ਨਵਾਂਸ਼ਹਿਰ : 5 ਫਰਵਰੀ :- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਅੱਜ 28 ਕੇਸ ਕੋਰੋਨਾ ਪਾਜ਼ੇਟਿਵ ਆਏ। ਇਹ ਜਾਣਕਾਰੀ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਜਾਰੀ
ਮੀਡੀਆ ਰਿਪੋਟ ਵਿਚ ਦਿੱਤੀ। ਜਿਨ੍ਹਾਂ ਵਿਚ ਬਲਾਕ ਨਵਾਂਸ਼ਹਿਰ ਵਿਚ 1, ਬਲਾਕ ਰਾਹੋਂ ਵਿਚ 1 , ਬਲਾਕ ਸੁੱਜੋਂ ਵਿਚ 4, ਬਲਾਕ ਮੁਜਫਰਪੁਰ ਵਿਚ12, ਬਲਾਕ ਮੁਕੰਦਪੁਰ ਵਿਚ 3 ਤੇ ਬਲਾਕ ਬਲਾਚੌਰ ਵਿਚ 7 ਪਾਜ਼ੇਟਿਵ ਕੇਸ ਆਏ ਹਨ। ਡਾ. ਕਪੂਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ 109483 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਜਾ ਚੁੱਕੇ ਹਨ। ਜਿਸ 'ਚੋਂ 2757 ਕੋਰੋਨਾ ਪਾਜ਼ੇਟਿਵ ਆਏ । ਇਨ੍ਹਾਂ 'ਚੋਂ 2501 ਮਰੀਜ ਠੀਕ ਹੋਏ ਹਨ ਅਤੇ 92 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 26 ਕੋਵਿਡ ਮਰੀਜ਼ਾਂ ਨੂੰ ਹੋਮ ਕੁਆਰੰਨਟਾਇਨ, 143 ਨੂੰ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 1, ਪੀ.ਜੀ.ਆਈ. ਚੰਡੀਗੜ੍ਹ-1, ਰਾਜਾ ਹਸਪਤਾਲ-10, ਆਈ.ਵੀ. ਹਸਪਤਾਲ-8, ਕੈਪੀਟਲ ਹਸਪਤਾਲ ਜਲੰਧਰ ਵਿਚ 1 ਕੋਵਿਡ 19 ਮਰੀ ਇਲਾਜ ਅਧੀਨ ਹਨ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਅੱਜ ਤੱਕ 1919 ਹੈਲਥ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਕੋਵੀਸ਼ੀਲਡ ਦੇ ਟੀਕੇ ਲਗਾਏ ਜਾ ਚੁੱਕੇ ਹਨ। ਅੱਜ 46 ਹੇਲਥ ਕੇਅਰ ਵਰਕਰਾਂ ਨੂੰ ਅਤੇ 92 ਫਰੰਟ ਲਾਈਨ ਵਰਕਰਾਂ ਦਾ ਟੀਕਾਕਰਨ ਕੀਤਾ ਗਿਆ ਹੈ।
ਫੋਟੋ : ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