ਬੰਗਾ 29 ਸਤੰਬਰ : - ਦੋਆਬਾ ਕਲਾ ਮੰਚ ਮੰਗੂਵਾਲ ਵੱਲੋਂ ਸ਼ਹੀਦ ਭਗਤ ਸਿੰਘ ਦੇ 115 ਵੇਂ ਜਨਮ ਦਿਨ ਉੱਪਰ ਖਟਕੜ ਕਲਾਂ ਵਿਖੇ ਨਾਟਕ ਮੇਲਾ ਕੀਤਾ ਗਿਆ। ਇਹ ਸਮਾਗਮ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜਕਲਾਂ ਵਿਖੇ ਹੋਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ ਅਤੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਸੁਰਜੀਤ ਜੱਜ, ਪਰਮਜੀਤ ਸਿੰਘ ਧੰਜਲ, ਮਹਿੰਦਰ ਸਿੰਘ ਦੁਸਾਂਝ, ਸੁੱਚਾ ਸਿੰਘ ਨਰ ਜਰਮਨੀ, ਤੀਰਥ ਸਿੰਘ ਚਾਹਲ ਸ਼ਾਮਿਲ ਹੋਏ। ਜਸਵੰਤ ਖਟਕੜ ਅਤੇ ਨਰਿੰਦਰਜੀਤ ਖਟਕੜ ਦੀ ਨਿਰਦੇਸ਼ਨਾ ਹੇਠ ਨਾਟਕਕਾਰ ਗੁਰਸ਼ਰਨ ਸਿੰਘ ਦਾ ਨਾਟਕ "ਇਨਕਲਾਬ ਜ਼ਿੰਦਾਬਾਦ" ਖੇਡਿਆ ਗਿਆ । ਧਰਮਿੰਦਰ ਮਸਾਣੀ ਐਂਡ ਪਾਰਟੀ ਨੇ ਗੀਤ ਸੰਗੀਤ ਦੀ ਛਹਿਬਰ ਲਾਈ। ਇਸ ਮੌਕੇ ਤੇ ਡਾ. ਮੇਹਰ ਮਾਣਕ ਦਾ ਕਾਵਿ-ਸੰਗ੍ਰਿਹ "ਡੂੰਘੇ ਦਰਦ ਦਰਿਆਵਾਂ ਦੇ" ਰੀਲੀਜ਼ ਕੀਤੀ ਗਈ। ਸਮਾਗਮ ਵਿਚ ਸਰਬਜੀਤ ਮੰਗੂਵਾਲ ਨੇ ਸਟੇਜ ਸਕੱਤਰ ਦੀ ਸੇਵਾ ਦੇ ਫਰਜ਼ ਨਿਭਾਏ। ਇਸ ਨਾਟਕ ਮੇਲਾ ਵਿਚ ਪ੍ਰੋ. ਸੰਧੂ ਵਰਿਆਣਵੀਂ, ਪ੍ਰਿੰਸੀਪਲ ਹਰਜੀਤ ਸਿੰਘ ਮਾਹਲ, ਮਾਸਟਰ ਹਰਬੰਸ ਹੀਉਂ. ਦੀਪ ਕਲੇਰ, ਤਲਵਿੰਦਰ ਸ਼ੇਰਗਿੱਲ, ਹਰੀ ਰਾਮ ਰਸੂਲਪੁਰੀ, ਕਸ਼ਮੀਰੀ ਲਾਲ ਮੰਗੂਵਾਲ, ਕੁਲਵਿੰਦਰ ਸਿੰਘ ਢਾਂਡੀਆ, ਪਰਮਜੀਤ ਸਿੰਘ ਚਾਹਲ, ਹਰਜੋਗ ਸਿੰਘ ਦੁਸਾਂਝ, ਸਵਰਨ ਸਿੰਘ ਕਾਹਮਾ ਨੰਬਰਦਾਰ, ਹਰਜਿੰਦਰ ਗੁਲਪੁਰ, ਰਾਵਲ ਸਿੰਘ ਸ਼ਹਾਬਪੁਰ, ਸੁਖਬੀਰ ਖਟਕੜ, ਰਾਣਾ ਮੱਲੂਪੋਤੀਆ, ਮੰਗਤ ਰਾਮ ਮੰਗੂਵਾਲ, ਪੱਪੀ ਕਾਹਮਾ, ਮਨਜੀਤ ਕੌਰ ਬੋਲਾ, ਸੁਨੀਤਾ ਸ਼ਰਮਾ ਆਦਿ ਹਾਜ਼ਰ ਸਨ।