ਕੇਦਰੀ ਜੇਲ੍ਹ, ਹੁਸ਼ਿਆਰਪੁਰ ਵਿਖੇ ਜੇਲ੍ਹ ਲੋਕ ਅਦਾਲਤ ਦਾ ਆਯੋਜਨ ਕੀਤਾ

ਹੁਸ਼ਿਆਰਪੁਰ  20.09.2022 :  ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ, ਅਥਾਰਟੀ, ਐਸ.ਏ.ਐਸ. ਨਗਰ, ਮੌਹਾਲੀ ਦੀ ਹੁਕਮਾ ਦੀ ਪਾਲਣਾ ਕਰਦੇ ਹੋਏ, ਮਾਨਯੋਗ ਸ਼੍ਰੀਮਤੀ ਅਮਰਜੋਤ ਭੱਟੀ, ਜਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਜੀਆਂ ਦੀ ਅਗਵਾਈ ਹੇਠ ਸ਼੍ਰੀਮਤੀ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਜੀਆਂ ਵਲੋਂ   ਕੇਦਰੀ ਜੇਲ੍ਹ, ਹੁਸ਼ਿਆਰਪੁਰ ਵਿਖੇ ਜੇਲ੍ਹ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਇਸ ਜੇਲ ਲੋਕ ਅਦਾਲਤ ਦੌਰਾਨ ਨਿਮਨਹਸਤਾਖਰ ਵਲੋ ਜਿਲ੍ਹਾ ਹੁਸ਼ਿਆਰਪੁਰ ਦੀਆਂ ਅਦਾਲਤਾਂ ਤੋਂ ਇਲਾਵਾ ਸਬ ਡਵੀਜਨ ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਦੀਆਂ ਅਦਾਲਤਾਂ ਤੋ ਕੇਦਰੀ ਜੇਲ੍ਹ, ਹੁਸ਼ਿਆਰਪੁਰ ਅੰਦਰ ਬੰਦ ਹਵਾਲਾਤੀਆਂ ਦੇ ਕੇਸਾਂ ਦੀਆਂ ਫਾਇਲਾਂ ਮੰਗਵਾਈਆ ਗਈਆਂ ਅਤੇ ਇਸ ਜੇਲ ਲੋਕ ਅਦਾਲਤ ਦੌਰਾਨ ਨਿਮਨਹਸਤਾਖਰ ਵਲੋਂ ਮੌਕੇ ਤੇ ਹੀ 5 ਕੇਸਾ ਦਾ ਨਿਪਟਾਰਾ ਕੀਤਾ ਗਿਆ ਅਤੇ ਜੇਲ੍ਹ ਸੁਪਰਡੈਂਟ ਨੂੰ ਹਦਾਇਤ ਦਿੱਤੀ ਗਈ ਕਿ ਜਿਨ੍ਹਾ ਕੇਸਾ ਦਾ ਨਿਪਟਾਰਾ ਇਸ ਜੇਲ੍ਹ ਲੋਕ ਅਦਾਲਤ ਦੌਰਾਨ ਕੀਤਾ ਗਿਆ ਹੈ ਉਹਨਾਂ ਦੋਸ਼ੀਆਂ ਨੂੰ ਜਲਦ ਰਿਹਾਅ ਕੀਤਾ ਜਾਵੇ, ਜੇਕਰ ਉਹ ਕਿਸੇ ਹੋਰ ਕੇਸ ਵਿੱਚ ਜੇਲ ਅੰਦਰ ਬੰਦ ਨਹੀ ਹਨ। ਜਿਹੜੇ ਕੇਸਾਂ ਦਾ ਇਸ ਜੇਲ੍ਹ ਲੋਕ ਅਦਾਲਤ ਦੋਰਾਨ ਫੈਸਲਾ ਕੀਤਾ ਗਿਆ ਉਹ ਕੇਸ ਅਲੱਗ-ਅਲੱਗ ਪੁਲਿਸ ਸਟੇਸ਼ਨਾਂ ਨਾਲ ਸਬੰਧਤ ਸਨ।  ਇਸ ਜੇਲ੍ਹ ਲੋਕ ਅਦਾਲਤ ਦਾ ਆਯੋਜਨ ਕਰਨ ਦਾ ਮੁੱਖ ਮੰਤਵ ਹੈ ਕਿ ਅੰਡਰਟਰਾਇਲ ਪਰੀਜ਼ਨਸ (Undertrial Prisoners) ਜਿਨ੍ਹਾ ਦੇ ਕੇਸ ਕਾਫੀ ਲੰਬੇ ਸਮੇਂ ਤੋਂ ਕੋਰਟਾਂ ਵਿੱਚ ਚੱਲ ਰਹੇ ਹਨ, ਉਹਨਾਂ ਕੇਸਾ ਨੂੰ ਇਸ ਜੇਲ੍ਹ ਲੋਕ ਅਦਾਲਤ ਵਿੱਚ ਰੱਖ ਕੇ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾ ਸਕੇ ਅਤੇ ਦੋਸ਼ੀਆਂ ਨੂੰ ਲੰਬੇ ਟ੍ਰਾਇਲ ਤੋਂ ਬਚਾਇਆ ਜਾ ਸਕੇ। ਉਪਰੋਕਤ ਤੋਂ ਇਲਾਵਾ ਮਿਤੀ 20.09.2022 ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪਰ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਹੁਸ਼ਿਆਰਪੁਰ ਜੀਆਂ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਵਿਖੇ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀ ਸਿਹਤ ਨੂੰ ਮੁੱਖ ਰੱਖਦਿਆ ਦੰਦਾਂ ਦੇ ਚੈਕਅੱਪ ਲਈ ਕੈਪ ਲਗਾਇਆ ਗਿਆ। ਇਸ ਕੈਂਪ ਦੋਰਾਨ ਦੰਦਾਂ ਦੇ ਮਾਹਿਰ ਡਾਕਟਰ ਸ਼੍ਰੀਮਤੀ ਅਗਮਦੀਪ ਕੌਰ ਅਤੇ ਜੇਲ੍ਹ ਅੰਦਰ ਤਾਇਨਾਤ ਡਾਕਟਰ ਸ਼੍ਰੀ ਪੁਨਿਤ ਰਾਏ ਵਲੋਂ ਹਵਾਲਾਤੀਆਂ ਅਤੇ ਕੈਦੀਆਂ ਦੇ ਦੰਦਾ ਦਾ ਚੈਕਅੱਪ ਕੀਤਾ ਗਿਆਇਸ ਕੈਂਪ ਦੋਰਾਨ ਤਕਰੀਬਨ 60 ਹਵਾਲਾਤੀਆਂ ਅਤੇ ਕੈਦੀਆਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ।  ਇਸ ਜੇਲ੍ਹ ਲੋਕ ਅਦਾਲਤ ਦੌਰਾਨ ਸ਼੍ਰੀਮਤੀ ਅਪਰਾਜਿਤਾ ਜੋਸ਼ੀ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਜੀਆਂ ਦੇ ਨਾਲ ਸ਼੍ਰੀ ਆਗਿਆਪਾਲ, ਪ੍ਰਧਾਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਹੁਸ਼ਿਆਰਪੁਰ ਅਤੇ ਸ਼੍ਰੀ ਅਮਰਪਾਲ ਸਿੰਘ, ਡਿਪਟੀ ਸੁਪਰਡੈਂਟ, ਸ਼੍ਰੀ ਤੇਜਪਾਲ ਸਿੰਘ ਡੀ.ਐਸ.ਪੀ. ਸਕਿਉਰਟੀ, ਸ਼੍ਰੀ ਸਰਬਜੀਤ ਸਿੰਘ ਡਿਪਟੀ, ਸ਼੍ਰੀ ਗੁਰਜਿੰਦਰ ਸਿੰਘ ਡਿਪਟੀ ਅਤੇ ਸ਼੍ਰੀ ਕੁਲਤਾਰ ਸਿੰਘ ਕੇਦਰੀ ਜੇਲ੍ਹ, ਹੁਸ਼ਿਆਰਪੁਰ ਅਤੇ ਹੋਰ ਪੁਲਿਸ ਅਧਿਕਾਰੀ ਤੋਂ ਇਲਾਵਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੇ ਪੀ.ਐਲ.ਵੀ.ਸ਼੍ਰੀ ਪਵਨ ਕੁਮਾਰ ਹਾਜ਼ਿਰ ਰਹੇ