੰਘ ਪੰਚ, ਬਲਰਾਜ ਸਿੰਘ ਨੰਬਰਦਾਰ, ਭੁਪਿੰਦਰ ਸਿੰਘ (ਭਤੀਜਾ ਡਾ. ਗੁਰਦੇਵ ਸਿੰਘ), ਅਮਰਜੀਤ ਸਿੰਘ, ਮਹਿੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਸੁਖਵੀਰ ਸਿੰਘ, ਦਵਿੰਦਰ ਸਿੰਘ ਮਾਨ, ਸੂਬੇਦਾਰ ਜਸਪਾਲ ਸਿੰਘ, ਮਾਤਾ ਜੀ ਸੁਰਿੰਦਰ ਕੌਰ, ਬੀਬੀ ਦਰਸ਼ਨ ਕੌਰ, ਗੁਰਮੇਲ ਸਿੰਘ, ਹਰਮਨ ਸਿੰਘ ਯੂ ਐਸ ਏ, ਮਨਜੀਤ ਸਿੰਘ ਕੰਗ, ਸੁਰਜੀਤ ਸਿੰਘ ਜਗਤਪੁਰ ਵੀ ਵਿਸ਼ੇਸ਼ ਤੌਰ ਤੇ ਪੁੱਜੇ ਸਨ।
ਫੋਟੋ ਕੈਪਸ਼ਨ : ਡਾ. ਗੁਰਦੇਵ ਸਿੰਘ ਦੇ ਛੋਟੇ ਭਰਾ ਗੁਰਮੇਲ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਪਿੰਡ ਵਾਸੀ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕ ਅਤੇ ਪਤਵੰਤੇ ਸੱਜਣ