ਹੁਸ਼ਿਆਰਪੁਰ, 19 ਸਤੰਬਰ: 'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅੱਜ ਵਿਧਾਇਕ ਉੜਮੁੜ ਸ਼੍ਰੀ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਵੇਟ ਲਿਫਟਿੰਗ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆਂ' ਨੇ ਨੌਜਵਾਨਾਂ ਵਿਚ ਨਵਾਂ ਜੋਸ਼ ਭਰਿਆ ਹੈ ਅਤੇ ਖਿਡਾਰੀਆਂ ਵਿਚ ਲੁਕੀ ਹੋਈ ਪ੍ਰਤਿਭਾ ਉਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਦੁਬਾਰਾ ਖੇਡ ਮੈਦਾਨਾਂ ਨਾਲ ਜੋੜ ਕੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਪੂਰੀ ਗੰਭੀਰਤਾ ਨਾਲ ਉਪਰਾਲੇ ਕਰ ਰਹੀ ਹੈ।
ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਫੁੱਟਬਾਲ ਦੇ ਅੰਡਰ-21 ਮੁਕਾਬਲਿਆਂ ਵਿਚ ਐਸ.ਜੀ.ਜੀ. ਖਾਲਸਾ ਕਾਲਜੀਏਟ ਸਕੂਲ ਮਾਹਿਲਪੁਰ ਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਜੇਤੂ ਰਹੇ। 20 ਸਤੰਬਰ ਨੂੰ ਅੰਡਰ-21 ਲੜਕੇ ਫੁੱਟਬਾਲ ਮੁਕਾਬਲਿਆਂ ਵਿਚ ਸਰਕਾਰੀ ਕਾਲਜ ਹੁਸ਼ਿਆਰਪੁਰ ਤੇ ਐਸ.ਜੀ.ਜੀ. ਖਾਲਸਾ ਕਾਲਜੀਏਟ ਸਕੂਲ ਮਾਹਿਲਪੁਰ ਵਿਚ ਫਾਈਨਲ ਮੁਕਾਬਲਾ ਹੋਵੇਗਾ ਜਦਕਿ ਐਸ.ਏ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਤੇ ਸੰਤ ਬਾਬਾ ਆਤਮ ਸਿੰਘ ਕਲੱਬ ਬੋਹਣ ਦਰਮਿਆਨ ਤੀਜਾ ਤੇ ਚੌਥੇ ਸਥਾਨ ਲਈ ਮੁਕਾਬਲੇ ਹੋਣਗੇ।
ਬੈਡਮਿੰਟਨ ਦੇ ਅੰਡਰ-21 ਲੜਕੀਆਂ ਦੇ ਮੁਕਾਬਲਿਆਂ ਵਿਚ ਕ੍ਰਿਤਿਕਾ ਤੇ ਤਾਨੀਆ ਪਹਿਲੇ, ਮੰਨਤ ਤੇ ਸਲੋਨੀ ਦੂਜੇ ਅਤੇ ਨਿਸ਼ੂ ਤੇ ਦੀਆ ਤੀਜੇ ਸਥਾਨ 'ਤੇ ਰਹੀ ਜਦਕਿ ਲੜਕਿਆਂ ਦੇ ਡਬਲ ਮੁਕਾਬਲਿਆਂ ਵਿਚ ਮੋਨੂ ਤੇ ਨਿਖਿਲ ਪਹਿਲੇ, ਰੰਜਨ ਤੇ ਸ਼ਿਵਮ ਦੂਜੇ ਅਤੇ ਸਮੀਰ ਤੇ ਸੁਰਿਆ ਪ੍ਰਤਾਪ ਸਿੰਘ ਤੀਜੇ ਸਥਾਨ 'ਤੇ ਰਹੇ। ਅੰਡਰ-21 ਲੜਕੀਆਂ ਦੇ ਸਿੰਗਲ ਮੁਕਾਬਲੇ ਵਿਚ ਕ੍ਰਿਤਿਕਾ ਪਹਿਲੇ, ਨਿਸ਼ੂ ਦੂਜੇ ਤੇ ਸ਼ਿਵਾਨੀ ਤੀਜੇ ਸਥਾਨ 'ਤੇ ਰਹੀ ਜਦਕਿ ਲੜਕਿਆਂ ਦੇ ਮੁਕਾਬਲੇ ਵਿਚ ਨਿਖਿਲ ਮਹੰਤ ਪਹਿਲੇ, ਰੰਜਨ ਦੂਜੇ ਤੇ ਰਿਭਵ ਤੀਜੇ ਸਥਾਨ 'ਤੇ ਰਿਹਾ।