ਜਿਲਾ ਪ੍ਰਸਾਸ਼ਨ ਵੱਲੋਂ ਚੋਣਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ-ਡਿਪਟੀ ਕਮਿਸ਼ਨਰ
ਅੰਮਿ੍ਰਤਸਰ 2 ਫਰਵਰੀ:(ਬਿਊਰੋ)ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅੰਮਿ੍ਰਤਸਰ ਜਿਲੇ ਦੀਆਂ ਨਗਰ ਕੌਸਲ ਚੋਣਾਂ ਲਈ ਨਿਯੁਕਤ ਕੀਤੇ ਗਏ ਚੋਣ ਅਬਜਰਵਰ ਸ੍ਰੀ ਹਰੀਸ਼ ਨਈਯਰ ਆਈ:ਆਈ:ਐਸ ਨੇ ਅੱਜ ਇਨਾਂ ਚੋਣਾਂ ਲਈ ਇਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ -ਕਮ- ਜਿਲਾ ਚੋਣ ਅਫਸਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ, ਐਸ:ਐਸ:ਪੀ ਦਿਹਾਤੀ ਸ੍ਰੀ ਧਰੁਵ ਦਹੀਆ, ਵਧੀਕ ਡਿਪਟੀ ਕਮਿਸ਼ਨਰ ਸ੍ਰ ਰਣਬੀਰ ਸਿੰਘ ਮੁੱਧਲ, ਐਸ:ਡੀ:ਐਮਜ਼ ਸ੍ਰੀ ਵਿਕਾਸ ਹੀਰਾ, ਸ੍ਰੀ ਦੀਪਕ ਭਾਟੀਆ, ਸ੍ਰੀਮਤੀ ਸੁਮਿਤ ਮੁੱਧ, ਮੈਡਮ ਅਨਾਇਤ ਗੁਪਤਾ, ਡੀ:ਸੀ:ਪੀ ਸ੍ਰ ਜਗਮੋਹਨ ਸਿੰਘ, ਜਿਲਾ ਖੁਰਾਕ ਤੇ ਸਪਲਾਈ ਅਫਸਰ ਜਸਜੀਤ ਕੋਰ, ਜਨਰਲ ਮੈਨੇਜਰ ਉਦਯੋਗ ਸ੍ਰ ਬਲਵਿੰਦਰਪਾਲ ਸਿੰਘ, ਜਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਗੁਰਪ੍ਰੀਤ ਸਿੰਘ ਗਿਲ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਨਈਯਰ ਨੇ ਕਿਹਾ ਕਿ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਚੋਣਾਂ ਦੌਰਾਨ ਕੋਵਿਡ-19 ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕੀਤੀ ਜਾਵੇਗੀ ਅਤੇ ਹਰੇਕ ਪੋਲਿੰਗ ਬੂਥ ਵਿੱਚ ਸੈਨੀਟਾਈਜਰ ਅਤੇ ਸਮਾਜਿਕ ਨਿਯਮਾਂ ਦੀ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਦਬਾਅ ਦੇ ਨਿਰਪੱਖ ਢੰਗ ਨਾਲ ਚੋਣਾਂ ਨੂੰ ਕਰਵਾਉਣ। ਸ੍ਰੀ ਨਈਯਰ ਨੇ ਕਿਹਾ ਕਿ ਚੋਣਾਂ ਦੌਰਾਨ ਸੰਵੇਦਨਸ਼ੀਲ ਅਤੇ ਅਤਿ ਸੰਵਦੇਨਸ਼ੀਲ ਬੂਥਾਂ ਤੇ ਢੁਕਵੇਂ ਪੁਲਿਸ ਪ੍ਰਬੰਧ ਕੀਤੇ ਜਾਣ। ਇਸ ਮੌਕੇ ਅਬਜਰਵਰ ਵੱਲੋਂ ਸਮੂਹ ਰਿਟਰਨਿੰਗ ਅਫਸਰਾਂ ਨਾਲ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਚੋਣ ਅਬਜਰਵਰ ਸ੍ਰੀ ਨਈਯਰ ਨੇ ਕਿਹਾ ਕਿ ਸਾਰੇ ਰਿਟਰਨਿੰਗ ਅਫਸਰ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਵੱਲੋਂ ਜਾਰੀ ਹਦਾਇਤਾਂ ਨੂੰ ਇੰਨਬਿੰਨ ਲਾਗੂ ਕਰਨ ਤਾਂ ਜੋ ਚੋਣ ਪ੍ਰਕਿਰਿਆ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕੇ। ਉਨਾਂ ਚੋਣਾਂ ਲਈ ਨਾਮਜਦਗੀਆਂ,ਚੋਣ ਸਮੱਗਰੀ, ਮਾਡਲ ਕੋਡ ਆਫ ਕੰਡਕਟ ਲਾਗੂ ਕਰਨ, ਸੁਰੱਖਿਆ ਵਿਵਸਥਾ ਅਤੇ ਈ:ਵੀ:ਐਮ ਮਸ਼ੀਨਾਂ ਦੀ ਸਥਿਤੀ ਦਾ ਜਾਇਜਾ ਵੀ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ -ਕਮ- ਜਿਲਾ ਚੋਣ ਅਫਸਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਚੋਣਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਇਨਾਂ ਚੋਣਾਂ ਦੌਰਾਨ 84 ਬੂਥ ਬਣਾੲੈ ਗਏ ਹਨ ਅਤੇ 68 ਵਾਰਡਾਂ ਦੀ ਚੋਣ ਕੀਤੀ ਜਾਣੀ ਹੈ। ਉਨਾਂ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਈ:ਵੀ:ਐਮ ਮਸ਼ੀਨਾਂ ਪੁਲਿਸ ਦੀ ਨਿਗਰਾਨੀ ਹੇਠ ਸਟਰਾਂਗ ਰੂਮ ਵਿੱਚ ਰੱਖੀਆਂ ਗਈਆਂ ਹਨ ਅਤੇ ਸਟਰਾਂਗ ਰੂਮ ਦੇ ਬਾਹਰ ਸੀ:ਸੀ:ਟੀ:ਵੀ ਕੈਮਰੇ ਵੀ ਲਗਾੲੈ ਗਏ ਹਨ। ਸ੍ਰ ਖਹਿਰਾ ਨੇ ਦੱਸਿਆ ਕਿ ਇਨਾਂ ਚੋਣਾਂ ਲਈ ਜਿਲਾ ਨੋਡਲ ਅਫਸਰ ਸ਼ਿਕਾਇਤਾਂ ਸ੍ਰ ਬਲਵਿੰਦਰਪਾਲ ਸਿੰਘ ਜਨਰਲ ਮੈਨੇਜਰ ਉਦਯੋਗ ਲਗਾਇਆ ਗਿਆ ਹੈ। ਉਨਾਂ ਕਿਹਾ ਕਿ ਕਿਸੇ ਕਿਸਮ ਦੀ ਸ਼ਿਕਾਇਤ ਪ੍ਰਾਪਤ ਹੋਣ ਤੇ 24 ਘੰਟੇ ਦੇ ਅੰਦਰ ਅੰਦਰ ਉਸਦਾ ਨਿਪਟਾਰਾ ਕੀਤਾ ਜਾਵੇਗਾ। ਜਿਲਾ ਚੋਣ ਅਫਸਰ ਨੇ ਦੱਸਿਆ ਕਿ ਇਨਾਂ ਚੋਣਾਂ ਸਬੰਧੀ ਪਹਿਲੀ ਰਿਹਰਸਲ 30 ਜਨਵਰੀ ਨੂੰ ਮੁਕੰਮਲ ਕਰ ਲਈ ਗਈ ਸੀ ਅਤੇ ਦੂਜੀ ਰਿਹਰਸਲ 7 ਫਰਵਰੀ, 2021 ਨੂੰ ਕਰਵਾਈ ਜਾਣੀ ਹੈ ਜਿਸ ਦੌਰਾਨ ਚੋਣ ਅਮਲੇ ਨੂੰ ਟ੍ਰੇਨਿੰਗ ਦਿੱਤੀ ਜਾਣੀ ਹੈ। ਉਨਾਂ ਦੱਸਿਆ ਕਿ ਇਨਾਂ ਚੋਣਾਂ ਲਈ ਵੋਟਰ ਸੂਚੀ ਦੀ ਸੁਧਾਈ ਮੁਕੰਮਲ ਹੋ ਚੁੱਕੀ ਹੈ ਅਤੇ ਚੋਣ ਅਮਲੇ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਸ੍ਰ ਖਹਿਰਾ ਨੇ ਕਿਹਾ ਕਿ ਚੋਣਾਂ ਪੂਰੇ ਨਿਰਪੱਖ ਢੰਗ ਨਾਲ ਅਤੇ ਬਿਨਾਂ ਦਬਾਅ ਦੇ ਕਰਵਾਈਆਂ ਜਾਣਗੀਆਂ
ਕੈਪਸ਼ਨ: ਚੋਣ ਅਬਜਰਵਰ ਸ੍ਰੀ ਹਰੀਸ਼ ਨਈਯਰ ਆਈ:ਆਈ:ਐਸ ਨਗਰ ਕੌਸਲਾਂ ਚੋਣਾਂ ਲਈ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ । ਨਾਲ ਨਜਰ ਆ ਰਹੇ ਹਨ ਡਿਪਟੀ ਕਮਿਸ਼ਨਰ -ਕਮ- ਜਿਲਾ ਚੋਣ ਅਫਸਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ।