ਹੁਸ਼ਿਆਰਪੁਰ, 30 ਸਤੰਬਰ: ਮੁੱਖ ਚੋਣ ਅਫਸਰ, ਪੰਜਾਬ ਅਤੇ ਡਿਪਟੀ ਕਮਿਸ਼ਨਰ—ਕਮ—ਜ਼ਿਲ੍ਹਾ ਚੋਣ ਅਫਸਰ, ਹੁਸਿ਼ਆਰਪੁਰ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)—ਕਮ—ਚੋਣਕਾਰ ਰਜਿਸਟਰੇਸ਼ਨ ਅਫਸਰ 041—ਉੜਮੁੜ ਦੀ ਪ੍ਰਧਾਨਗੀ ਹੇਠ ਜਿਨ੍ਹਾਂ ਬੀ.ਐਲ.ਓਜ਼ ਵਲੋਂ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਕੰਮ 100 ਫੀਸਦੀ ਕਰ ਲਿਆ ਗਿਆ ਸੀ, ਉਨ੍ਹਾਂ ਨੂੰ ਅੱਜ ਸਨਮਾਨਿਤ ਕਰਨ ਲਈ ਇੱਕ ਸਮਾਗਮ ਏ.ਡੀ.ਸੀ.(ਡੀ.) ਦੇ ਦਫਤਰ ਵਿਖੇ ਬਣੇ ਬੀ.ਆਰ.ਜੀ.ਐਫ ਹਾਲ ਵਿੱਚ ਰੱਖਿਆ ਗਿਆ । ਇਸ ਮੋਕੇ ਤੇ ਹਲਕਾ ਉੜਮੜ ਅਧੀਨ ਆਉਦੇ 27 ਬੀ.ਐਲ.ਓਜ਼ ਜਿਨ੍ਹਾਂ ਵਲੋਂ 100 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ , ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਵਧੀਕ ਡਿਪਟੀ ਕਮਿਸ਼ਨਰ (ਵਿਕਾਸ)—ਕਮ—ਚੋਣਕਾਰ ਰਜਿਸਟਰੇਸ਼ਨ ਅਫਸਰ ਦਰਬਾਰਾ ਸਿੰਘ ਰੰਧਾਵਾ ਨੇ ਆਏ ਹੋਏ ਬੀ.ਐਲ.ਓਜ਼ ਦੇ ਕੰਮ ਦੀ ਪ੍ਰਸੰਸਾ ਕੀਤੀ ਅਤੇ ਦੱਸਿਆ ਕਿ ਸਾਰਿਆ ਦੇ ਸਹਿਯੋਗ ਸਦਕਾ ਚੋਣ ਹਲਕਾ 41—ਉੜਮੁੜ ਪਿਛਲੇ ਲਗਭਗ 2 ਮਹੀਨਿਆਂ ਤੋਂ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ ਅਤੇ ਉਨ੍ਹਾਂ ਵਲੋ ਬਾਕੀ ਰਹਿੰਦੇ ਬੀ.ਐਲ.ਓਜ਼ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣਾ ਕੰਮ ਜਲਦੀ ਮੁਕੰਮਲ ਕਰਨ, ਤਾਂ ਜੋ਼ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਨੂੰ ਸਮੇ ਸਿਰ ਮੁਕੰਮਲ ਕੀਤਾ ਜਾ ਸਕੇ ।ਇਸ ਮੋਕੇ 'ਤੇ ਸ਼੍ਰੀ ਭੂਸ਼ਨ ਕੁਮਾਰ ਸ਼ਰਮਾ ਸੀਨੀਅਰ ਸਹਾਇਕ , ਸ਼੍ਰੀ ਹਰਪ੍ਰੀਤ ਸਿੰਘ ਮਾਸਟਰ ਟਰੇਨਰ , ਮਿਸ ਮੇਘਾ ਮਹਿਤਾ ਚੋਣ ਕਾਨੂੰਨੋ , ਸ਼੍ਰੀ ਹਰਪ੍ਰੀਤ ਸਿੰਘ ਇੰਚਾਰਜ਼ ਚੋਣ ਸ਼ਾਖਾ, ਮਿਸ ਫਿਰੋਜ਼ੀ ਖਾਤੂਨ ਡਾਟਾ ਐਂਟਰੀ ਆਦਿ ਹਾਜ਼ਰ ਹੋਏ ।