ਨਾਭਾ ਪਾਵਰ ਨੇ 14 ਹੋਣਹਾਰ ਲੜਕੀਆਂ ਨੂੰ ਜੀਐਨਐਮ ਦੀ ਡਿਗਰੀ ਲਈ ਅਤੇ 5 ਨੂੰ ਬੀਸੀਏ ਦੀ ਡਿਗਰੀ ਲਈ ਚੁਣਿਆ
ਪਟਿਆਲਾ 20 ਸਤੰਬਰ : ਸਿੱਖਿਆ ਰਾਹੀਂ ਸਕਾਰਾਤਮਕ ਤਬਦੀਲੀ ਲਿਆਉਣ ਲਈ ਨਾਭਾ ਪਾਵਰ ਲਿਮਿਟਿਡ ਜੋ ਕਿ ਰਾਜਪੁਰਾ ਵਿਖੇ 2x700 ਮੈਗਾਵਾਟ ਦਾ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦਾ ਚਲਾਉਣ ਕਰਦੀ ਹੈ, ਨੇ ਦੇ ਆਸ-ਪਾਸ ਦੇ 49 ਪਿੰਡਾਂ ਦੀਆਂ 19 ਹੋਰ ਹੋਣਹਾਰ ਲੜਕੀਆਂ ਨੂੰ ਵਜ਼ੀਫ਼ਾ ਦਿੱਤਾ ਹੈ। ਇਹ ਪ੍ਰੋਗਰਾਮ ਨਾਭਾ ਪਵਾਰ ਦੁਆਰਾ 2020 ਵਿੱਚ ਸੀ ਐਸ ਆਰ ਪਹਿਲਕਦਮੀ ਤਹਿਤ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਗਰਾਮ ਆਸ-ਪਾਸ ਦੇ ਪਿੰਡਾਂ ਦੀਆਂ ਹੋਣਹਾਰ ਲੜਕੀਆਂ ਜੋ ਵਿੱਤੀ ਚੁਣੌਤੀਆਂ ਕਾਰਨ ਉੱਚ ਸਿੱਖਿਆ ਹਾਸਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਹਨ, ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਹਾਈ ਸਿੱਧ ਹੋ ਰਿਹਾ ਹੈ । ਨਾਭਾ ਪਾਵਰ ਦੇ ਮੁੱਖ ਕਾਰਜਕਾਰੀ ਸ਼੍ਰੀ ਐਸ.ਕੇ. ਨਾਰੰਗ ਨੇ ਕਿਹਾ, "ਸਿੱਖਿਆ ਸਮਾਜਿਕ ਪਰਿਵਰਤਨ ਲਈ ਇੱਕ ਪ੍ਰੇਰਕ ਸ਼ਕਤੀ ਹੈ ਅਤੇ ਨੌਜਵਾਨਾਂ ਨੂੰ ਉਹਨਾਂ ਦੀ ਅਸਲ ਸਮਰੱਥਾ ਨੂੰ ਸਮਝਣ ਵਿੱਚ ਮਦਦ ਕਰ ਸਕਦੀ ਹੈ। ਵਿਦਿਆਰਥਣਾਂ ਦੁਆਰਾ ਹਾਸਲ ਕੀਤੇ ਹੁਨਰ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਸਹਾਈ ਹੋ ਸਕਦੇ ਹਨ ਅਤੇ ਪਰਿਵਾਰ ਦੇ ਨਾਲ-ਨਾਲ ਸਮਾਜ ਦੀ ਸਥਿਤੀ ਵਿੱਚ ਸੁਧਾਰ ਕਰ ਸਕਦੇ ਹਨ। ਹੋਣਹਾਰ ਲੜਕੀਆਂ ਨੂੰ ਵਜ਼ੀਫ਼ਾ ਪ੍ਰਦਾਨ ਕਰਕੇ ਨਾਭਾ ਪਵਾਰ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰ ਰਹੀ ਹੈ।" ਹੁਣ ਤੱਕ 49 ਪਿੰਡਾਂ ਦੀਆਂ ਲੜਕੀਆਂ ਇਸ ਪ੍ਰੋਗਰਾਮ ਤੋਂ ਲਾਭ ਉਠਾ ਚੁੱਕੀਆਂ ਹਨ। ਪਿਛਲੇ ਸਾਲ, ਨਾਭਾ ਪਾਵਰ ਨੇ 19 ਹੋਣਹਾਰ ਲੜਕੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਸੀ, ਜੋ ਇਸ ਸਮੇਂ ਇੱਕ ਨਾਮਵਰ ਪ੍ਰਾਈਵੇਟ ਸੰਸਥਾ ਵਿੱਚ ਤਿੰਨ ਸਾਲਾਂ ਦਾ ਜਨਰਲ ਨਰਸਿੰਗ ਅਤੇ ਮਿਡਵਾਈਫਰੀ ਕੋਰਸ ਕਰ ਰਹੀਆਂ ਹਨ ਅਤੇ ਉੱਜਵਲ ਭਵਿੱਖ ਲਈ ਤਿਆਰ ਹਨ। ਇਸ ਸਾਲ ਵੀ ਨਾਭਾ ਪਾਵਰ ਨੇ 14 ਹੋਣਹਾਰ ਲੜਕੀਆਂ ਨੂੰ ਜੀਐਨਐਮ ਦੀ ਡਿਗਰੀ ਲਈ ਅਤੇ 5 ਨੂੰ ਬੀਸੀਏ ਦੀ ਡਿਗਰੀ ਲਈ ਚੁਣਿਆ ਹੈ । ਉਹ ਸਾਰੀਆਂ ਨਾਮਵਰ ਪ੍ਰਾਈਵੇਟ ਸੰਸਥਾਵਾਂ ਵਿੱਚ ਐਪਨ ਐਪਨ ਕੋਰਸ ਪੂਰਾ ਕਰਕੇ ਉੱਜਵਲ ਭਵਿੱਖ ਵੱਲ ਤਕ ਰਹੀਆਂ ਹਨ। ਇਹ ਵਜ਼ੀਫ਼ਾ ਉਨ੍ਹਾਂ ਕੁੜੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ 10+2 ਦੀ ਪ੍ਰੀਖਿਆ ਵਿੱਚ ਘੱਟੋ-ਘੱਟ 65 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ, ਜੋ ਨਿਮਰ ਪਿਛੋਕੜ ਤੋਂ ਆਉਂਦੀਆਂ ਹਨ ਅਤੇ ਜਿਨ੍ਹਾਂ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ 1.5 ਲੱਖ ਰੁਪਏ ਤੋਂ ਘੱਟ ਹੈ। ਵਜ਼ੀਫੇ ਲਈ ਲੜਕੀਆਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਹੁੰਦੀ ਹੈ ਜਿਸ ਲਈ ਉਨ੍ਹਾਂ ਨੂੰ ਲਿਖਤੀ ਪ੍ਰੀਖਿਆ 'ਚ ਆਪਣੇ ਆਪ ਨੂੰ ਸਾਬਤ ਕਰਨਾ ਹੁੰਦਾ ਹੈ। ਪ੍ਰੋਗਰਾਮ ਸੰਪੂਰਨ ਵਿਕਾਸ ਵੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਹੁਨਰ ਵਿਕਾਸ, ਕਰੀਅਰ ਮਾਰਗਦਰਸ਼ਨ, ਸਰੀਰਕ ਅਤੇ ਮਾਨਸਿਕ ਸਿਹਤ 'ਤੇ ਵਰਕਸ਼ਾਪਾਂ, ਅਤੇ ਵਿਦ੍ਯਾਰਥਾਨਾਂ ਨੂੰ ਉਨ੍ਹਾਂ ਦੇ ਕਰੀਅਰ ਵਿੱਚ ਅੱਗੇ ਵਧਣ ਵਿੱਚ ਮਦਦ ਕਰਨ ਲਈ ਨਿਯਮਤ ਸਲਾਹਕਾਰ ਸ਼ਾਮਲ ਹਨ।