ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਅਂਜ ਪੀ.ਏ.ਪੀ ਚੌਂਕ ਜਲੰਧਰ ਵਿੱਖੇ ਫਰੀ ਮੈਡੀਕਲ ਕੈਂਪ ਲਗਾਇਆ


ਜਲੰਧਰ : 7 ਫਰਵਰੀ (ਬਿਊਰੋ) ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ 32ਵਾਂ ਨੈਸ਼ਨਲ ਸੜਕ ਸਰੁੱਖਿਆ ਮਹੀਨਾ ਨੂੰ ''ਸੜਕ ਸੁਰੱਖਿਆ-ਜੀਵਨ ਰੱਖਿਆ '' ("SADAK SURAKSHA-JEEVAN RAKSHA") ਥੀਮ ਤਹਿਤ ਮਨਾਉਂਦੇ ਹੋਏ ਅੱਜ ਪੀ.ਏ.ਪੀ ਚੌਂਕ ਜਲੰਧਰ ਵਿੱਖੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਵਿੱਚ ਸ੍ਰੀ ਗਗਨੇਸ਼ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਪੁਲੀਸ (ਟਰੈਫਿਕ) ਜਲੰਧਰ, ਸ੍ਰੀ ਹਰਬਿੰਦਰ ਸਿੰਘ  ਸਹਾਇਕ ਕਮਿਸ਼ਨਰ ਪੁਲੀਸ (ਟਰੈਫਿਕ) ਜਲੰਧਰ ਸਮੇਤ ਸ੍ਰੀ ਜਸਪਾਲ ਸਿੰਘ ਜਦੌਣ ਪ੍ਰੋਜੈਕਟ ਡਾਇਰੈਕਟਰ NHAI, ਸ੍ਰੀ ਜਤਿੰਦਰ ਸਿੰਘ ਵਾਈਸ ਪ੍ਰੈਜ਼ੀਡੈਂਟ, ਰਾਹੁਲ ਗੁਪਤਾ ਡਿਪਟੀ ਮਨੈਜਰ NHAI, ਡਾ. ਅੰਮ੍ਰਿਤਪਾਲ ਸਿੰਘ MBBS.MS ਡੀ ਐਮ ਸੀ ਲੁਧਿਆਣਾ, ਡਾ, ਵਿਸ਼ਾਲ ਸ਼ਰਮਾ (General Physician), ਡਾ, ਸੰਦੀਪ ਤੋਮਰ (ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ) ਅਤੇ ਨੀਰਜ ਜੀ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੀ ਹਾਜ਼ਰ ਸਨ।  ਇਸ ਮੈਡੀਕਲ ਕੈਂਪ ਦੌਰਾਨ ਵੱਖ-ਵੱਖ ਵਾਹਨ ਚਾਲਕਾਂ/ਰਾਹਗੀਰਾਂ ਦੀਆਂ ਅੱਖਾਂ ਦੀ ਫਰੀ ਜਾਂਚ ਕੀਤੀ ਗਈ। ਇਸ ਮੌਕੇ ਐਜੂਕੇਸ਼ਨ ਸੈੱਲ, ਟਰੈਫਿਕ ਸਟਾਫ ਦੇ ਏ.ਐਸ.ਆਈ. ਸ਼ਮਸ਼ੇਰ ਸਿੰਘ ਅਤੇ ਏ.ਐਸ.ਆਈ. ਰਮੇਸ਼ ਕੁਮਾਰ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਪੁੱਜ ਕੇ ਲਾਊਡ ਸਪੀਕਰ ਰਾਹੀਂ ਅਨਾਊਂਸਮੈਂਟ ਕਰਕੇ ਅਤੇ ਪੋਸਟਰ ਵੰਡ ਕੇ ਅਵਾਜਾਈ ਕਰਦੇ ਵਾਹਨ ਚਾਲਕਾਂ/ਚਾਹਗੀਰਾਂ ਨੂੰ ਟਰੈਫਿਕ ਨਿੇਯਮਾਂ ਦੀ ਉਲੰਘਣਾ ਕਾਰਨ ਹੋ ਰਹੇ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀਂ ਦਿੰਦੇ ਹੋਏ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ । ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ  ਵੱਲੋਂ ਨੈਸ਼ਨਲ ਸੜਕ ਸਰੁੱਖਿਆ ਮਹੀਨਾ  ਤਹਿਤ 8 ਫਰਵਰੀ ਨੂੰ 12 ਵਜੇ ਦਿਨੇ ਆਈ.ਟੀ.ਆਈ ਕਾਲਜ (ਲੜਕੀਆਂ), ਲਾਜਪਤ ਨਗਰ ਜਲੰਧਰ ਦੀਆਂ ਵਿਦਿਆਰਥਣਾਂ/ਸਟਾਫ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਜਾਵੇਗਾ।