ਪੀ.ਐਨ.ਬੀ. ਆਰ ਸੈਟੀ ਵਲੋਂ 60 ਦਿਨ ਦਾ ਪਸ਼ੂ ਮਿੱਤਰਾ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਸਮਾਪਤ : ਆਰ.ਕੇ. ਭਾਟੀਆ

ਹੁਸ਼ਿਆਰਪੁਰ, 20 ਸਤੰਬਰ: ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 75ਵਾਂ ਆਜਾਦੀ ਕਾ ਅੰਮ੍ਰਿਤ ਮਹਾਉਤਸਵ ਆਜ਼ਾਦੀ ਘੁਲਾਟੀਏ ਸ. ਹਰਨਾਮ ਸਿੰਘ ਟੂੰਡੀ ਲਾਟ ਪਿੰਡ ਕੋਟਲਾ ਨੌਧ ਸਿੰਘ ਨੂੰ ਸਮਰਪਿਤ ਪੀ.ਐਨ.ਬੀ. ਆਰ. ਸੈਟੀ ਵਿਖੇ 60 ਦਿਨ ਪਸ਼ੂ ਮਿੱਤਰਾ ਟੇ੍ਰਨਿੰਗ ਪ੍ਰੋਗਰਾਮ ਸਫ਼ਲਤਾਪੂਰਕ ਕਰਵਾਇਆ ਗਿਆ, ਜਿਸ ਵਿਚ 25 ਸਿਖਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਨੂੰ ਸਫਲ ਕਰਨ ਵਿਚ ਪਸ਼ੂ ਪਾਲਣ ਵਿਭਾਗ ਤੋਂ ਡਾਕਟਰ ਸ਼੍ਰੀ ਹਰਜੀਤ ਸਿੰਘ, ਡਾ. ਹਰਨੂਰ ਸਿੰਘ, ਡਾ. ਸਨਦੀਪ ਸਿੰਘ, ਡਾ. ਅਧਿਰਾਜ, ਡਾ. ਨਿਪੁੰਨ ਠਾਕੁਰ, ਡਾ. ਹਰਸਿਮਰਨ ਕੌਰ, ਡਾ. ਰਾਣਪ੍ਰੀਤ, ਡਾ. ਪੁਨੀਤ ਅਤੇ ਡਾ. ਆਸ਼ੁਮਾ ਤੁਲੀ ਨੇ ਆਪਣਾ ਸਹਿਯੋਗ ਦਿੱਤਾ।
ਪ੍ਰੋਗਰਾਮ ਦੀ ਸਮਾਪਤੀ 'ਤੇ ਕਰਵਾਏ ਸਮਾਗਮ ਦੌਰਾਨ ਡਾ. ਰਾਜੇਸ਼ ਪ੍ਰਸਾਦ ਸਰਕਲ ਹੈਡ ਅਤੇ ਆਰ ਸੈਟੀ ਡਾਇਰੈਕਟਰ ਸ਼੍ਰੀ ਰਜਿੰਦਰ ਭਾਟੀਆ ਵਲੋਂ ਸਾਰੇ ਫੈਕਲਟੀ ਮੈਂਬਰਾਂ ਦਾ ਸਨਮਾਨ ਕਰਦੇ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਰਾਜੇਸ਼ ਪ੍ਰਸਾਦ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਵੈ-ਰੋਜ਼ਗਾਰ 'ਤੇ ਲਾਉਣਾ ਹੈ ਅਤੇ ਉਨ੍ਹਾਂ ਨੂੰ ਸਵੈਰੋਜ਼ਗਾਰ 'ਤੇ ਲਾਉਣ ਲਈ ਬੈਂਕ ਵਲੋਂ ਕਰਜ਼ੇ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਮੌਕੇ ਇਸ ਟ੍ਰੇਨਿੰਗ ਪ੍ਰੋਗਰਾਮ ਦੇ ਇੰਚਾਰਜ ਸਾਕਸ਼ੀ ਜੋਸ਼ੀ ਅਤੇ ਸਮੂਹ ਸਟਾਫ ਗੁਰਜੀਤ ਕੌਰ, ਹਰਪਾਲ, ਸਿਮਰਨਜੀਤ ਸਿੰਘ ਅਤੇ ਮਨੀਸ਼ ਵੀ ਹਾਜ਼ਰ ਸਨ।