ਟਰੈਫਿਕ ਪੁਲਿਸ ਕਮਿਸ਼ਨਰੇਟ ਵੱਲੋਂ ਬੀ ਐਸ ਐਫ ਚੋਂਕ ਜਲੰਧਰ ਵਿੱਖੇ ਵਾਹਨ ਚਾਲਕਾਂ/ਰਾਹਗੀਰਾਂ ਨੂੰ ਵਾਹਨ ਬੀਮਾ ਦੀ ਮਹਤੱਤਾ ਬਾਰੇ ਜਾਗਰੂਕਤਾ ਵਰਕਸ਼ਾਪ


ਜਲੰਧਰ : 12 ਫਰਵਰੀ (ਚੀਫ ਬਿਊਰੋ) 32ਵੇਂ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ ਨੂੰ "SADAK SURAKSHA- JEEVAN RAKSHA" ਥੀਮ ਤਹਿਤ ਮਨਾਂਉਦੇ ਹੋਏ ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਅੱਜ ਬੀ ਐਸ ਐਫ ਚੋਂਕ ਜਲੰਧਰ ਵਿੱਖੇ ਵਾਹਨ ਚਾਲਕਾਂ/ਰਾਹਗੀਰਾਂ ਨੂੰ ਵਾਹਨ ਬੀਮਾ ਦੀ ਮਹਤੱਤਾ ਬਾਰੇ ਜਾਗਰੂਕ ਕਰਨ ਲਈ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਸ਼੍ਰੀ ਗਗਨੇਸ਼ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ, ਸ਼੍ਰੀ ਹਰਬਿੰਦਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਟਰੈਫਿਕ, ਜਲੰਧਰ, ਇੰਚਾਰਜ਼ ਜੋਨ-2 ਇੰਸਪੈਕਟਰ ਸਕੁੰਦਿਆ ਦੇਵੀ ਸਮੇਤ ਸਾਥੀ ਕਰਮਾਚਾਰੀ,  ਰਣਜੀਤ ਸਿੰਘ, ਬੀਟ ਇੰਚਾਰਜ਼ ASI ਜਸਬੀਰ ਸਿੰਘ ਸਮੇਤ ਸਾਥੀ ਕਰਮਚਾਰੀ, ਸ੍ਰੀ ਅਜੈ ਭਾਰਤੀ ਜਿਲ੍ਹਾ ਬਾਲ ਸਰੁੱਖਿਆ ਅਫਸਰ, ਜਲੰਧਰ, ਸ਼੍ਰੀ ਸੰਦੀਪ ਸਿੰਘ ਅਤੇ ਸ਼੍ਰੀ ਤਰਸੇਮ ਸਿੰਘ ਸੀਨੀਅਰ ਮੈਨੇਜਰ ਲਵਲੀ ਆਟੋਜ਼ ਜਲੰਧਰ ਦੀ ਅਗਵਾਈ ਹੇਠ ਉਰੀਐਂਟਲ ਇੰਸ਼ੋਰੈਂਸ ਕੰਪਨੀ ਦੇ ਨੁਮਾਂਇੰਦਿਆਂ ਸ਼੍ਰੀ ਪੰਕਜ ਕੁਮਾਰ, ਸ਼੍ਰੀ ਰਾਜਦੀਪ ਅਤੇ ਟਰੈਫਿਕ ਮਾਰਸ਼ਲਾਂ ਨੇ ਹਿੱਸਾ ਲਿਆ। ਇਸ ਦੋਰਾਨ ਹਾਜਰੀਨ ਅਫਸਰਾਨ ਅਤੇ ਨੁਮਾਂਇੰਦਿਆਂ ਨੇ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ ਤਹਿਤ ਵਾਹਨ ਚਾਲਕਾਂ/ਰਾਹਗੀਰਾਂ ਨੂੰ ਰੋਕ ਕੇ ਟਰੈਫਿਕ ਨਿਯਮਾਂ ਦੀ ਮਹੱਤਤਾ ਅਤੇ ਪਾਲਣਾ ਕਰਨ ਪ੍ਰਤੀ, ਦੁਪਹੀਆ ਵਾਹਨ ਚਾਲਕਾਂ ਨੂੰ ਵਿਸ਼ੇਸ਼ ਤੋਰ ਪਰ ਹੈਲਮੈਂਟ ਦੀ ਮਹਤੱਤਾ ਬਾਰੇ, ਸਕੂਲੀ ਬੱਸਾਂ ਦੇ ਡਰਾਇਵਰਾਂ/ਸਟਾਫ ਨੂੰ ਪੰਫਲੈਂਟ ਵੰਡ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ। ਉਪਰੰਤ ਐਜੂਕੇਸ਼ਨ ਸੈੱਲ, ਟਰੈਫਿਕ ਸਟਾਫ ਦੇ ASI  ਰਮੇਸ਼ ਕੁਮਾਰ ਵੱਲੋਂ ਲੈਕਚਰ ਦੁਆਰਾ ਅਤੇ ਲਾਊਡ ਸਪੀਕਰ ਰਾਹੀ ਟਰੈਫਿਕ ਨਿਯਮਾਂ ਦੀ  ਮਹੱਤਤਾ ਬਾਰੇ ਵਾਹਨ ਚਾਲਕਾਂ ਨੂੰ ਜਾਗਰੂਕ ਕੀਤਾ ਗਿਆ। ਉਪਰੰਤ ਲਵਲੀ ਆਟੋਜ਼ ਦੇ ਨੁਮਾਂਇੰਦਿਆਂ ਵੱਲੋਂ ਸ਼ੜ੍ਹਕ ਸਰੁੱਖਿਆ ਵਿੱਚ ਵਾਹਨ ਬੀਮਾ ਦੇ ਫਾਇਦੇ/ਨੁਕਸਾਨ ਬਾਰੇ ਵਾਹਨ ਚਾਲਕਾਂ/ਰਾਹਗੀਰਾਂ ਨੂੰ ਵਿਸਥਾਰਪੂਰਵਕ ਸਮਝਾਇਆ ਗਿਆ ਅਤੇ ਵਾਹਨਾਂ ਦੀ ਇੰਸ਼ੋਰੈਂਸ ਸਮੇਂ ਸਿਰ ਰੀਨਿਊ ਕਰਾਉਣ ਦੀ ਅਪੀਲ ਕੀਤੀ। ਟਰੈਫਿਕ ਪੁਲਿਸ, ਕਮਿਸ਼ਨਰੇਟ ਜਲੰਧਰ ਤੋਂ ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਸ਼ੜ੍ਹਕ ਸਰੁੱਖਿਆ ਮਹੀਨਾ ਤਹਿਤ ਕੱਲ 13 ਫਰਵਰੀ  ਨੂੰ ਦੁਪਹਿਰ 12:00 ਵਜੇ ਹਿੰਦੋਸਤਾਨ ਪੈਟਰੋਲੀਅਮ ਸੁੱਚੀ ਪਿੰਡ ਜਲੰਧਰ ਵਿੱਖੇ ਤੇਲ ਟੈਂਕਰ/ਟਰੱਕ ਡਰਾਇਵਰਾਂ/ਸਟਾਫ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਉਣ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ ਹੈ।