ਤਿਉਹਾਰਾਂ ਦੇ ਮੱਦੇਨਜ਼ਰ ਮਿਠਾਈਆਂ ਤੈਅ ਮਾਣਕਾਂ ਅਨੁਸਾਰ ਹੀ ਤਿਆਰ ਕੀਤੀਆਂ ਜਾਣ
ਔੜ/ਨਵਾਂਸ਼ਹਿਰ, 30 ਸਤੰਬਰ : ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਾ. ਅਭਿਨਵ ਤਿ੍ਰਖਾ, ਕਮਿਸ਼ਨਰ, ਫੂਡ ਐਂਡ ਡਰੱਗਜ਼ ਪ੍ਰਸ਼ਾਸਨ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਆਇੰਟ ਕਮਿਸ਼ਨਰ ਫੂਡ ਸੇਫਟੀ, ਮਨੋਜ ਖੋਸਲਾ ਦੀ ਅਗਵਾਈ ਵਿੱਚ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਅਤੇ ਫੂਡ ਲਾਈਸੈਂਸਿੰਗ ਅਤੇ ਰਜਿਸਟ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਲਈ, ਸਿਹਤ ਵਿਭਾਗ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਫੂਡ ਸੇਫ਼ਟੀ ਵਿੰਗ ਵੱਲੋਂ ਔੜ ਵਿਖੇ ਫੂਡ ਸੇਫ਼ਟੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਫੂਡ ਸੇਫ਼ਟੀ ਅਫ਼ਸਰ ਸ਼੍ਰੀਮਤੀ ਸੰਗੀਤਾ ਸਹਿਦੇਵ ਅਤੇ ਦਿਨੇਸ਼ਜੋਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਮਨੋਜ ਖੋਸਲਾ ਨੇ 'ਫੂਡ ਬਿਜ਼ਨਸ ਆਪਰੇਟਰਾਂ ਨੂੰ ਜਾਣਕਾਰੀ ਦਿੰਦੇ ਹੋਏ ਤਿਉਹਾਰਾਂ ਦੇ ਮੱਦੇਨਜ਼ਰ ਸ਼ੁਧ ਤੇ ਮਿਆਰੀ ਸਮੱਗਰੀ ਮੁਹੱਈਆ ਕਰਵਾਉਣ 'ਤੇ ਜ਼ੋਰ ਦਿੰਦਿਆ ਕਿਹਾ ਕਿ 'ਫੂਡ ਬਿਜ਼ਨਸ ਆਪਰੇਟਰ' ਖ਼ਾਸ ਕਰ ਹਲਵਾਈ ਅਤੇ ਦੁੱਧ ਦਾ ਕੰਮ ਕਰਦੇ ਕਾਰੋਬਾਰੀ ਆਪਣੇ ਕੰਮ-ਕਾਰ ਵਿੱਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਮਿਠਾਈਆਂ ਆਦਿ ਤਿਆਰ ਕਰਦੇ ਸਮੇਂ ਮਿਆਰੀ ਸਮਾਨ ਦੀ ਹੀ ਵਰਤੋਂ ਕਰਨ, ਜਿਸ ਨਾਲ ਕਿ ਲੋਕਾਂ ਨੂੰ ਸ਼ੁੱਧ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਹੋ ਸਕਣ। ਇਸ ਤੋਂ ਇਲਾਵਾ ਕੈਂਪ ਵਿੱਚ ਬਿਨਾਂ ਲਾਈਸੈਂਸ ਜਾਂ ਰਜਿਸਟ੍ਰੇਸ਼ਨ ਤੋਂ ਕੰਮ ਕਰ ਰਹੇ 'ਫੂਡ ਬਿਜ਼ਨਸ ਆਪਰੇਟਰਾਂ' ਨੂੰ ਲਾਈਸੈਂਸ ਲੈਣ ਲਈ ਪ੍ਰੇਰਿਤ ਵੀ ਕੀਤਾ ਗਿਆ ਅਤੇ ਜਾਣੂ ਕਰਵਾਇਆ ਗਿਆ ਕਿ ਇਹ ਲਾਈਸੈਂਸ ਜਾਂ ਰਜਿਸਟ੍ਰੇਸ਼ਨ ਹਰ ਛੋਟੇ ਅਤੇ ਵੱਡੇ ਦੁਕਾਨਦਾਰ, ਹੋਟਲ, ਰੈਸਟੋਰੈਂਟ, ਹੋਲਸੇਲਰ, ਫੈਕਟਰੀ ਆਦਿ ਦੇ ਨਾਲ-ਨਾਲ ਰੇਹੜੀ/ਫੜ੍ਹੀ ਆਦਿ ਲਈ ਵੀ ਲੈਣਾ ਲਾਜ਼ਮੀ ਹੈ ਅਤੇ ਹਰੇਕ 'ਫੂਡ ਬਿਜ਼ਨਸ ਆਪਰੇਟਰ' ਵਲੋਂ ਆਪਣੇ ਬਿੱਲ 'ਤੇ ਆਪਣਾ ਫੂਡ ਸੇਫ਼ਟੀ ਦਾ ਲਾਈਸੈਂਸ ਨੰਬਰ ਪਾਉਣਾ ਵੀ ਸਰਕਾਰ ਵੱਲੋਂ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਮੌਕੇ ਕੁਝ 'ਫੂਡ ਬਿਜ਼ਨਸ ਅਪਰੇਟਰਾਂ' ਵੱਲੋਂ ਮੌਕੇ 'ਤੇ ਹੀ ਲਾਈਸੈਂਸ ਬਣਾਉਣ/ਰਜਿਸਟ੍ਰੇਸ਼ਨ ਕਰਵਾਉਣ ਲਈ ਬਿਨੈ ਪੱਤਰ ਭਰੇ ਗਏ। 'ਫੂਡ ਸੇਫ਼ਟੀ ਅਫ਼ਸਰ' ਸੰਗੀਤਾ ਸਹਿਦੇਵ ਅਤੇ ਦਿਨੇਸ਼ਜੋਤ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਜ਼ਿਲੇ੍ਹ ਵਿੱਚ ਵੱਡੇ ਪੱਧਰ 'ਤੇ 'ਸੈਂਪਲਿੰਗ' ਕੀਤੀ ਜਾਵੇਗੀ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਪਾਈ ਜਾਂਦੀ ਹੈ ਤਾਂ ਅਜਿਹਾ ਕਰਨ ਵਾਲਿਆਂ ਵਿਰੁੱਧ 'ਫੂਡ ਸੇਫਟੀ ਐਕਟ' ਅਧੀਨ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।