ਹੁਸ਼ਿਆਰਪੁਰ, 23 ਸਤੰਬਰ: ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਅਪ੍ਰੈਂਟਸ਼ਿਪ ਪ੍ਰੋਗਰਾਮ ਤਹਿਤ ਇੰਡਸਟਰੀ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਰਾਸ਼ਟਰੀ ਅਪ੍ਰੈਂਟਸ਼ਿਪ ਪ੍ਰਮੋਸ਼ਨ ਸਕੀਮ ਸਬੰਧੀ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਅਤੇ ਟ੍ਰੇਨਿੰਗ ਪਾਰਟਨਰਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਦੱਸਿਆਂ ਕਿ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੇ ਦਿਸ਼ਾ—ਨਿਰਦੇਸ਼ਾਂ 'ਤੇ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੂੰ ਅਪ੍ਰੈਂਟਸ਼ਿਪ ਸਕੀਮ ਦੇ ਫਾਇਦਿਆਂ ਸਬੰਧੀ ਜਾਗਰੂਕ ਕੀਤਾ ਗਿਆ। ਵਰਕਸ਼ਾਪ ਦੌਰਾਨ ਪੰਜਾਬ ਹੁਨਰ ਵਿਕਾਸ ਮਿਸ਼ਨ,ਵੱਲੋ ਸ੍ਰੀ ਮਹਿੰਦਰ ਸਿੰਘ ਰਾਣਾ ਨੇ ਇਸ ਸਕੀਮ ਸਬੰਧੀ ਸੰਖੇਪ ਜਾਣਕਾਰੀ ਦਿੱਤੀ ਅਤੇ ਕਾਰੋਬਾਰੀਆਂ ਨੂੰ ਇਸ ਸਕੀਮ ਅਧੀਨ ਪੋਰਟਲ ' ਤੇ ਰਜਿਸਟ੍ਰੇਸ਼ਨ ਕਰਨ ਲਈ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸਿਖਲਾਈ ਪ੍ਰਾਪਤ ਕਿਰਤ ਸ਼ਕਤੀ ਦੀ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਾ ਕਰਨ ਲਈ ਅਪ੍ਰੈਂਟਸ਼ਿਪ ਬਹੁਤ ਮਹੱਤਵਪੂਰਨ ਹੈ,ਜਿਸ ਰਾਹੀਂ ਜਿਥੇ ਨੋਜ਼ਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੋਕੇ ਹਾਸਲ ਹੋਣਗੇ ਉਥੇ ਉਦਯੋਗਾਂ ਨੂੰ ਵੀ ਆਪਣੀ ਲੋੜ ਮੁਤਾਬਿਕ ਹੁਨਰਮੰਦ ਕਿਰਤ ਸ਼ਕਤੀ ਮਿਲ ਸਕੇਗੀ।
ਇਸ ਮੋਕੇ ਸੀਨੀਅਰ ਸਹਾਇਕ ਸ੍ਰੀ ਭੂਸਨ ਕੁਮਾਰ ਸਰਮਾ, ਪੰਜਾਬ ਹੁਨਰ ਵਿਕਾਸ ਮਿਸ਼ਨ ਤੋ ਮਹਿੰਦਰ ਸਿੰਘ ਰਾਣਾ ਫੀਲਡ ਮਿਸ਼ਨ ਮੈਨਜਰ, ਪਲੈਸਮੈਟ ਇੰਚਾਰਜ ਸ੍ਰੀ ਰਮਨ ਭਾਰਤੀ ਅਤੇ ਮੋਬਲਾਇਜ਼ਰ ਸ਼੍ਰੀ ਸੁਨੀਲ ਕੁਮਾਰ,ਜਿਲਾ ਉਦਯੋਗ ਕੇਂਦਰ ਤੋ ਸ੍ਰੀ ਅਰੁਣ ਕੁਮਾਰ ਜਨਰਲ ਮੈਨਜਰ ਇੰਡਸਟਰੀ ਸੈਲ, ਅਤੇ ਜ਼ਿਲ੍ਹਾ ਕੁਆਡੀਨੇਟਰ ਸ੍ਰੀ ਦਲਬੀਰ ਸਿੰਘ, ਸ਼੍ਰੀ ਸੰਜੀਵ ਕੁਮਾਰ ਅਤੇ ਇੰਡਸਟਰੀਆਂ ਦੇ ਨੁਮਾਇੰਦੇ ਹਾਜ਼ਰ ਸਨ।