ਜੇ. ਐਸ. ਐਫ. ਐਚ. ਖਾਲਸਾ ਸਕੂਲ ਵਿਖੇ ਦਿਵਿਆਂਗ ਵਿਦਿਆਰਥੀਆਂ ਦਾ ਮੈਡੀਕਲ ਜਾਂਚ ਕੈਂਪ

ਨਵਾਂਸ਼ਹਿਰ, 10 ਫਰਵਰੀ : ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਨਵਾਂਸ਼ਹਿਰ ਦੀ ਅਗਵਾਈ ਹੇਠ   ਅੱਜ ਜੇ. ਐਸ. ਐਫ. ਐਚ. ਖਾਲਸਾ ਸਕੂਲ ਵਿਖੇ ਆਈ ਈ ਡੀ ਮੱਦ ਅਧੀਨ ਦਿਵਿਆਂਗ ਵਿਦਿਆਰਥੀਆਂ ਦਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿੱਚ ਅਲੀਮਕੋ ਕਾਨਪੂਰ ਦੀ ਟੀਮ (ਸੋਨੂ ਕੁਮਾਰ, ਮਨੀਸ਼ ਸਿੰਘ, ਰਮੇਸ਼ ਅਤੇ ਨੇਹਾ ਸਿੰਘ) ਅਤੇ ਸਿਵਲ ਹਸਪਤਾਲ ਦੀ ਟੀਮ (ਡਾ. ਪਰਮਿੰਦਰ ਸਿੰਘ, ਏ.ਸੀ.ਐਸ. ਡਾ ਬਲਜਿੰਦਰ ਸਿੰਘ, ਡਾ. ਅਮੀਤ ਕੁਮਾਰ) ਵੱਲੋਂ  ਵੱਖ-ਵੱਖ ਡਿਸੇਬਿਲਿਟੀਜ ਦੇ ਬੱਚਿਆਂ ਦੀ ਮੈਡੀਕਲ ਜਾਂਚ ਕਰਕੇ ਉਹਨਾਂ ਨੂੰ ਲੋੜ ਅਨੁਸਾਰ ਜਰੂਰੀ ਸਹਾਇਤਾ ਸਾਮਗਰੀ ਉਪਲੱਬਧ ਕਰਵਾਉਣ ਲਈ ਅਸੈਸਮੈਂਟ ਕੀਤੀ ਗਈ। ਇਸ ਕੈਂਪ ਵਿੱਚ ਜਿਲ੍ਹੇ ਦੇ ਕੁੱਲ 80 ਦਿਵਿਆਂਗ ਵਿਦਿਆਰਥੀਆਂ ਨੂੰ ਸਹਾਇਤਾ ਸਾਮਗਰੀ ਦੇਣ ਲਈ ਪਹਿਚਾਨ ਕੀਤੀ ਗਈ ਜਿਸ ਅਨੁਸਾਰ  ਕਿ 10 ਰੋਲੇਟਰ, 15 ਵਹੀਲਚੇਅਰਜ, 01 ਸਮਾਲ ਵਹੀਲ ਚੇਅਰ, 09 ਸੀ.ਪੀ. ਚੇਅਰ,20 ਐਮ ਆਰ ਕਿੱਟ, 04 ਕਰਚਿੱਜ, 04 ਐਲਬੋ ਕਰਚਿੱਜ, 16 ਹਿੲਰਿੰਗ ਏਡ, 02 ਟਰਾਈ ਸਾਇਕਲ, 01 ਸਮਾਰਟ ਕੇਨ, 01 ਸਮਾਰਟ ਫੋਨ ਅਤੇ 17 ਕਲੀਪਰ  ਬੱਚਿਆਂ ਨੂੰ   ਦਿੱਤੇ ਜਾਣੇ ਹਨ।ਇਸ ਕੈਂਪ ਦੌਰਾਨ ਕੋਵਿਡ -19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਪਾਲਨਾ ਕੀਤੀ ਗਈ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਪਵਨ ਕੁਮਾਰ, ਉੱਪ ਜਿਲ੍ਹਾ ਸਿੱਖਿਆ ਅਫਸਰ ਛੋਟੂ ਰਾਮ, ਬੀ.ਪੀ.ਈ.ਓ ਧਰਮਪਾਲ, ਆਈ ਈ ਡੀ ਵਿੰਗ ਦੇ ਇੰਚਾਰਜ ਨਰਿੰਦਰ ਕੌਰ, ਰਜਨੀ , ਰਵਿੰਦਰ ਕੁਮਾਰ, ਆਈ ਈ.ਆਰ.ਟੀ- ਕੁਲਦੀਪ ਕੁਮਾਰ, ਰੂਹੀ, ਅੰਜੂ, ਸਵਿਟੀ, ਸੰਦੀਪ, ਰਾਕੇਸ਼ ਕੁਮਾਰ, ਰਚਨਾ ਅਤੇ ਆਈ.ਈ ਵੀ. ਵਲੰਟੀਅਰਜ ਆਦਿ ਹਾਜਰ ਸਨ।