ਅਧਿਆਪਕ ਦੇ ਕੌਮ ਦੇ ਨਿਰਮਾਤਾ ਹੋਣ ਦੀ ਜ਼ਿੰਮੇਂਵਾਰੀ ਨੂੰ ਪੂਰੀ ਸੁਹਿਰਦਤਾ ਨਾਲ ਨਿਭਾਇਆ ਜਾਵੇ- ਡਿਪਟੀ ਕਮਿਸ਼ਨਰ ਰੰਧਾਵਾ
ਨਵਾਂਸ਼ਹਿਰ, 6 ਸਤੰਬਰ : ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਅੱਜ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਸਾਦਾ ਸਮਾਗਮ ਦੌਰਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹੋਣਹਾਰ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਸੇਵਾਵਾਂ ਦੇਣ ਵਾਲੇ 40 ਪ੍ਰਾਇਮਰੀ ਅਧਿਆਪਕਾਂ ਦਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਪ੍ਰੰਸ਼ਸ਼ਾ ਪਤੱਰ ਦੇ ਕੇ ਸਨਮਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਆਪਣੇ ਸੰਖੇਪ ਸੰਬੋਧਨ 'ਚ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਉਹ ਤਰਾਸ਼ਕਾਰ ਹੈੈ ਜੋ ਇਕ ਬੱਚੇ ਨੂੰ ਤਰਾਸ਼ ਕੇ ਹੀਰਾ ਬਣਾਉਂਦਾ ਹੈ ਅਤੇ ਜ਼ਿੰਦਗੀ ਵਿੱਚ ਸਫਲ ਹੋਣ ਲਈ ਕਾਮਯਾਬ ਕਰਦਾ ਹੈ। ਜਦੋਂ ਕੋਈ ਵਿਦਿਆਰਥੀ ਆਪਣੇ ਜ਼ਿੰਦਗੀ ਦੇ ਸਫ਼ਲ ਅਤੇ ਉਚੇ ਮੁਕਾਮ 'ਤੇ ਪਹੁੰਚ ਜਾਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਉਸਦੇ ਅਧਿਆਪਕ ਨੂੰ ਹੀ ਹੁੰਦੀ ਹੈ। ਉਹ ਉਸ ਸਮੇਂ ਆਪਣੀ ਕਰਵਾਈ ਹੋਈ ਮਿਹਨਤ ਤੇ ਮਾਣ ਮਹਿਸੂਸ ਕਰਦਾ ਹੈ ਕਿ ਉਸਦੀ ਮਿਹਨਤ ਨੂੰ ਅੱਜ ਫ਼ਲ ਮਿਲ ਗਿਆ ਹੈ।
ਉਨ੍ਹਾਂ ਕਿਹਾ ਕਿ ਇਸੇ ਲਈ ਅਧਿਆਪਕ ਨੂੰ ਕੌਮ ਦੇ ਨਿਰਮਾਤਾ ਦਾ ਉੱਚਾ ਦਰਜਾ ਪ੍ਰਾਪਤ ਹੈ ਅਤੇ ਸਾਨੂੰ ਇਸ ਉੱਚੇ ਦਰਜੇ ਅਤੇ ਜ਼ਿੰਮੇਂਵਾਰੀ ਨੂੰ ਪੂਰੀ ਸੁਹਿਰਦਤਾ ਨਾਲ ਨਿਭਾਉਣ ਦਾ ਯਤਨ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਿਹਨਤੀ ਅਧਿਆਪਕਾਂ ਦੇ ਸਨਮਾਨ ਨਾਲ ਹੋਰ ਅਧਿਆਪਕਾਂ ਨੂੰ ਵੀ ਤਨਦੇਹੀ ਅਤੇ ਮਿਹਨਤ ਨਾਲ ਆਪਣਾ ਕਰਮ ਕਰਨ ਦਾ ਉਤਸ਼ਾਹ ਮਿਲਦਾ ਹੈ।
