ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਰਾਸ਼ਨ ਸਮੱਗਰੀ ਸਮੇਤ ਸਿੰਘੂ ਬਾਰਡਰ ਲਈ ਸੰਗਤਾਂ ਦਾ ਕਾਫਲਾ ਰਵਾਨਾ

ਨਵਾਂਸ਼ਹਿਰ 6 ਫਰਵਰੀ (ਐਨ ਟੀ ਟੀਮ)  ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਅੱਜ ਸ਼ਾਮ ਰਾਸ਼ਨ ਸਮੱਗਰੀ ਲੈ ਕੇ ਇਕ ਵੱਡਾ ਜਥਾ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਗੁਰਦੁਆਰਾ ਗੁਰੂ ਅੰਗਦ ਨਗਰ ਵਿਖੇ ਅਰਦਾਸ ਕਰਨ ਉਪਰੰਤ ਜਿੱਥੇ ਸੰਗਤਾਂ ਬੱਸ ਰਾਹੀਂ ਰਵਾਨਾ ਹੋਈਆਂ ਉਥੇ ਨਾਲ ਹੀ ਖਾਣਯੋਗ ਵਸਤਾਂ ਅਤੇ ਪੀਣ ਵਾਲਾ ਪਾਣੀ ਅਲੱਗ ਤੌਰ  ਫੋਰਵੀਲਰਾਂ ਰਾਹੀਂ ਭੇਜਿਆ ਗਿਆ। ਲੋਕ ਭਲਾਈ ਦੇ ਇਸ ਉੱਦਮ ਦੀ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਕਾਰਜ ਲਈ ਐੱਨ ਆਰ ਆਈ ਵੀਰਾਂ ਅਤੇ ਸੰਗਤਾਂ ਵਲੋਂ ਬਹੁਤ ਵੱਡਾ  ਹੁੰਗਾਰਾ ਮਿਲਿਆ। ਸੰਗਤਾਂ ਵਲੋਂ ਇਸ ਨੇਕ  ਕਾਰਜ ਲਈ ਤਕਰੀਬਨ ਦੋ ਲੱਖ ਤੋਂ ਵੀ ਵੱਧ ਨਗਦ ਰਾਸ਼ੀ ਲੰਗਰਾਂ ਦੀ ਰਾਸ਼ਨ ਸਮੱਗਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਸਪੁਰਦ ਕੀਤੀ ਗਈ ਅਤੇ ਇਸ ਤੋਂ ਇਲਾਵਾ ਖਾਣ ਪੀਣ ਵਾਲੀਆਂ  ਹੋਰ ਵਸਤਾਂ ਵੀ ਭੇਜੀਆਂ ਗਈਆਂ। ਸਿੰਘੂ ਬਾਰਡਰ ਲਈ ਰਵਾਨਾ ਕੀਤੀ ਗਈ  ਸਮੱਗਰੀ ਵਿਚ ਆਟਾ, ਚਾਵਲ, ਵੇਸਣ, ਰਿਫਾਈੰਡ ਆਇਲ, ਖੰਡ, ਚਾਹਪੱਤੀ, ਦਾਲਾਂ, ਮਸਾਲੇ, ਕਾਹੜੇ ਦੀ ਸਮੱਗਰੀ, ਅਤੇ ਡਿਸਪੋਜੇਬਲ ਪਲੇਟਾਂ, ਚਮਚ ਆਦਿਕ ਵੱਡੀ ਗਿਣਤੀ ਵਿਚ ਸਮਾਨ ਸ਼ਾਮਲ ਸੀ । ਇਸ ਤੋਂ ਇਲਾਵਾ 600 ਪਾਣੀ ਦੀਆਂ ਪੇਟੀਆਂ, ਲੰਮੀ ਅਵਧੀ ਤੱਕ ਚਲਣ ਵਾਲੇ ਦੁੱਧ ਦੀਆਂ ਦੀ ਪੇਟੀਆਂ ਵੀ ਭੇਜੀਆਂ ਗਈਆਂ। ਸੁਸਾਇਟੀ ਦੇ ਸਰਪ੍ਰਸਤ ਬਲਵੰਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਸੁਸਾਇਟੀ ਵੱਲੋਂ ਸਿੰਘੂ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਸੁਸਾਇਟੀ ਵਲੋਂ ਰਾਸ਼ਨ ਦੀ ਇਹ ਦੂਸਰੀ ਕਿਸ਼ਤ ਭੇਜੀ ਜਾ ਰਹੀ ਹੈ । ਉਨ੍ਹਾਂ ਨੇ ਸੰਗਤਾਂ ਅਤੇ ਖਾਸ ਕਰ ਐੱਨ ਆਰ ਆਈ ਵੀਰਾਂ ਦਾ ਇਸ ਕਾਰਜ ਵਿੱਚ ਪਾਏ  ਯੋਗਦਾਨ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਪ੍ਰੇਮ ਸਿੰਘ ਬਡਵਾਲ,  ਬਲਵੰਤ ਸਿੰਘ ਸੋਇਤਾ, ਸਾਹਿਬ ਸਿੰਘ,  ਜਗਦੀਪ ਸਿੰਘ, ਜਗਜੀਤ ਸਿੰਘ, ਤਰਲੇਚਨ ਸਿੰਘ, ਗੁਰਦੇਵ ਸਿੰਘ, ਗਿਆਨ ਚੰਦ, ਅਜੇ ਕੁਮਾਰ, ਮਹਿੰਦਰਪਾਲ ਸਿੰਘ ਜਲਵਾਹਾ, ਸਤਵੀਰ ਸਿੰਘ,  ਹਰਭਜਨ  ਸਿੰਘ, ਸੁਖਵਿੰਦਰ ਸਿੰਘ ਸਿਆਣ, ਬਲਵਿੰਦਰ  ਸਿੰਘ, ਗੁਰਪ੍ਰੀਤ ਸਿੰਘ ਅਤੇ ਸੁਖਮਨ ਸਿੰਘ ਵੀ ਮੌਜੂਦ ਸਨ।