ਰੋਹਿਣੀ ਸੰਧੂ ਦਾ ਮੈਡੀਟੇਸ਼ਨ ਤੇ ਇਲਾਜ ਦੇ ਖੇਤਰ 'ਚ ਕੀਤੇ ਕੰਮ ਲਈ ਹੋਇਆ ਸਨਮਾਨ

ਪਟਿਆਲਾ, 22 ਸਤੰਬਰ :   ਪਿਛਲੇ 20 ਸਾਲਾਂ ਤੋਂ ਮੈਡੀਟੇਸ਼ਨ ਨਾਲ ਇਲਾਜ਼ ਕਰ ਰਹੇ ਰਹੇ ਉਘੇ ਰੇਕੀ ਗ੍ਰੈਂਡ ਮਾਸਟਰ ਹੀਲਰ ਰੋਹਿਣੀ ਸੰਧੂ ਦਾ ਸਰਬ ਕਲਾ ਦਰਪਣ, ਪੰਜਾਬ ਤੇ ਵਿਸ਼ਵ ਬੁੱਧੀ ਜੀਵੀ ਫੋਰਮ ਵੱਲੋਂ ਕਰਵਾਏ ਸਮਾਗਮ ਦੌਰਾਨ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਪ੍ਰਭਾਤ ਪਰਵਾਨਾ ਯਾਦਗਾਰੀ ਹਾਲ ਵਿੱਚ ਹੋਏ ਸਮਾਗਮ ਦੌਰਾਨ ਪੰਜਾਬੀ, ਹਿੰਦੀ ਅਤੇ ਉਰਦੂ ਦਾ ਤ੍ਰੈ-ਭਾਸ਼ੀ ਮੁਸਾਇਰਾ ਵੀ ਕਰਵਾਇਆ ਗਿਆ। ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ, ਪਟਿਆਲਾ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਛੇ ਪੁਸਤਕਾਂ ਦਾ ਵਿਮੋਚਨ ਵੀ ਕੀਤਾ ਗਿਆ। ਸਮਾਗਮ ਦੌਰਾਨ ਵਿੱਚ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ 10 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਰੋਹਿਣੀ ਸੰਧੂ, ਪ੍ਰੋ. ਕਿਰਨ, ਅਨੀਤਾ ਸ਼ਬਦੀਸ਼, ਸੁਰਪ੍ਰੀਤ ਕੌਰ, ਪਰਵਿੰਦਰ ਸ਼ੋਖ਼, ਗੁਰਪ੍ਰੀਤ ਸਿੰਘ ਨਾਮਧਾਰੀ, ਡਾ. ਚਰਨਜੀਤ ਸਿੰਘ, ਗੁਰਨਾਮ ਸਿੰਘ, ਡਾ. ਗੁਰਬਚਨ ਸਿੰਘ ਰਾਹੀ ਤੇ ਉਜਾਗਰ ਸਿੰਘ ਅੰਟਾਲ ਨੂੰ ਯਾਦਗਾਰੀ ਪੁਰਸਕਾਰ ਦੇ ਕੇ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਗਿਆ।   ਸਮਾਗਮ ਵਿੱਚ ਜਗਜੀਤ ਸਿੰਘ ਦਰਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਐਲ.ਆਰ.ਗੁਪਤਾ, ਗੁਰਬਖਸ਼ੀਸ਼ ਸਿੰਘ, ਅਜਮੇਰ ਕੈਂਥ, ਸੰਗੀਤਾ ਗੋਇਲ ਵਿਸ਼ੇਸ਼ ਤੌਰ 'ਤੇ ਸਮਾਗਮ ਵਿੱਚ ਸ਼ਾਮਲ ਹੋਏ।