ਹੰਸਾਲੀ'ਸ ਆਈਲੈਟਸ ਐਂਡ ਇਮੀਗ੍ਰੇਸ਼ਨ ਅਕੈਡਮੀ ਦੀ ਵਿਦਿਆਰਥੀ ਹਰਲੀਨ ਕੌਰ ਨੇ ਆਈਲੈਟਸ ਵਿੱਚੋ 7 ਬੈਂਡ ਲਏ


ਨਵਾਂਸ਼ਹਿਰ : 10 ਫਰਵਰੀ (ਬਿਊਰੋ) ਨਵਾਂਸ਼ਹਿਰ ਰੇਲਵੇ ਰੋਡ ਤੇ ਸਥਿਤ ਹੰਸਾਲੀ'ਸ ਆਈਲੈਟਸ ਅਤੇ ਇਮੀਗ੍ਰੇਸ਼ਨ ਅਕੈਡਮੀ ਦੀ ਵਿਦਿਆਰਥੀ ਹਰਲੀਨ ਕੌਰ ਨੇ ਆਈਲੈਟਸ ਵਿੱਚੋ 7 ਬੈਂਡ ਪ੍ਰਾਪਤ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕਿੱਤਾ ਹੈ। ਇਸ ਮਾਣਮੱਤੀ ਪ੍ਰਾਪਤੀ ਬਾਰੇ ਜਾਣਕਾਰੀ ਦਿੰਦੇ ਮੈਨੇਜਰ ਅਮਰਿੰਦਰ ਸਿੰਘ ਨੇ ਦੱਸਿਆ ਕੇ ਹਰਲੀਨ ਕੌਰ ਦਾ ਸੁਪਨਾ ਹੈ ਕਿ ਉਹ ਕੈਨੇਡਾ ਜਾ ਕੇ ਪੜ੍ਹੇ ਅਤੇ ਜੀਵਨ ਵਿਚ ਕਾਮਯਾਬ ਹੋਵੋ। ਹੰਸਾਲੀ'ਸ ਆਈਲੈਟਸ ਐਂਡ ਇਮੀਗ੍ਰੇਸ਼ਨ ਅਕੈਡਮੀ ਵਿਚ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਆਈਲੈਟਸ ਦੀ ਪੜ੍ਹਾਈ, ਉੱਚ ਕੋਟੀ ਦੇ ਟੀਚਰਾਂ ਵੱਲੋਂ ਕਰਵਾਈ ਜਾਂਦੀ ਅਤੇ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀ ਪ੍ਰੈਕਟੀਕਲ ਟਰੇਨਿੰਗ ਦੀ ਪ੍ਰਦਾਨ ਕਰਵਾਈ ਜਾਂਦੀ ਹੈ। ਵਿਦਿਆਰਥੀ ਹਰਲੀਨ ਕੌਰ ਨੂੰ ਅਕੈਡਮੀ ਵਿੱਚ ਟ੍ਰੇਨਿੰਗ ਦਿੱਤੀ ਗਈ ਤੇ ਅਕੈਡਮੀ ਦੇ ਯੋਗ ਅਧਿਆਪਕਾਂ ਦੀ ਅਗਵਾਈ ਵਿਚ ਹਰਲੀਨ ਨੇ ਵੀ ਦਿਨ ਰਾਤ ਪੂਰੀ ਮਿਹਨਤ ਕੀਤੀ ਅਤੇ 7 ਬੈਂਡ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ। ‍ਇਸ ਮੌਕੇ ਹਰਲੀਨ  ਨੇ ਹੰਸਾਲੀ'ਸ ਆਈਲੈਟਸ ਐਂਡ ਇਮੀਗ੍ਰੇਸ਼ਨ ਅਕੈਡਮੀ ਦਾ ਵਧੀਆ ਪੜ੍ਹਾਈ ਕਰਵਾਉਣ ਲਈ ਧੰਨਵਾਦ ਕਰਦੇ ‍ ਦੱਸਿਆ ਕੇ ਅਧਿਆਪਕਾਂ ਨੇ ਪੂਰੀ ਮਿਹਨਤ ਦੇ ਨਾਲ ਉਸ ਨੂੰ ਪੜ੍ਹਾਇਆ ਤੇ ਵਧੀਆ ਟਰੇਨਿੰਗ ਦਿੱਤੀ ਸੀ ਜਿਸ ਸਦਕਾ ਉਹ ਆਈਲੈਟਸ ਵਿਚੋਂ 7 ਬੈਂਡ ਪ੍ਰਾਪਤ ਕਰ ਸਕੀ ਹੈ। ਵਰਨਣਯੋਗ ਹੈ ਕਿ  ਹੰਸਾਲੀ'ਸ ਆਈਲੈਟਸ ਅਤੇ ਇਮੀਗ੍ਰੇਸ਼ਨ ਅਕੈਡਮੀ  ਰੇਲਵੇ ਰੋਡ ਨਵਾਂਸ਼ਹਿਰ  ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਹੈ।