ਸਰੋਤ ਵਿਭਾਗ ਦੇ ਦਫਤਰ ਅੰਮ੍ਰਿਤਸਰ ਬਾਹਰ ਜਿਲਾ ਪੱਧਰੀ ਭਰਵੀਂ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ

ਅੰਮ੍ਰਿਤਸਰ 27 ਸਤੰਬਰ :- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਮਨਜਿੰਦਰ
ਸਿੰਘ ਸੰਧੂ ਜਿਲਾ ਪ੍ਰਧਾਨ,ਜਗਦੀਸ਼ ਠਾਕੁਰ ਜਿਲਾ ਜਨਰਲ ਸਕੱਤਰ, ਮਨਦੀਪ ਸਿੰਘ ਚੌਹਾਨ
ਜਿਲਾ ਵਿੱਤ ਸਕੱਤਰ, ਤੇਜਿੰਦਰ ਸਿੰਘ ਢਿਲੋਂ ਜਿਲਾ ਮੁੱਖ ਬੁਲਾਰਾ,ਅਸ਼ਨੀਲ ਸ਼ਰਮਾ ਜਿਲਾ
ਮੁੱਖ ਸਲਾਹਕਾਰ, ਗੁਰਵੇਲ ਸਿੰਘ ਸੇਖੋਂ ਐਡੀਸ਼ਨਲ ਜਨਰਲ ਸਕੱਤਰ, ਮੁਨੀਸ਼ ਕੁਮਾਰ ਸੂਦ,ਅਮਨ
ਥਰੀਏਵਾਲ ਸੀਨੀਅਰ ਮੀਤ ਪ੍ਰਧਾਨ,ਆਦਿ ਦੀ ਅਗਵਾਈ ਹੇਠ ਮਨਿਸਟੀਰੀਅਲ ਕਾਮਿਆਂ ਦੀਆਂ
ਹੱਕੀ ਅਤੇ ਜਾਇਜ ਮੰਗਾਂ ਦੀ ਪ੍ਰਾਪਤੀ ਲਈ ਅੰਮ੍ਰਿਤਸਰ ਵਿਖੇ ਜਲ ਸਰੋਤ ਵਿਭਾਗ ਦੇ
ਦਫਤਰ ਬਾਹਰ ਜਿਲਾ ਪੱਧਰੀ ਰੋਸ ਰੈਲੀ ਕੀਤੀ ਗਈ । ਮਨਜਿੰਦਰ ਸਿੰਘ ਸੰਧੂ ਜਿਲਾ ਪ੍ਰਧਾਨ
ਅਤੇ ਜਗਦੀਸ਼ ਠਾਕੁਰ ਜਿਲਾ ਜਨਰਲ ਸਕੱਤਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਧ ਰਹੀ
ਮਹਿੰਗਾਈ ਅਤੇ ਸਰਕਾਰ ਦੀ ਬੇਰੁੱਖੀ ਕਰਕੇ ਅਤੇ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ
ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ
ਚਾਹੀਦਾ ਹੈ ਮਨਿਸਟੀਰੀਅਲ ਕੇਡਰ ਦੀਆਂ ਪੈਡਿੰਗ ਮੰਗਾਂ ਮੰਨ ਕੇ ਤੁਰੰਤ ਲਾਗੂ ਕੀਤੀਆਂ
ਜਾਣ ਅਤੇ ਜਥੇਬੰਦੀ ਦੇ ਸੂਬਾ ਆਗੂਆਂ ਨਾਲ ਮੀਟਿੰਗ ਕਰਕੇ ਛੇਵੇਂ ਤਨਖਾਹ ਕਮਿਸ਼ਨ ਦੀ
ਜਾਰੀ ਰਿਪੋਰਟ ਵਿੱਚ ਸੋਧ ਕਰਦੇ ਹੋਏ 31/12/2015 ਨੂੰ ਮਿਲੀ ਆਖਰੀ ਬੇਸਿਕ ਤਨਖਾਹ ਉਪਰ
125% ਡੀ.ਏ ਦਾ ਰਲੇਵਾਂ ਕਰਕੇ ਉਸ ਉੱਪਰ 20% ਲਾਭ ਦਿੱਤਾ ਜਾਵੇ। ਮਿਤੀ 01/07/2021
ਤੋਂ ਸੈਂਟਰ ਦੀ ਤਰਜ ਤੇ 28% ਤੋਂ 31% ਅਤੇ 1 ਜਨਵਰੀ 2022 ਤੋਂ 31% ਤੋਂ 34 % ਤੱਕ
ਪੈਂਡਿੰਗ ਡੀ.ਏ ਦੀਆਂ ਕਿਸ਼ਤਾਂ ਤੁਰੰਤ ਰਲੀਜ ਕੀਤੀਆਂ ਜਾਣ ਜੀ,01/04/2004 ਤੋਂ
ਬਾਅਦ ਭਰਤੀ ਹੋਏ ਸਾਰੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਤਰਸ
ਦੇ ਆਧਾਰ 'ਤੇ ਭਰਤੀ ਕੀਤੇ ਗਏ ਕਰਮਚਾਰੀਆਂ ਲਈ ਟਾਈਪ ਟੈਸਟ ਤੋਂ ਛੋਟ ਦੇ ਕੇ ਉਸ ਦੀ
ਥਾਂ 'ਤੇ ਕੰਪਿਊਟਰ ਕੋਰਸ ਲਾਗੂ ਕੀਤਾ ਜਾਵੇ ,6ਵੇਂ ਤਨਖਾਹ ਕਮਿਸ਼ਨ ਦਾ ਲਾਭ 2.72%
ਨਾਲ ਦਿੱਤਾ ਜਾਵੇ ,01/7/2015 ਤੋਂ 31/12/2015 ਤੱਕ ਦੇ 119% ਅਤੇ 01/01/2016
ਤੋਂ 31/10/2016 ਤੱਕ 125% ਦੇ ਡੀ. ਏ. ਦੇ ਪੈਂਡਿੰਗ ਬਕਾਏ ਦੇਣ ਲਈ ਤੁਰੰਤ
ਨੋਟੀਫਿਕੇਸ਼ਨ ਜਾਰੀ ਕੀਤੇ ਜਾਣ,16/07/2020 ਤੋਂ ਪਹਿਲਾਂ ਭਰਤੀ ਕਰਮਚਾਰੀਆਂ ਨੂੰ
ਪਰਖਕਾਲ ਸਮੇ ਦੌਰਾਨ 6ਵੇਂ ਤਨਖਾਹ ਕਮਿਸ਼ਨ ਦਾ ਵਾਧਾ ਬਕਾਏ ਸਮੇਤ ਦਿੱਤਾ ਜਾਵੇ,4,9,14
ਸਾਲਾ ਏ.ਸੀ.ਪੀ. ਰੋਕੀ ਸਕੀਮ ਤੁਰੰਤ ਬਹਾਲ ਕੀਤੀ ਜਾਵੇ,ਬਾਰਡਰ ਏਰੀਆ ਅਲਾਉਂਸ ,ਰੂਰਲ
ਏਰੀਆ ਅਲਾਉਂਸ,ਐਫ.ਟੀ.ਏ.ਅਲਾਉਂਸ ਸਮੇਤ ਸਮੂਹ ਭੱਤੇ ਜੋ ਕਿ 5ਵੇਂ ਤਨਖਾਹ ਕਮਿਸ਼ਨ ਵਿੱਚ
ਮਿਲਦੇ ਸਨ ਸਾਰੇ 6ਵੇ ਤਨਖਾਹ ਕਮਿਸ਼ਨ ਵਿੱਚ ਬਹਾਲ ਕੀਤੇ ਜਾਣ ਆਦਿ ਦੀ ਮੰਗ ਕੀਤੀ ਗਈ।
ਇਸ ਮੌਕੇ ਅਸ਼ਨੀਲ ਸ਼ਰਮਾ,ਦੀਪਕ ਅਰੋੜਾ,ਸਾਹਿਬ ਕੁਮਾਰ, ਤੇਜਿੰਦਰ ਸਿੰਘ ਢਿਲੋਂ, ਅਤੁੱਲ
ਸ਼ਰਮਾ,ਮੁਨੀਸ਼ ਕੁਮਾਰ ਸੂਦ, ਗੁਰਵੇਲ ਸਿੰਘ ਸੇਖੋਂ,ਰਾਕੇਸ਼ ਬਾਬੋਵਾਲ,ਰਾਜਮਹਿੰਦਰ ਸਿੰਘ
ਮਜੀਠਾ,ਮੁਨੀਸ਼ ਕੁਮਾਰ ਸ਼ਰਮਾ,ਰਜਿੰਦਰ ਸਿੰਘ ਮੱਲੀ , ਸੰਦੀਪ ਅਰੋੜਾ,ਗੁਰਮੁੱਖ ਸਿੰਘ
ਚਾਹਲ ,ਗੁਰਦਿਆਲ ਸਿੰਘ,ਜਗਜੀਵਨ ਕੁਮਾਰ,ਵਿਕਾਸ ਜੋਸ਼ੀ,ਕੁਲਬੀਰ ਸਿੰਘ,ਹਸ਼ਵਿੰਦਰਪਾਲ
ਸਿੰਘ, ਸਿਮਰਨਜੀਤ ਸਿੰਘ ਹੀਰਾ, ਸ਼ਮਸ਼ੇਰ ਸਿੰਘ , ਭੁਪਿੰਦਰ ਸਿੰਘ ਭਕਨਾ, ਰੋਬਿੰਦਰ
ਸ਼ਰਮਾਂ , ਰਣਬੀਰ ਸਿੰਘ ਰਾਣਾ,ਅਨੂਪਮ ਭਾਟੀਆ ,ਸੁਖਦੇਵ ਸਿੰਘ,ਬਿਕਰਮਜੀਤ ਸਿੰਘ, ਮਨੋਜ
ਕੁਮਾਰ,ਅਮਰਜੀਤ ਸਿੰਘ, ਰਕੇਸ਼ ਕੁਮਾਰ, ਹੀਰਾ ਸਿੰਘ, ਰਾਹੁਲ ਸ਼ਰਮਾ,ਨਵਨੀਤ ਕੁਮਾਰ,
ਲਖਵਿੰਦਰ ਸਿੰਘ ਆਦਿ ਹਾਜ਼ਰ ਹੋਏ।