ਰਾਹੋਂ ਨਗਰ ਕੌਂਸਲ ਲਈ ਆਮ ਆਦਮੀ ਪਾਰਟੀ ਦੇ 4 ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ

ਨਵਾਂਸ਼ਹਿਰ/ਰਾਹੋਂ 2 ਫਰਵਰੀ : (ਬਿਊਰੋ) ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਮੈਂਬਰ ਸਤਨਾਮ ਸਿੰਘ ਜਲਵਾਹਾ ਦੀ ਅਗਵਾਈ ਹੇਠ ਨਗਰ ਕੌਂਸਲ ਰਾਹੋਂ ਦੀਆਂ ਚੋਂਣਾਂ ਲਈ ਆਮ ਆਦਮੀ ਪਾਰਟੀ ਦੇ 4 ਉਮੀਦਵਾਰਾਂ ਨੇ ਆਪਣੇ ਪੇਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਵਿਖੇ ਚੋਣ ਅਫਸਰ ਸ੍ਰੀ ਦੀਪਕ ਰੋਹੀਲਾ ਕੋਲ ਦਾਖ਼ਲ ਕਰਵਾਏ।  ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਸਾਰੇ ਉਮੀਦਵਾਰਾਂ ਅਤੇ ਪਾਰਟੀ ਦੇ ਵਲੰਟੀਅਰਾਂ ਤੇ ਸਹਿਯੋਗੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਰਵਾਇਤੀ ਪਾਰਟੀਆਂ ਦੇ ਲੀਡਰਾਂ ਤੋਂ ਅੱਜ ਹਰ ਪੰਜਾਬ ਵਾਸੀ ਅੱਕਿਆ ਪਿਆ ਹੈ ਅਤੇ ਲੋਕ ਤੀਜੇ ਬਦਲ ਵੱਲ ਤੇਜ਼ੀ ਨਾਲ ਵਧ ਰਹੇ ਹਨ। ਇਹ ਲੜਾਈ ਆਮ ਅਤੇ ਖਾਸ ਵਿਚਕਾਰ ਹੈ, ਇੱਕ ਉਨ੍ਹਾਂ ਪਾਰਟੀਆਂ ਦੇ ਉਮੀਦਵਾਰ ਹਨ ਜਿਨ੍ਹਾਂ ਨੇ ਸਾਡੇ ਕਿਸਾਨ ਭਰਾਵਾਂ ਨੂੰ ਸੜਕਾਂ ਤੇ ਸੌਂਣ ਲਈ ਮਜਬੂਰ ਕੀਤਾ ਹੋਇਆ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਹ ਆਮ ਉਮੀਦਵਾਰ ਹਨ, ਜਿਹੜੇ ਪਹਿਲੇ ਦਿਨ ਤੋਂ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹੇ ਹਨ। ਭਾਵੇਂ ਇਹ ਰਵਾਇਤੀ ਪਾਰਟੀਆਂ ਦੇ ਲੀਡਰ ਅੱਜ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਪਰ ਹੈ ਇਹ ਰਵਾਇਤੀ ਪਾਰਟੀਆਂ ਦੇ ਹੀ ਨੁਮਾਇੰਦੇ ਹਨ। ਅਕਾਲੀ ਕਾਂਗਰਸੀ ਅਤੇ ਬੀ ਜੇ ਪੀ ਤਿੰਨੋਂ ਰਵਾਇਤੀ ਪਾਰਟੀਆਂ ਨੇ ਅੱਜ ਤੱਕ ਪੰਜਾਬ ਅਤੇ ਪੰਜਾਬੀਆਂ ਨੂੰ ਖੂਬ ਲੁੱਟਿਆ ਅਤੇ ਕੁੱਟਿਆ ਹੈ। ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਅਗਲੇ ਸਾਲ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਉਹਨਾਂ ਰਾਹੋਂ ਦੇ ਹਰ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਰਡ ਅਤੇ ਸ਼ਹਿਰ ਦੀ ਬੇਹਤਰੀ ਲਈ ਜ਼ਰੂਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ। ਸ.ਜਲਵਾਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਰਾਹੋਂ ਵਿੱਚ ਅੱਜ 8 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਹਨਾਂ ਵਿਚ ਵਾਰਡ ਨੰਬਰ 1 ਤੋਂ ਗੁਰਵਿੰਦਰਪ੍ਰੀਤ, ਵਾਰਡ ਨੰਬਰ 2 ਰਣਜੀਤ ਸਿੰਘ, ਵਾਰਡ ਨੰਬਰ 3 ਅਜਮੇਰ ਸਿੰਘ, ਵਾਰਡ ਨੰਬਰ 6 ਤੋਂ ਭਗਤ ਰਾਮ, ਵਾਰਡ ਨੰਬਰ 10 ਤੋਂ ਮਨਜੀਤ ਸਿੰਘ, ਵਾਰਡ ਨੰਬਰ 11 ਤੋਂ ਨੀਰੂ ਚੋਪੜਾ, ਵਾਰਡ ਨੰਬਰ 12 ਤੋਂ ਬਲਵਿੰਦਰ ਸਿੰਘ  ਪਾਰਟੀ ਦੇ ਉਮੀਦਵਾਰ ਹਨ। ਸ.ਜਲਵਾਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਰਾਹੋਂ ਵਿੱਚ ਅੱਜ 4 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਜਿਹਨਾਂ ਵਿਚੋਂ 4 ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ । ਇਸ ਮੌਕੇ ਕਿਸਾਨ ਆਗੂ ਸੁਰਿੰਦਰ ਸੰਘਾ, ਬਲਾਕ ਪ੍ਰਧਾਨ ਕੁਲਵੰਤ ਰਕਾਸਣ, ਸੀਨੀਅਰ ਆਗੂ ਗੁਰਦੇਵ ਸਿੰਘ ਮੀਰਪੁਰ, ਟੀਟੂ ਆਹੂਜਾ, ਜੋਗੇਸ਼ ਕੁਮਾਰ, ਗੁਲਭੂਸ਼ਣ ਚੋਪੜਾ, ਦਵਿੰਦਰ ਸਿੰਘ ਭਾਰਟਾ, ਬਹਾਦਰ ਸਿੰਘ,ਜੀਤਾ ਘੱਕੇਵਾਲ, ਸੋਨੂੰ ਸੰਘਾ, ਪਰਮਜੀਤ ਸਿੰਘ, ਕਰਨੈਲ ਸਿੰਘ, ਮਨਜੀਤ ਕੌਰ, ਬਲਵੀਰ ਕੌਰ, ਕੁਲਵਿੰਦਰ ਸਿੰਘ, ਸੰਤੋਸ਼ ਕੁਮਾਰੀ, ਜੋਗੀਤਾ ਰਾਣੀ, ਰਿਸ਼ੀ ਆਹੂਜਾ, ਯੁੱਧਵੀਰ ਕੰਗ, ਵਿਜੈ ਕੁਮਾਰ ਸੋਨੀ, ਅਜੈ ਕੁਮਾਰ, ਸੰਜੀਵ ਕੁਮਾਰ, ਕਸ਼ਮੀਰ ਲਾਲ ਤੋਂ ਇਲਾਵਾ ਪਾਰਟੀ ਦੇ ਵਾਲੰਟੀਅਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।