ਇਸ ਮੌਕੇ ਸਟੇਟ ਐਵਾਰਡ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕ ਰਮਨ ਕੁਮਾਰ ਨੂੰ ਵਿਸ਼ੇਸ਼ ਤੌਰ 'ਤੇ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ 'ਤੇ ਵਧਾਈ ਦਿੱਤੀ ਗਈ। ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਹਿਮਸ਼ਿਖਾ ਕਪਿਲ ਖੋਥੜਾ, ਜੇ.ਪੀ ਸਿੰਘ ਬੈਂਸ ਕੰਗਰੋੜ, ਤੇਜਵਿੰਦਰ ਕੌਰ ਚੇਤਾ, ਸੋਹਨ ਲਾਲ ਸ਼ੇਖੁਪੁਰ, ਜਸਵਿੰਦਰ ਸਿੰਘ ਗੜੀ ਅਜੀਤ ਸਿੰਘ, ਪਰਮਜੀਤ ਕੌਰ ਖਾਨਖਾਨਾ, ਬਲਦੇਵ ਸਿੰਘ ਸਾਹਿਬਾ, ਪਰਵੀਨ ਭੰਬਰਾ ਛੂਛੇਵਾਲ, ਅਮਨਦੀਪ ਟੱਪਰੀਆਂ ਖੁਰਦ, ਸੰਦੀਪ ਕੁਮਾਰ ਔੜ, ਮਨਦੀਪ ਕੌਰ ਰਾਹੋਂ, ਗੁਰਦੀਸ਼ ਸਿੰਘ ਵਜੀਦਪੁਰ, ਗੁਰਪ੍ਰੀਤ ਕੌਰ ਬੈਰਸੀਆਂ, ਨੀਲਮ ਰਾਣੀ ਹਿਆਲਾ, ਹਰਜਾਪ ਕੌਰ ਟੋਂਸਾ, ਸੁਰਿੰਦਰ ਕੁਮਾਰ ਨੱਥਾ ਨੰਗਲ, ਕੁਲਦੀਪ ਕੁਮਾਰੀ ਕਰੀਮਪੁਰ, ਬਲਵੀਰ ਚੰਦ ਲਧਾਣਾ ਝਿੱਕਾ, ਤਜਿੰਦਰ ਕੌਰ ਦੁਰਗਾਪੁਰ, ਹੰਸਰਾਜ ਨੌਰਾ, ਸੁਨੀਤਾ ਰਾਣੀ ਲਧਾਣਾ ਝਿੱਕਾ, ਡਾਲੀ ਧੀਮਾਨ ਗਰਲੇ ਢਾਹਾਂ, ਅਮਨਦੀਪ ਕੌਰ ਸੜੋਆ, ਪਵਨਦੀਪ ਮਹਾਲੋਂ, ਤਵਨੀਤ ਸਰਦਾਨਾ ਕਾਠਗੜ, ਮਨਜਿੰਦਰ ਕੁਮਾਰ ਆਕਲਿਆਣਾ, ਕੁਲਦੀਪ ਕੁਮਾਰ ਮਾਲੇਵਾਲ, ਹਰਵਿੰਦਰ ਕੌਰ ਭੰਗੋਰਾ, ਰਜਨੀ ਅਤੇ ਨਰਿੰਦਰ ਕੌਰ ਦਫ਼ਤਰ ਜ਼ਿਲ੍ਹਾ ਸਿਖਿਆ ਅਫਸਰ (ਐ.ਸਿ.), ਜਸਵਿੰਦਰ ਕੌਰ ਬੜਵਾ, ਹਰਪਰੀਤ ਕੌਰ ਸਿਆਣਾ, ਰਿਤੂ ਬਾਲਾ ਮੀਰਪੁਰ ਜੱਟਾਂ, ਅਸ਼ਵਨੀ ਕੁਮਾਰ ਉਸਮਾਨਪੁਰ, ਹਰਨੇਕ ਸਿੰਘ ਬਨਾ, ਸ਼ਿਵ ਕੁਮਾਰ ਰੈਲਮਾਜਰਾ, ਅਸ਼ਵਨੀ ਕੁਮਾਰ ਮੁਬਾਰਕਪੁਰ, ਅਜੀਤ ਸਿੰਘ ਸਾਹਦੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫਸਰ(ਐ.ਸਿ.) ਸ਼ਹੀਦ ਭਗਤ ਸਿੰਘ ਨਗਰ, ਗੁਰਦਿਆਲ ਮਾਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸਤਨਾਮ ਸਿੰਘ ਜ਼ਿਲਾ ਕੋਆਰਡੀਨੇਟਰ, ਬਲਜਿੰਦਰ ਸਿੰਘ ਏ.ਸੀ.ਐਸ. ਆਦਿ ਹਾਜ਼ਰ ਸਨ।