ਸਹਿਕਾਰੀ ਬੈਂਕ ਮੁਲਾਜ਼ਮ ਜਥੇਬੰਦੀ ਦਾ ਆਮ ਇਜਲਾਸ 10 ਫਰਵਰੀ ਨੂੰ

ਨਵਾਂਸ਼ਹਿਰ 9 ਫਰਵਰੀ (ਐਨ ਟੀ ਟੀਮ) ਕੇਂਦਰੀ ਸਹਿਕਾਰੀ ਮੁਲਾਜ਼ਮ ਜਥੇਬੰਦੀ ਦੇ ਸੀਨੀਅਰ ਵਾਈਸ ਪ੍ਰਧਾਨ ਸੁਖਦੇਵ ਸਿੰਘ ਬਘੌਰਾ ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸੁੱਜੋਂ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਨਵਾਂਸ਼ਹਿਰ ਸੈਂਟਰਲ ਕੋਆਪਰੇਟਿਵ ਬੈਂਕ ਦੀ ਜਥੇਬੰਦੀ ਦੀ ਮਿਆਦ ਪੂਰੀ ਹੋ ਚੁੱਕੀ ਹੈ। ਜਿਸ ਸਬੰਧੀ ਆਮ ਇਜਲਾਸ 10 ਫਰਵਰੀ ਨੂੰ ਬੈਂਕ ਦੇ ਮੁੱਖ ਦਫਤਰ ਵਿਖੇ ਰੱਖਿਆ ਗਿਆ ਹੈ। ਜਿਸ ਵਿੱਚ ਜਥੇਬੰਦੀ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਵੇਰਵਾ ਦੱਸਿਆ ਜਾਵੇਗਾ ਅਤੇ ਨਵੀਂ ਜਥੇਬੰਦੀ ਦੀ ਚੋਣ ਕੀਤੀ ਜਾਵੇਗੀ।