ਨਵਾਂਸ਼ਹਿਰ : 11 ਫਰਵਰੀ (ਬਿਊਰੋ) ਕਹਿੰਦੇ ਹਨ ਕਿ ਕਲਯੁੱਗ ਚੱਲ ਰਿਹਾ ਹੈ, ਪਰ ਇਸ ਯੁੱਗ ਵਿਚ ਸਤਯੁੱਗੀ ਅਤੇ ਇਮਾਨਦਾਰ ਸ਼ਖਸ਼ੀਅਤਾਂ ਹਨ, ਜਿਸ ਦੀ ਮਿਸਾਲ ਹਨ ਆਈ ਟੀ ਆਈ ਇਸਤਰੀਆ ਨਵਾਂਸ਼ਹਿਰ ਦੇ ਪ੍ਰਿੰਸੀਪਲ ਸ੍ਰੀ ਰਸ਼ਪਾਲ ਚੰਦੜ, ਜਿਹਨਾਂ ਨੇ ਲੱਭਿਆ ਹੋਇਆ ਕੀਮਤੀ ਮੋਬਾਇਲ ਵਾਰਸਾਂ ਦੇ ਹਵਾਲੇ ਕਰਕੇ ਇਮਾਨਦਾਰੀ ਦੀ ਜਿੰਦਾ ਮਿਸਾਲ ਕਾਇਮ ਕੀਤੀ ਹੈ। ਪ੍ਰਿੰਸੀਪਲ ਸਾਹਿਬ ਨੂੰ ਇੱਕ ਕੀਮਤੀ ਮੋਬਾਈਲ ਫੋਨ ਰਸਤੇ ਵਿਚ ਲੱਭਿਆ। ਮੌਜੂਦਾ ਸਮੇਂ ਵਿਚ ਮੋਬਾਈਲ ਫੋਨ ਮਨੱਖਤਾ ਦੀ ਜ਼ਰੂਰੀ ਵਸਤ ਬਣ ਗਈ ਹੈ, ਸਾਡਾ ਸਾਰਾ ਅਤਾ-ਪਤਾ ਅਤੇ ਕਾਰਵਿਹਾਰ ਦਾ ਸਾਰਾ ਸਮਾਨ ਇਸ ਮੋਬਾਈਲ ਫੋਨ ਵਿਚ ਹੀ ਹੁੰਦਾ ਹੈ। ਪ੍ਰਿੰਸੀਪਲ ਸ੍ਰੀ ਰਸ਼ਪਾਲ ਚੰਦੜ ਨੇ ਉਪਰੰਤ ਲੱਭੇ ਹੋਏ ਦੇ ਫੋਨ ਮਾਲਕ ਤੱਕ ਪਹੁੰਚ ਬਣਾਈ। ਜੋ ਲੱਕੀ ਸ਼ਰਮਾ ਵਾਸੀ ਫਤਿਹ ਨਗਰ ਨਵਾਂਸ਼ਹਿਰ ਸਨ। ਪ੍ਰਿੰਸੀਪਲ ਸਾਹਿਬ ਵੱਲੋਂ ਲੱਭਿਆ ਫੋਨ ਲੱਕੀ ਸ਼ਰਮਾ ਫਤਿਹ ਨਗਰ ਨਵਾਂਸ਼ਹਿਰ ਨੂੰ ਸੌਂਪਿਆ ਗਿਆ। ਇਸ ਮੌਕੇ ਫੋਨ ਪ੍ਰਾਪਤ ਕਰਨ 'ਤੇ ਲਕੀ ਸ਼ਰਮਾ ਵੱਲੋ ਪ੍ਰਿੰਸੀਪਲ ਸ੍ਰੀ ਰਸ਼ਪਾਲ ਚੰਦੜ ਦਾ ਤਹਿਦਿੱਲੋਂ ਧੰਨਵਾਦ ਕੀਤਾ ਗਿਆ। ਸ੍ਰੀ ਸ਼ਰਮਾ ਨੇ ਕਿਹਾ ਕਿ ਪ੍ਰਿੰਸੀਪਲ ਸਾਹਿਬ ਸ਼ਲਾਘਾ ਦੇ ਪਾਤਰ ਹਨ ਅਤੇ ਹੋਰਨਾਂ ਨੂੰ ਵੀ ਉਹਨਾਂ ਤੋ ਸੇਧ ਲੈਣ ਦੀ ਲੋੜ ਹੈ। ਆਈ ਟੀ ਆਈ ਇਸਤਰੀਆ ਨਵਾਂਸ਼ਹਿਰ ਦੇ ਪ੍ਰਿੰਸੀਪਲ ਸ੍ਰੀ ਰਸ਼ਪਾਲ ਚੰਦੜ ਨੇ ਕੀਮਤੀ ਮੋਬਾਈਲ ਫੋਨ ਨੂੰ ਉਸਦੇ ਅਸਲ ਮਾਲਿਕ ਵਾਪਸ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਇਮਾਨਦਾਰੀ ਅਜੇ ਜਿੰਦਾ ਹੈ।
ਇਮਾਨਦਾਰੀ ਅਜੇ ਜਿੰਦਾ ਹੈ, ਪ੍ਰਿੰਸੀਪਲ ਰਸ਼ਪਾਲ ਚੰਦੜ ਨੇ ਲੱਭਿਆ ਫੋਨ ਅਸਲੀ ਮਾਲਿਕ ਨੂੰ ਸੌਂਪਿਆ

Posted by
NawanshahrTimes.Com