ਸ਼ਹਾਬਪੁਰ ਵਾਸੀਆਂ ਨੇ ਸਾੜਿਆ ਖੱਟੜ ਸਰਕਾਰ ਦਾ ਪੁਤਲਾ


ਨਵਾਂਸ਼ਹਿਰ 9 ਫਰਵਰੀ (ਐਨ ਟੀ ਟੀਮ) ਅੱਜ ਇਸਤਰੀ ਜਾਗ੍ਰਿਤੀ ਮੰਚ ਅਤੇ ਪੇਂਡੂ ਮਜਦੂਰ ਯੂਨੀਅਨ ਵਲੋਂ ਮਜਦੂਰ ਆਗੂ ਨੌਦੀਪ ਕੌਰ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਹਰਿਆਣਾ ਦੀ ਖੱਟੜ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਗੁਰਬਖਸ਼ ਕੌਰ ਸੰਘਾ, ਪ੍ਰੇਮ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਹਰਿਆਣਾ ਪੁਲਸ ਵਲੋਂ ਪਹਿਲਾਂ ਤਾਂ ਨੌਦੀਪ ਕੌਰ ਉੱਤੇ ਝੂਠਾ ਮਾਮਲਾ ਦਰਜ ਕੀਤਾ ਗਿਆ ਫਿਰ ਪੁਲਸ ਹਿਰਾਸਤ ਵਿਚ ਉਸ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਅਤੇ ਉਸਦਾ ਯੌਨ ਉਤਪੀੜਨ ਕੀਤਾ ਗਿਆ। ਇਸਦੇ ਲਈ ਹਰਿਆਣਾ ਪੁਲਸ ਦੇ ਨਾਲ ਨਾਲ ਹਰਿਆਣਾ ਦੀ ਖੱਟੜ ਸਰਕਾਰ ਵੀ ਬਰਾਬਰ ਦੀ ਜੁੰਮੇਵਾਰ ਹੈ। ਉਹਨਾਂ ਕਿਹਾ ਕਿ 11 ਫਰਵਰੀ ਨੂੰ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਨੂੰ ਲੈਕੇ ਨਵਾਂਸ਼ਹਿਰ ਵਿਚ ਕੀਤੇ ਜਾ ਰਹੇ ਮੁਜਾਹਰੇ ਵਿਚ ਸ਼ਹਾਬਪੁਰ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।
ਫੋਟੋ ਕੈਪਸ਼ਨ : ਖੱਟੜ ਸਰਕਾਰ ਦਾ ਪੁਤਲਾ ਫੂਕਦੇ ਹੋਏ ਸ਼ਹਾਬਪੁਰ ਦੇ ਲੋਕ।