ਸਰਕਾਰ ਵੱਲੋਂ ਕੋਝੀਆਂ ਚਾਲਾਂ ਰਾਹੀਂ ਅੰਦੋਲਨ ਨੂੰ ਢਾਹ ਲਾਉਣ ਦੀ ਜੀ. ਟੀ. ਯੂ. ਵਲੋਂ ਸਖ਼ਤ ਨਿੰਦਾ
ਨਵਾਂਸ਼ਹਿਰ 2 ਫਰਵਰੀ :(ਐਨ ਟੀ ਟੀਮ) ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਨੇ ਜੂਮ ਐਪ ਰਾਹੀਂ ਮੀਟਿੰਗ ਕਰ ਕੇ ਕਿਸਾਨ ਅੰਦੋਲਨ ਨਾਲ ਇੱਕਜੁੱਟਤਾ ਪ੍ਰਗਟ ਕਰਦਿਆਂ ਫ਼ੈਸਲਾ ਕੀਤਾ ਕਿ ਅਧਿਆਪਕ ਭਾਰੀ ਤਾਦਾਦ ਵਿੱਚ ਕਾਫਲਿਆਂ ਦੇ ਰੂਪ ਵਿੱਚ 4 ਅਤੇ 5 ਫਰਵਰੀ ਨੂੰ ਦਿੱਲੀ ਮੋਰਚਿਆਂ ਚ ਸ਼ਾਮਲ ਹੋਣਗੇ। ਜਥੇਬੰਦੀ ਨੇ ਜ਼ਿਲ੍ਹਾ ਵਾਈਜ਼ ਅਧਿਆਪਕ ਆਗੂਆਂ ਦੀਆਂ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਸੰਘਰਸ਼ ਵਿੱਚ ਕੁੱਦਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਪ੍ਰਧਾਨਗੀ ਮੰਡਲ ਨੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਕੇਂਦਰੀ ਸਰਕਾਰ ਦੀਆਂ ਕੋਝੀਆਂ ਚਾਲਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜਥੇਬੰਦੀ ਨੇ ਨੋਟ ਕੀਤਾ ਹੈ ਕਿ ਕੇਂਦਰ ਸਰਕਾਰ ਤੇਜ਼ੀ ਨਾਲ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਲਾਂਭੇ ਕਰਕੇ ਫਿਰਕੂ ਫਾਸ਼ੀਵਾਦੀ ਰੁਝਾਨਾਂ ਵੱਲ ਵਧ ਰਹੀ ਹੈ।ਜਥੇਬੰਦੀ ਨੇ ਜਿੱਤ ਤੱਕ ਕਿਸਾਨ ਮੋਰਚੇ ਨਾਲ ਡਟੇ ਰਹਿਣ ਦਾ ਅਹਿਦ ਲੈਂਦਿਆਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਨ ਮਨ ਧਨ ਨਾਲ ਸੰਘਰਸ਼ ਵਿੱਚ ਯੋਗਦਾਨ ਪਾਉਣ। ਇਸ ਮੌਕੇ ਮੰਗਲ ਟਾਂਡਾ, ਕੁਲਵਿੰਦਰ ਮਲੋਟ, ਕੁਲਦੀਪ ਪੁਰੋਵਾਲ, ਸੁਰਜੀਤ ਸਿੰਘ ਮੁਹਾਲੀ, ਰਣਜੀਤ ਸਿੰਘ ਮਾਨ, ਬਲਵਿੰਦਰ ਭੁੱਟੋ, ਹਰਜੀਤ ਗਲਵੱਟੀ, ਸੁਨੀਲ ਕੁਮਾਰ ਸ਼ਰਮਾ, ਗੁਰਚਰਨ ਆਲੋਵਾਲ, ਗਣੇਸ਼ ਭਗਤ, ਗੁਰਦਾਸ ਸਿੰਘ ਸਿੱਧੂ, ਕੁਲਦੀਪ ਚੂਹੜਚੱਕ, ਜੱਜਪਾਲ ਬਾਜੇਕੇ, ਰਜੇਸ਼ ਕੁਮਾਰ, ਅਮਰਜੀਤ ਸਿੰਘ, ਸਤਵੰਤ ਸਿੰਘ ਆਦਿ ਮੌਜੂਦ ਸਨ।