ਕੈਬਨਿਟ ਮੰਤਰੀ ਸੋਨੀ ਨੇ ਵਾਰਡ ਨੰ: 49 ਤੇ 50 ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਕੀਤਾ ਨਰੀਖਣ

ਡੀ:ਏ:ਵੀ ਸਕੂਲ ਹਾਥੀ ਗੇਟ ਨੂੰ ਦਿੱਤਾ 2 ਲੱਖ ਰੁਪੲੈ ਦਾ ਚੈਕ

ਅੰਮਿ੍ਰਤਸਰ, 12 ਫਰਵਰੀ: (ਬਿਊਰੋ)  ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਸਾਰੀਆਂ ਵਾਰਡਾਂ ਵਿੱਚ ਵਿਕਾਸ ਕਾਰਜ ਤੇਜੀ ਨਾਲ ਚੱਲ ਰਹੇ ਹਨਅਤੇ ਸਾਰੇ ਵਿਕਾਸ ਕਾਰਜ ਗੁਣਵੱਤਾ ਭਰਪੂਰ ਕਰਵਾਏ  ਜਾਣਗੇ ਅਤੇ ਆਉਂਦੇ ਕੁਝ ਹੀ ਮਹੀਨਿਆਂ ਵਿੱਚ ਸਾਰੇ ਕੰਮ ਮੁਕੰਮਲ ਹੋ ਜਾਣਗੇ।  ਇਨਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰ: 49 ਤੇ 50 ਅਧੀਨ ਪੈਂਦੇ ਇਲਾਕੇ ਹਾਥੀ ਗੇਟ, ਟੈਲੀਫੋਨ ਐਕਸਚੈਂਜ, ਕਟੜਾ ਪਰਜਾ, ਗਲੀ ਨਾਈਆਂ ਵਾਲੀ ਅਤੇ ਬਾਜ਼ਾਰ ਬੁੱਢੇ ਸ਼ਾਹ ਵਿਖੇ  ਚੱਲ ਰਹੇ ਵਿਕਾਸ ਕਾਰਜਾਂ ਦਾ ਨਰੀਖਣ ਕਰਨ ਉਪਰੰਤ ਕੀਤਾ।  ਸ੍ਰੀ ਸੋਨੀ ਨੇ ਸਬੰਧਤ ਅਧਿਕਾਰੀਆਂ ਨੂੰ ਵਿਕਾਸ ਕੰਮਾਂ ਵਿਚ ਤੇਜੀ ਲਿਆਉੂਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਸਾਰੇ ਕੰਮ ਮਿਥੇ ਸਮੇਂ ਅੰਦਰ ਪੂਰੇ ਹੋਣੇ ਚਾਹੀਦੇ ਹਨ। ਇਸ ਮੌਕੇ ਸ੍ਰੀ ਸੋਨੀ ਵੱਲੋਂ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂਅਤੇ ਸੁਬੰਧਤ ਅਧਿਕਾਰੀਆਂ ਨੂੰ ਮੌਕੇ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।  ਇਸ ਉਪਰੰਤ ਸ੍ਰੀ ਸੋਨੀ ਵੱਲੋਂ ਡੀ:ਏ:ਵੀ ਸਕੂਲ ਹਾਥੀਗੇਟ ਦਾ ਦੌਰਾ ਵੀ ਕੀਤਾ ਗਿਆ ਅਤੇ ਸਕੂਲ ਦੀ ਇਮਾਰਤ ਦੇ ਨਵੀਨੀਕਰਨ ਲਈ ਸਕੂਲ ਦੇ ਪਿ੍ਰੰਸੀਪਲ ਸ੍ਰੀ ਅਜੈ ਬੇਰੀ ਨੂੰ 2 ਲੱਖ ਰੁਪੲੈ ਦਾ ਚੈਕ ਭੇਂਟ ਕੀਤਾ ਅਤੇ 3 ਲੱਖ ਰੁਪੲੈ ਹੋਰ ਦੇਣ ਦਾ ਐਲਾਨ ਵੀ ਕੀਤਾ।  ਸ੍ਰੀ ਸੋਨੀ ਨੇ ਕਿਹਾ ਕਿ ਇਸ ਸਕੂਲ ਵੱਲੋਂ ਬੱਚਿਆਂ ਨੂੰ ਵਧੀਆਂ ਪੜਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਉਤਸ਼ਾਹਤ ਕੀਤਾ ਜਾਂਦਾ  ਹੈ।  ਉਨਾਂ ਕਿਹਾ ਕਿ ਖੇਡਾਂ ਨਾਲ ਜਿਥੇ ਮਾਨਸਿਕ ਵਿਕਾਸ ਹੁੰਦਾ ਹੈ ਉਥੇ ਉਹ ਆਪਣੀ ਪੜਾਈ ਵੱਲ ਵੀ ਵਿਸ਼ੇਸ਼ ਧਿਆਨ ਦਿੰਦੇ ਹਨ।  ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਵੱਲੋਂ ਸ੍ਰੀ ਸੋਨੀ ਦਾ ਧੰਨਵਾਦ ਵੀ ਕੀਤਾ ਗਿਆ।  ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸ੍ਰੀ ਸੁਨੀਲ ਕਾਉਂਟੀ, ਸ੍ਰੀ ਅਭੀ ਪਹਿਲਵਾਨ, ਸ੍ਰੀ ਗੁਲਸ਼ਨ ਕੁਮਾਰ, ਸ੍ਰ ਨਵਜੋਤ ਸਿੰਘ, ਸ੍ਰ ਮਨਜੀਤ ਸਿੰਘ, ਸ੍ਰੀ ਸੰਨੀ ਕੁਮਾਰ, ਸ੍ਰੀ ਅਸ਼ੋਕ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।